ਕਿਸਾਨਾਂ ਦੇ ਹੱਕ 'ਚ ਬੋਲੇ ਵਰੁਣ ਗਾਂਧੀ, 'ਸਰਕਾਰ ਸਾਹਮਣੇ ਹੱਥ ਜੋੜਨ ਦੀ ਬਜਾਏ ਸਿੱਧਾ ਜਾਵਾਂਗਾ ਕੋਰਟ'

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਕਿਹਾ, ‘ਜਦੋਂ ਤੱਕ MSP ਦੀ ਕੋਈ ਕਾਨੂੰਨੀ ਗਾਰੰਟੀ ਨਹੀਂ ਹੋਵੇਗੀ, ਇਸੇ ਤਰ੍ਹਾਂ ਮੰਡੀਆਂ ਵਿਚ ਕਿਸਾਨਾਂ ਦਾ ਸ਼ੋਸ਼ਣ ਹੁੰਦਾ ਰਹੇਗਾ।’

Varun Gandhi

ਨਵੀਂ ਦਿੱਲੀ: ਕਿਸਾਨਾਂ ਦੇ ਮੁੱਦੇ ’ਤੇ ਯੂਪੀ ਦੇ ਪੀਲੀਭੀਤ ਤੋਂ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਲਗਾਤਾਰ ਕੇਂਦਰ ਸਰਕਾਰ ਖਿਲਾਫ਼ ਆਵਾਜ਼ ਬੁਲੰਦ ਕਰ ਰਹੇ ਹਨ। ਇਸ ਦੇ ਚਲਦਿਆਂ ਉਹਨਾਂ ਨੇ ਸ਼ੁੱਕਰਵਾਰ ਨੂੰ ਅਪਣੇ ਅਧਿਕਾਰਕ ਟਵਿਟਰ ਅਕਾਊਂਟ ਤੋਂ ਇਕ ਵੀਡਓ ਸੇਅਰ ਕੀਤਾ, ਜਿਸ ਵਿਚ ਉਹ ਕਹਿੰਦੇ ਹਨ ਕਿ ਜੇਕਰ ਕਿਸਾਨਾਂ ਪ੍ਰਤੀ ਕੋਈ ਭ੍ਰਿਸ਼ਟਾਚਾਰ ਹੁੰਦਾ ਹੈ ਤਾਂ ਸਰਕਾਰ ਦੇ ਸਾਹਮਣੇ ਹੱਥ ਪੈਰ ਨਹੀਂ ਜੋੜਾਂਗਾ, ਸਿੱਧੇ ਕੋਰਟ ਜਾਵਾਂਗਾ।

ਹੋਰ ਪੜ੍ਹੋ: ਹਰਜੀਤ ਗਰੇਵਾਲ ਦੀ ਫਸਲ ਤਬਾਹ ਕਰਨ ਵਾਲੇ ਕਿਸਾਨਾਂ 'ਤੇ ਪਰਚੇ ਦਰਜ, ਕਿਸਾਨਾਂ ਵਲੋਂ ਥਾਣੇ ਦਾ ਘਿਰਾਓ

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਵਰੁਣ ਗਾਂਧੀ ਨੇ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਦਾ ਸਮਰਥਨ ਕੀਤਾ ਹੈ। ਉਹਨਾਂ ਲਿਖਿਆ, ‘ਜਦੋਂ ਤੱਕ ਐਮਐਸਪੀ ਦੀ ਕੋਈ ਕਾਨੂੰਨੀ ਗਾਰੰਟੀ ਨਹੀਂ ਹੋਵੇਗੀ, ਇਸੇ ਤਰ੍ਹਾਂ ਮੰਡੀਆਂ ਵਿਚ ਕਿਸਾਨਾਂ ਦਾ ਸ਼ੋਸ਼ਣ ਹੁੰਦਾ ਰਹੇਗਾ। ਇਸ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ’।

ਹੋਰ ਪੜ੍ਹੋ: ਜਗਦੀਸ਼ ਟਾਈਟਲਰ ਨੂੰ ਦਿੱਲੀ ਕਾਂਗਰਸ ਕਮੇਟੀ ’ਚ ਸ਼ਾਮਲ ਕਰਨ ’ਤੇ ਭੜਕੇ ਰਾਘਵ ਚੱਡਾ

ਵੀਡਓ ਵਿਚ ਵਰੁਣ ਗਾਂਧੀ ਇਕ ਮੰਡੀ ਵਿਚ ਕਰਮਚਾਰੀਆਂ ਨੂੰ ਹਦਾਇਤ ਦੇ ਰਹੇ ਹਨ ਕਿ, ‘ਪੀਲੀਭੀਤ ਸਮੇਤ 17 ਜ਼ਿਲ੍ਹਿਆਂ ਵਿਚ ਕਿਸਾਨ ਅਪਣੀ ਫਸਲ ਨੂੰ ਖੁਦ ਹੀ ਅੱਗ ਲਗਾ ਰਿਹਾ ਹੈ। ਇਹ ਪੂਰੇ ਯੂਪੀ ਲਈ ਬੇਹੱਦ ਸ਼ਰਮ ਦਾ ਵਿਸ਼ਾ ਹੈ’। ਭਾਜਪਾ ਐਮਪੀ ਨੇ ਕਰਮਚਾਰੀਆਂ ਨੂੰ ਕਿਹਾ, ‘ਤੁਸੀਂ ਹਰ ਚੀਜ਼ ਵਿਚ ਝੂਠਾ ਬਹਾਨਾ ਲੱਭਦੇ ਹੋ। ਨਮੀ, ਕਾਲਾਪਣ ਦਾ ਬਹਾਨਾ ਬਣਾ ਕੇ ਫਸਲਾਂ ਨੂੰ ਰਿਜੈਕਟ ਕਰਦੇ ਹੋ। ਇਸ ਨੂੰ ਤੁਸੀਂ ਅਪਣੇ ਦੋਸਤਾਂ ਨੂੰ 1100-1200 ਵਿਚ ਵੇਚਦੇ ਹੋ ਅਤੇ ਉਹੀ ਤੁਹਾਡੇ ਕੋਲ ਆ ਕੇ 1940 ਵਿਚ ਵੇਚ ਰਹੇ ਹਨ। ਇਹ ਪੂਰੇ ਦੇਸ਼ ਵਿਚ ਦਿਖ ਰਿਹਾ ਹੈ।

ਹੋਰ ਪੜ੍ਹੋ: UK 'ਚ ਅਧਿਕਾਰੀ ਨੇ ਲਹਾਈ ਨੌਜਵਾਨ ਦੀ ਦਸਤਾਰ, ਸਿੱਖ ਭਾਈਚਾਰੇ ਦੇ ਲੋਕਾਂ ਨੇ ਘੇਰਿਆ ਪੁਲਿਸ ਸਟੇਸ਼ਨ

ਵਰੁਣ ਗਾਂਧੀ ਨੇ ਧਮਕੀ ਭਰੇ ਲਹਿਜ਼ੇ ਵਿਚ ਮੁਲਾਜ਼ਮਾਂ ਨੂੰ ਕਿਹਾ ਕਿ ਅੱਜ ਤੋਂ ਹਰ ਵੱਡੇ ਖਰੀਦ ਕੇਂਦਰ ਦੀ ਨਿਗਰਾਨੀ ਲਈ ਮੇਰਾ ਇਕ ਨੁਮਾਇੰਦਾ ਹਾਜ਼ਰ ਹੋਵੇਗਾ। ਜੇਕਰ ਤੁਸੀਂ ਕਿਸਾਨਾਂ ਨਾਲ ਭ੍ਰਿਸ਼ਟਾਚਾਰ ਜਾਂ ਜ਼ੁਲਮ ਕੀਤਾ ਹੈ ਤਾਂ ਮੈਂ ਸਰਕਾਰ ਅੱਗੇ ਹੱਥ-ਪੈਰ ਨਹੀਂ ਜੋੜਾਂਗਾ। ਮੈਂ ਸਿੱਧਾ ਅਦਾਲਤ ਜਾਵਾਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਗ੍ਰਿਫਤਾਰ ਕਰਾਵਾਂਗਾ।