ਪ੍ਰਗਿਆ ਠਾਕੁਰ ਨੇ ਗੌਡਸੇ ਵਾਲੇ ਬਿਆਨ ‘ਤੇ ਲੋਕ ਸਭਾ ਵਿਚ ਮੰਗੀ ਮਾਫੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੌਡਸੇ ਨੂੰ ਦੇਸ਼ ਭਗਤ ਦੱਸਣ ਵਾਲੇ ਬਿਆਨ ‘ਤੇ ਭਾਜਪਾ ਸੰਸਦ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਲੋਕ ਸਭਾ ਵਿਚ ਮਾਫੀ ਮੰਗ ਲਈ ਹੈ।

Sadhvi Pragya apologises for Godse praise in Lok Sabha

ਨਵੀਂ ਦਿੱਲੀ: ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੌਡਸੇ ਨੂੰ ਦੇਸ਼ ਭਗਤ ਦੱਸਣ ਵਾਲੇ ਬਿਆਨ ‘ਤੇ ਭਾਜਪਾ ਸੰਸਦ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਲੋਕ ਸਭਾ ਵਿਚ ਮਾਫੀ ਮੰਗ ਲਈ ਹੈ। ਭਾਜਪਾ ਅਤੇ ਕੇਂਦਰ ਸਰਕਾਰ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਭੋਪਾਲ ਤੋਂ ਭਾਜਪਾ ਸੰਸਦ ਪ੍ਰਗਿਆ ਠਾਕੁਰ ਨੇ ਮਾਫੀ ਮੰਗੀ। ਉਹਨਾਂ ਕਿਹਾ, ‘ਮੇਰੇ ਬਿਆਨ ਨੂੰ ਗਲਤ ਸਮਝਿਆ ਗਿਆ'।

ਮੀਡੀਆ ਵਿਚ ਮੇਰੀਆਂ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਜੇਕਰ ਮੇਰੇ ਪਹਿਲੇ ਬਿਆਨਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਇਸ ਲਈ ਮਾਫੀ ਮੰਗਦੀ ਹਾਂ’। ਹਾਲਾਂਕਿ ਭਾਜਪਾ ਸੰਸਦ ਦੇ ਮਾਫੀ ਮੰਗਣ ਤੋਂ ਬਾਅਦ ਹੀ ਸਦਨ ਵਿਚ ਹੰਗਾਮਾ ਜਾਰੀ ਰਿਹਾ। ਪ੍ਰਗਿਆ ਠਾਕੁਰ ਨੇ ਇਸ ਦੌਰਾਨ ਖੁਦ ਨੂੰ ਅਤਿਵਾਦੀ ਦੱਸੇ ਜਾਣ ‘ਤੇ ਵੀ ਇਤਰਾਜ਼ ਜ਼ਾਹਿਰ ਕੀਤਾ ਹੈ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਨਾਂਅ ਲਏ ਬਿਨਾਂ ਉਹਨਾਂ ਨੇ ਕਿਹਾ, ‘ਸਦਨ ਦੇ ਇਕ ਮਾਣਯੋਗ ਆਗੂ ਨੇ ਮੈਨੂੰ ਅਤਿਵਾਦੀ ਕਿਹਾ। ਮੇਰੇ ਖਿਲਾਫ਼ ਕੋਈ ਅਰੋਪ ਸਾਬਿਤ ਨਹੀਂ ਹੋਈਆ ਹੈ ਪਰ ਇਸ ਤਰ੍ਹਾਂ ਦੀ ਗੱਲ ਕਰਨਾ ਔਰਤ ਦਾ ਅਪਮਾਨ ਹੈ’। ਦੱਸ ਦਈਏ ਕਿ ਰਾਹੁਲ ਗਾਂਧੀ ਨੇ ਪ੍ਰਗਿਆ ਠਾਕੁਰ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ, ‘ਅਤਿਵਾਦੀ ਪ੍ਰਗਿਆ ਨੇ ਅਤਿਵਾਦੀ ਗੌਡਸੇ ਨੂੰ ਦੇਸ਼ ਭਗਤ ਦੱਸਿਆ’, ਭਾਰਤ ਦੀ ਸੰਸਦ ਦੇ ਇਤਿਹਾਸ ਵਿਚ ਇਹ ਇਕ ਦੁਖਦਾਈ ਦਿਨ ਹੈ।

ਇਸ ਤੋਂ ਬਾਅਦ ਭਾਜਪਾ ਨੇ ਪ੍ਰਗਿਆ ਠਾਕੁਰ ਦੀ ਵਿਵਾਦਮਈ ਟਿਪਣੀ ਦੀ ਨਿਖੇਧੀ ਕੀਤੀ ਅਤੇ ਸੰਸਦੀ ਇਜਲਾਸ ਦੌਰਾਨ ਉਸ ਦੇ ਪਾਰਟੀ ਦੀ ਸੰਸਦੀ ਦਲ ਦੀ ਬੈਠਕ ਵਿਚ ਹਿੱਸਾ ਲੈਣ 'ਤੇ ਰੋਕ ਲਾਉਣ ਤੋਂ ਇਲਾਵਾ ਰਖਿਆ ਮਾਮਲਿਆਂ ਦੀ ਸਲਾਹਕਾਰ ਕਮੇਟੀ ਤੋਂ ਹਟਾਏ ਜਾਣ ਦੀ ਸਿਫ਼ਾਰਸ਼ ਕੀਤੀ ਜਿਸ ਤੋਂ ਬਾਅਦ ਉਸ ਨੂੰ ਕਮੇਟੀ ਵਿਚੋਂ ਹਟਾ ਦਿਤਾ ਗਿਆ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।