ਬੈਰੀਕੇਡ ਹਟਣ ਤੋਂ ਬਾਅਦ ਰਾਹੁਲ ਗਾਂਧੀ ਦਾ ਟਵੀਟ, ਜਲਦ ਹੀ ਹਟਣਗੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਹੁਣ ਸਿਰਫ਼ ਦਿਖਾਵੇ ਵਾਲੇ ਬੈਰੀਕੇਡ ਹੀ ਹਟਾਏ ਗਏ ਹਨ'

Rahul Gandhi

 

ਨਵੀਂ ਦਿੱਲੀ : ਗਾਜ਼ੀਪੁਰ ਸਰਹੱਦ ਤੋਂ ਬੈਰੀਕੇਡ ਹਟਾਉਣ ਬਾਰੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ  ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਹੁਣ ਸਿਰਫ਼ ਦਿਖਾਵੇ ਵਾਲੇ ਬੈਰੀਕੇਡ ਹੀ ਹਟਾਏ ਗਏ ਹਨ, ਜਲਦੀ ਹੀ ਤਿੰਨੋਂ ਖੇਤੀ ਵਿਰੋਧੀ ਕਾਨੂੰਨ ਵੀ ਹਟਾ ਦਿੱਤੇ ਜਾਣਗੇ।

 

 ਹੋਰ ਵੀ ਪੜ੍ਹੋ: ਲੋਕ ਮਿੱਟੀ ਦੇ ਦੀਵੇ ਖਰੀਦਣ ਦੀ ਬਜਾਏ ਖਰੀਦ ਰਹੇ ਨੇ China Made ਦੀਵੇ

ਅੰਨਦਾਤਾ ਸੱਤਿਆਗ੍ਰਿਹ ਜ਼ਿੰਦਾਬਾਦ! ਦੱਸ ਦੇਈਏ ਕਿ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪਿਛਲੇ ਕਈ ਦਿਨਾਂ ਤੋਂ ਬੰਦ ਪਈਆਂ ਸੜਕਾਂ ਹੁਣ ਜਲਦੀ ਹੀ ਖੁੱਲ੍ਹਣ ਦੀ ਉਮੀਦ ਹੈ। ਟਿਕਰੀ ਬਾਰਡਰ ਤੋਂ ਬਾਅਦ ਹੁਣ ਦਿੱਲੀ ਪੁਲਿਸ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡ ਹਟਾਉਣ ਦਾ ਕੰਮ ਕਰ ਰਹੀ ਹੈ।

 

 

 ਹੋਰ ਵੀ ਪੜ੍ਹੋ:  ਦਰਦਨਾਕ ਹਾਦਸਾ: ਸੈਰ ਕਰ ਰਹੀਆਂ ਔਰਤਾਂ ਨੂੰ ਤੇਜ਼ ਰਫਤਾਰ ਸਕਾਰਪੀਓ ਕਾਰ ਨੇ ਕੁਚਲਿਆ, ਮੌਤ  

11 ਮਹੀਨਿਆਂ ਬਾਅਦ ਟਿੱਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ 'ਤੇ ਉਮੀਦ ਦੀ ਕਿਰਨ ਨਜ਼ਰ ਆਈ ਹੈ। ਸਰਹੱਦ ਦਾ ਰਸਤਾ ਖੋਲ੍ਹਿਆ ਜਾ ਰਿਹਾ ਹੈ। ਗਾਜ਼ੀਪੁਰ ਸਰਹੱਦ 'ਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਡਰੋਨਾਂ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਪੁਲਿਸ ਸੀਮਿੰਟ ਦੇ ਬਣੇ ਬੈਰੀਕੇਡ ਨੂੰ ਹਟਾ ਰਹੀ ਹੈ। ਇਸ ਦੇ ਨਾਲ ਹੀ ਸੜਕ ਦੇ ਵਿਚਕਾਰ ਲੱਗੇ ਲੋਹੇ ਦੇ ਕਿੱਲੇ ਵੀ ਹਟਾਏ ਜਾ ਰਹੇ ਹਨ। 

 

 

 ਹੋਰ ਵੀ ਪੜ੍ਹੋ: ਕ੍ਰਿਕਟਰ ਦਿਨੇਸ਼ ਕਾਰਤਿਕ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਜੁੜਵਾ ਬੱਚਿਆਂ ਨੂੰ ਦਿੱਤਾ ਜਨਮ