ਪੀਐਮ ਦੀ ਗਾਜੀਪੁਰ ਰੈਲੀ ਦਾ ਬਾਈਕਾਟ ਕਰਨਗੇ ਅਨੂਪ੍ਰਿਆ ਅਤੇ ਓਮ ਪ੍ਰਕਾਸ਼ ਰਾਜਭਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰਬੀ ਉਤਰ ਪ੍ਰਦੇਸ਼ ਦੇ ਗਾਜੀਪੁਰ ਵਿਚ ਹੋਣ ਵਾਲੀ ਪੀਐਮ ਦੀ ਰੈਲੀ ਤੋਂ ਪਹਿਲਾਂ ਪਾਰਟੀ ਦੇ ਸਹਿਯੋਗੀ ਦਲਾਂ ਨੇ ਇਸ ਦੇ ਬਾਈਕਾਟ ਦਾ ਐਲਾਨ ਕੀਤਾ ਹੈ।

Om prakash rajbhar and Anupriya patel

ਵਾਰਾਣਸੀ, ( ਨਵੀਂ ਦਿੱਲੀ) : ਪੂਰਬੀ ਉਤਰ ਪ੍ਰਦੇਸ਼ ਦੇ ਗਾਜੀਪੁਰ ਵਿਚ ਹੋਣ ਵਾਲੀ ਪੀਐਮ ਦੀ ਰੈਲੀ ਤੋਂ ਪਹਿਲਾਂ ਪਾਰਟੀ ਦੇ ਸਹਿਯੋਗੀ ਦਲਾਂ ਨੇ ਇਸ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਸਥਾਨਕ ਨੇਤਾ ਅਤੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਮੁਖੀ ਓਮ ਪ੍ਰਕਾਸ਼ ਰਾਜਭਰ ਨੇ ਪੀਐਮ ਮੋਦੀ ਦੀ ਗਾਜੀਪੁਰ ਰੈਲੀ ਵਿਚ ਸ਼ਾਮਲ ਨਾ ਹੋਣ ਦੀ ਗੱਲ ਕਹੀ ਹੈ। ਦੂਜੇ ਪਾਸੇ ਕੇਂਦਰੀ ਮੰਤਰੀ ਅਤੇ ਅਪਣਾ ਦਲ ਦੀ ਨੇਤਾ ਅਨੂਪ੍ਰਿਆ ਪਟੇਲ ਨੇ ਵੀ ਰਾਜ ਸਰਕਾਰ ਨਾਲ ਅਪਣੀ ਨਾਰਾਜ਼ਗੀ ਕਾਰਨ ਪ੍ਰੋਗਰਾਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ।

ਦੱਸ ਦਈਏ ਕਿ ਅਨੂਪ੍ਰਿਆ ਦੀ ਪਾਰਟੀ ਅਪਣਾ ਦਲ ( ਐਸ) ਦੇ ਮੁਖੀ ਆਸ਼ੀਸ਼ ਪਟੇਲ ਨੇ ਬਿਆਨ ਦਿਤਾ ਸੀ ਕਿ ਰਾਜ ਸਰਕਾਰ ਲਗਾਤਾਰ ਦਲ ਦੇ ਨੇਤਾਵਾਂ ਨੂੰ ਅਣਗੌਲਿਆ ਕਰ ਰਹੀ ਹੈ। ਅਜਿਹੇ ਵਿਚ ਕੇਂਦਰੀ ਮੰਤਰੀ ਅਨੂਪ੍ਰਿਆ ਹੁਣ ਕਿਸੇ ਵੀ ਸਰਕਾਰੀ ਪ੍ਰੋਗਰਾਮ ਵਿਚ ਹਿੱਸਾ ਨਹੀਂ ਲੈਣਗੇ। ਓਮ ਪ੍ਰਕਾਸ਼ ਰਾਜਭਰ ਨੇ ਵੀ ਪੀਐਮ ਮੋਦੀ ਦੀ ਰੈਲੀ ਨੂੰ ਭਾਜਪਾ ਦੀ ਨਿਰਾਸ਼ਾ ਦੱਸਦੇ ਹੋਏ ਕਿਹਾ ਸੀ ਕਿ ਪਾਰਟੀ ਨੇ ਉਹਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਗਾਜੀਪੁਰ ਦੀ ਕਮਾਨ ਖ਼ੁਦ ਮੋਦੀ ਨੂੰ ਸੌਂਪ ਦਿਤੀ ਹੈ।

ਓਪੀ ਰਾਜਭਰ ਨੇ ਗਾਜੀਪੁਰ ਰੈਲੀ ਦਾ ਸੱਦਾ ਪੱਤਰ ਮਿਲਣ ਦੀ ਗੱਲ ਕਬੂਲਦੇ ਹੋਏ ਐਲਾਨ ਕੀਤਾ ਸੀ, ਕਿ ਉਹ ਇਸ ਰੈਲੀ ਵਿਚ ਹਿੱਸਾ ਨਹੀਂ ਲੈਣਗੇ। ਬਾਈਕਾਟ ਦੇ ਇਸ ਫ਼ੈਸਲੇ 'ਤੇ ਰਾਜਭਰ ਦੀ ਪਾਰਟੀ ਨੇ ਇਸ ਬਾਰੇ ਜਾਰੀ ਬਿਆਨ ਵਿਚ ਲਿਖਿਆ ਕਿ ਪੀਐਮ ਦੇ ਪ੍ਰੋਗਰਾਮ ਲਈ ਜੋ ਸੱਦਾ ਪੱਤਰ ਭੇਜਿਆ ਗਿਆ ਹੈ ਉਸ 'ਤੇ ਮਹਾਰਾਜਾ ਸੁਹੇਲਦੇਵ ਦੇ ਨਾਮ ਦੇ ਨਾਲ ਰਾਜਭਰ ਉਪਨਾਮ ਨਹੀਂ ਲਿਖਿਆ ਗਿਆ ਜੋ ਕਿ ਇਸ ਜਾਤੀ ਸਮਾਜ ਦੇ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਹੈ। ਅਜਿਹੇ ਵਿਚ ਇਸ ਦੇ ਵਿਰੋਧ ਦੇ ਤੌਰ 'ਤੇ ਐਸਬੀਐਸਪੀ

ਦੇ ਰਾਸ਼ਟਰੀ ਮੁਖੀ ਅਤੇ ਸੰਗਠਨ ਨੇ ਪੀਐਮ ਦੇ ਪ੍ਰੋਗਰਾਮ ਦੇ ਬਾਈਕਾਟ ਦਾ ਫ਼ੈਸਲਾ ਕੀਤਾ ਹੈ। ਓਮ ਪ੍ਰਕਾਸ਼ ਰਾਜਭਰ ਯੂਪੀ ਸਰਕਾਰ ਵਿਚ ਕੈਬਿਨੇਟ ਮੰਤਰੀ ਹਨ ਅਤੇ ਲਗਾਤਾਰ ਭਾਜਪਾ ਦੀ ਆਲੋਚਨਾ ਕਰਦੇ ਰਹੇ ਹਨ। ਰਾਜਭਰ ਨੂੰ ਪੂਰਵਾਂਚਲ ਵਿਚ ਪਿੱਛੜੀ ਜਾਤੀ ਦੇ ਨੇਤਾ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਪੀਐਮ ਗਾਜੀਪੁਰ ਵਿਚ ਜਿਸ ਰਾਜਭਰ ਸਮਾਜ ਦੀ ਰੈਲੀ ਵਿਚ ਸੰਬੋਧਨ ਕਰਨ ਜਾ ਰਹੇ ਹਨ, ਰਾਜਭਰ ਉਸ ਨਾਲ ਹੀ ਸਬੰਧ ਰੱਖਦੇ ਹਨ।