RIL ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਰਚਿਆ ਇਤਿਹਾਸ, ਬਣੇ ਦੁਨੀਆ ਦੇ 9ਵੇਂ ਸਭ ਤੋਂ ਅਮੀਰ ਵਿਅਕਤੀ!  

ਏਜੰਸੀ

ਖ਼ਬਰਾਂ, ਰਾਸ਼ਟਰੀ

ਰਿਲਾਇੰਸ ਇੰਡਸਟਰੀਜ਼ ਦੁਨੀਆ ਦੀ ਟਾਪ 6 ਤੇਲ ਉਤਪਾਦਕ ਕੰਪਨੀਆਂ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ।

Mukesh ambani becomes the 9th richest person in the world forbes

ਨਵੀਂ ਦਿੱਲੀ: RIL ਦੇ ਚੇਅਰਮੈਨ ਮੁਕੇਸ਼ ਅੰਬਾਨੀ ਦਾ ਅਮੀਰੀ ਦੇ ਮਾਮਲੇ 'ਚ ਰੁਤਬਾ ਕਾਫੀ ਵਧ ਗਿਆ ਹੈ। ਫੋਰਬਸ ਦੀ ਸੂਚੀ ਮੁਤਾਬਕ ਵੀਰਵਾਰ ਨੂੰ ਮੁਕੇਸ਼ ਦੁਨੀਆ ਦੇ 9ਵੇਂ ਅਮੀਰ ਵਿਅਕਤੀ ਬਣ ਗਏ। ਉਨ੍ਹਾਂ ਨੇ ਗੂਗਲ ਦੇ ਫਾਊਂਡਰ ਲੈਰੀ ਪੇਜ਼(46) ਅਤੇ ਸਰਗੇ ਬ੍ਰਿਨ(46) ਨੂੰ ਪਿੱਛੇ ਛੱਡ ਦਿੱਤਾ ਹੈ। ਫੋਰਬਸ ਮੁਤਾਬਕ ਅੰਬਾਨੀ ਦੀ ਨੈੱਟਵਰਥ 60.7 ਅਰਬ ਡਾਲਰ(4.30 ਲੱਖ ਕਰੋੜ ਰੁਪਏ) ਹੈ।

ਦੱਸ ਦੇਈਏ ਕਿ ਇਸ ਸਾਲ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਬ੍ਰਿਟੇਨ ਦੀ ਬੀ.ਪੀ. ਪੀ.ਐੱਲ.ਸੀ. ਦੇ ਨਾਲ ਸਮਝੌਤਾ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਤੋਂ ਅੱਗੇ ਹੁਣ ਚੀਨ ਨੂੰ ਪੇਟ੍ਰੋਚਾਈਨਾ, ਸਾਊਦੀ ਦੀ ਅਰਾਮਕੋ ਅਤੇ ਐਕਸਾਨ ਮੋਬਿਲ ਕਾਰਪ ਵਰਗੀ ਟਾਪ ਐਨਰਜੀ ਕੰਪਨੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।