ਇਲੈਕਟ੍ਰਿਕ ਬੱਸਾਂ ਲਈ ਇੱਥੇ ਬਣ ਰਿਹਾ ਹੈ ਚੰਡੀਗੜ੍ਹ ਦਾ ਦੂਜਾ ਚਾਰਜਿੰਗ ਸਟੇਸ਼ਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੱਸ ਸਟੈਂਡ ਸੈਕਟਰ 17 'ਚ ਇੱਕ ਚਾਰਜਿੰਗ ਸਟੇਸ਼ਨ ਪਹਿਲਾਂ ਤੋਂ ਚਾਲੂ ਹੈ 

Image

 

ਚੰਡੀਗੜ੍ਹ - ਸੈਕਟਰ 17 ਵਿਖੇ ਇਲੈਕਟ੍ਰਿਕ ਬੱਸਾਂ ਲਈ ਇੱਕ ਹੋਰ ਚਾਰਜਿੰਗ ਸਟੇਸ਼ਨ ਬਣ ਰਿਹਾ ਹੈ। ਸੈਕਟਰ 17 ਦੇ ਬੱਸ ਸਟੈਂਡ ਵਿੱਚ, ਜਿੱਥੇ ਬੱਸਾਂ ਦਾ ਇੱਕ ਚਾਰਜਿੰਗ ਸਟੇਸ਼ਨ ਪਹਿਲਾਂ ਹੀ ਚਾਲੂ ਹੈ, ਉਥੇ ਦੂਜੇ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।

ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU) ਕੋਲ ਲਗਭਗ 80 ਇਲੈਕਟ੍ਰਿਕ ਬੱਸਾਂ ਹਨ। ਇੱਕ ਬੱਸ ਪੂਰੇ ਚਾਰਜ 'ਤੇ 200 ਕਿਲੋਮੀਟਰ ਸਫ਼ਰ ਕਰ ਸਕਦੀ ਹੈ। ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਵਿੱਚ ਅਜਿਹੇ ਹੋਰ ਸਟੇਸ਼ਨ ਬਣਨਗੇ।

ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਸ਼ਾਸਨ ਨੇ ਹਰ ਸੈਕਟਰ ਵਿੱਚ ਜਨਤਕ ਚਾਰਜਿੰਗ ਸਟੇਸ਼ਨ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ। ਈਵੀ ਨੀਤੀ ਦੀ ਮਿਆਦ ਦੇ ਪਹਿਲੇ ਦੋ ਸਾਲਾਂ ਵਿੱਚ, ਯੂਟੀ ਵਿੱਚ ਨਿੱਜੀ ਵਾਹਨਾਂ ਲਈ 100 ਜਨਤਕ ਚਾਰਜਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ।

ਨੀਤੀ ਦੇ ਲਾਗੂ ਹੋਣ ਦੇ ਛੇ ਮਹੀਨਿਆਂ ਦੇ ਅੰਦਰ, ਸਾਰੇ ਪੈਟਰੋਲ ਪੰਪਾਂ 'ਤੇ ਇੱਕ ਈਵੀ ਚਾਰਜਿੰਗ ਸਟੇਸ਼ਨ ਹੋਣਾ ਲਾਜ਼ਮੀ ਹੋਵੇਗਾ। ਘਰਾਂ ਅਤੇ ਹੋਰ ਇਮਾਰਤਾਂ ਵਿੱਚ ਇਨ੍ਹਾਂ ਸਟੇਸ਼ਨਾਂ ਦੀ ਸਥਾਪਨਾ ਦੀ ਸਹੂਲਤ ਲਈ ਬਿਲਡਿੰਗ ਉਪ-ਨਿਯਮਾਂ ਵਿੱਚ ਸੋਧ ਕੀਤੀ ਜਾਵੇਗੀ।