ਸਾਡੀ ਸਰਕਾਰ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੈ : ਪ੍ਰਧਾਨ ਮੰਤਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਸਰਕਾਰ ਹਰ ਵਿਸ਼ੇ 'ਤੇ ਖੁੱਲ੍ਹੀ ਚਰਚਾ ਲਈ ਤਿਆਰ ਹੈ ਅਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸੰਸਦ 'ਚ ਸਵਾਲ-ਜਵਾਬ ਅਤੇ ਸ਼ਾਂਤੀ ਰਹੇ 

prime minister modi

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦੇ ਤਹਿਤ ਮੁਫਤ ਅਨਾਜ ਦੀ ਯੋਜਨਾ 2022 ਤੱਕ ਵਧਾਈ 

ਨਵੀਂ ਦਿੱਲੀ : ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, 'ਇਹ ਸੰਸਦ ਦਾ ਮਹੱਤਵਪੂਰਨ ਸੈਸ਼ਨ ਹੈ। ਦੇਸ਼ ਆਜ਼ਾਦੀ ਦਾ ਪਵਿੱਤਰ ਤਿਉਹਾਰ ਮਨਾ ਰਿਹਾ ਹੈ, ਭਾਰਤ ਵਿਚ ਚਾਰੇ ਦਿਸ਼ਾਵਾਂ ਵਿਚ ਰਚਨਾਤਮਕ, ਸਕਾਰਾਤਮਕ, ਲੋਕ ਹਿੱਤ, ਰਾਸ਼ਟਰੀ ਹਿੱਤ ਲਈ, ਆਮ ਨਾਗਰਿਕ ਆਜ਼ਾਦੀ ਦੇ ਪਵਿੱਤਰ ਤਿਉਹਾਰ ਲਈ ਕਈ ਪ੍ਰੋਗਰਾਮ ਕਰ ਰਹੇ ਹਨ।

ਆਜ਼ਾਦੀ ਘੁਲਾਟੀਆਂ ਨੇ ਜੋ ਸੁਪਨੇ ਲਏ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਦੇਸ਼ ਦੇ ਆਮ ਨਾਗਰਿਕ ਵੀ ਕਿਸੇ ਨਾ ਕਿਸੇ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਆਪਣੇ ਆਪ ਵਿੱਚ ਭਾਰਤ ਦੇ ਉੱਜਵਲ ਭਵਿੱਖ ਲਈ ਇੱਕ ਚੰਗਾ ਸੰਕੇਤ ਹੈ।

ਉਨ੍ਹਾਂ ਅੱਗੇ ਕਿਹਾ, 'ਸੰਵਿਧਾਨ ਦਿਵਸ 'ਤੇ ਵੀ ਇੱਕ ਨਵੇਂ ਸੰਕਲਪ ਦੇ ਨਾਲ ਪੂਰੇ ਦੇਸ਼ ਨੇ ਸੰਵਿਧਾਨ ਦੀ ਭਾਵਨਾ ਨੂੰ ਪੂਰਾ ਕਰਨ ਲਈ ਸਾਰਿਆਂ ਦੀ ਜ਼ਿੰਮੇਵਾਰੀ ਦਾ ਸੰਕਲਪ ਲਿਆ ਹੈ। ਦੇਸ਼ ਇਹ ਵੀ ਚਾਹੇਗਾ ਕਿ ਭਾਰਤ ਦੀ ਸੰਸਦ, ਇਸ ਸੈਸ਼ਨ ਅਤੇ ਆਉਣ ਵਾਲੇ ਸਾਰੇ ਸੈਸ਼ਨਾਂ ਵਿਚ ਆਜ਼ਾਦੀ ਪ੍ਰੇਮੀਆਂ ਦੀਆਂ ਭਾਵਨਾਵਾਂ ਅਨੁਸਾਰ ਦੇਸ਼ ਦੇ ਹਿੱਤ ਵਿਚ ਵਿਚਾਰ-ਵਟਾਂਦਰਾ ਕੀਤਾ ਜਾਵੇ।

ਭਵਿੱਖ ਵਿਚ ਸੰਸਦ ਨੂੰ ਕਿਵੇਂ ਚਲਾਉਣਾ ਹੈ, ਤੁਸੀਂ ਕਿੰਨਾ ਚੰਗਾ ਯੋਗਦਾਨ ਪਾਇਆ, ਕਿੰਨਾ ਸਕਾਰਾਤਮਕ ਕੰਮ ਕੀਤਾ, ਇਸ ਪੈਮਾਨੇ 'ਤੇ ਤੋਲਿਆ ਜਾਣਾ ਚਾਹੀਦਾ ਹੈ। ਕਸੌਟੀ ਇਹ ਨਹੀਂ ਹੋਣੀ ਚਾਹੀਦੀ ਕਿ ਇਜਲਾਸ ਨੂੰ ਇੰਨੇ ਜ਼ੋਰ ਨਾਲ ਕਿਸ ਨੇ ਰੋਕਿਆ। ਸਰਕਾਰ ਹਰ ਵਿਸ਼ੇ 'ਤੇ ਖੁੱਲ੍ਹੀ ਚਰਚਾ ਲਈ ਤਿਆਰ ਹੈ ਅਤੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸੰਸਦ 'ਚ ਸਵਾਲ-ਜਵਾਬ ਅਤੇ ਸ਼ਾਂਤੀ ਰਹੇ। ਸਾਡੀ ਸਰਕਾਰ ਸੈਸ਼ਨ ਦੌਰਾਨ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹੈ। ਸਾਨੂੰ ਸੰਸਦ ਵਿਚ ਬਹਿਸ ਕਰਨੀ ਚਾਹੀਦੀ ਹੈ ਅਤੇ ਕਾਰਵਾਈ ਦੀ ਮਰਿਆਦਾ ਨੂੰ ਕਾਇਮ ਰੱਖਣਾ ਚਾਹੀਦਾ ਹੈ।

ਪੀਐਮ ਮੋਦੀ ਨੇ ਕਿਹਾ, 'ਦੇਸ਼ ਦੇ 80 ਕਰੋੜ ਨਾਗਰਿਕਾਂ ਨੂੰ ਇਸ ਕਰੋਨਾ ਦੇ ਸੰਕਟ ਵਿਚ ਹੋਰ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਵੇ, ਇਸ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਮੁਫਤ ਅਨਾਜ ਦੀ ਯੋਜਨਾ ਚੱਲ ਰਹੀ ਹੈ। ਹੁਣ ਇਸ ਸਕੀਮ ਨੂੰ ਮਾਰਚ 2022 ਤੱਕ ਵਧਾ ਦਿੱਤਾ ਗਿਆ ਹੈ।