ਅੱਜ ਦਾ ਦਿਨ ਬਣਿਆ ਸੀਜ਼ਨ ਦਾ ਸੱਭ ਤੋਂ ਠੰਡਾ ਦਿਨ, 2.6 ਡਿਗਰੀ ਤੱਕ ਪਹੁੰਚਿਆ ਪਾਰਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ - ਐਨਸੀਆਰ ਵਿਚ ਠੰਡ ਨਾਲ ਸਵੇਰੇ ਅਤੇ ਦੇਰ ਰਾਤ ਸੰਘਣਾ ਕੋਹਰਾ ਪੈ ਰਿਹਾ ਹੈ। ਇਸ ਦੇ ਚਲਦੇ ਦੇਖਣ ਦੂਰੀ ਵੀ ਘੱਟ ਹੋ ਰਹੀ ਹੈ। ਇਸ ਨਾਲ ਸਵੇਰੇ ਅਤੇ ਰਾਤ ਨੂੰ ...

2.6 Degrees Celsius lowest temperature

ਨਵੀਂ ਦਿੱਲੀ :- ਦਿੱਲੀ - ਐਨਸੀਆਰ ਵਿਚ ਠੰਡ ਨਾਲ ਸਵੇਰੇ ਅਤੇ ਦੇਰ ਰਾਤ ਸੰਘਣਾ ਕੋਹਰਾ ਪੈ ਰਿਹਾ ਹੈ। ਇਸ ਦੇ ਚਲਦੇ ਦੇਖਣ ਦੂਰੀ ਵੀ ਘੱਟ ਹੋ ਰਹੀ ਹੈ। ਇਸ ਨਾਲ ਸਵੇਰੇ ਅਤੇ ਰਾਤ ਨੂੰ ਆਵਾਜਾਈ ਪ੍ਰਭਾਵਿਤ ਹੋਣਾ ਸ਼ੁਰੂ ਹੋ ਗਈ ਹੈ। ਉਥੇ ਹੀ, ਰੋਜ ਰਿਕਾਰਡ ਤੋੜ ਰਹੀ ਦਿੱਲੀ ਦਾ ਹੇਠਲਾ ਤਾਪਮਾਨ ਘਟਣ ਦੀ ਰਫਤਾਰ ਸ਼ਨਿਚਰਵਾਰ ਨੂੰ ਹੋਰ ਤੇਜ ਹੋ ਗਈ ਅਤੇ ਅੱਜ ਦੀ ਸਵੇਰ ਦਾ ਸੀਜਨ ਸੱਭ ਤੋਂ ਠੰਡੇ ਦਿਨ ਦੇ ਰੂਪ ਵਿਚ ਦਰਜ ਹੋ ਗਿਆ ਹੈ।

ਦਰਅਸਲ ਆਈਐਮਡੀ ਦੀ ਵੈਬਸਾਈਟ ਦੇ ਮੁਤਾਬਕ ਦਿੱਲੀ ਦੇ ਸਫਦਰਜੰਗ ਵਿਚ ਤਾਪਮਾਨ 2.6 ਡਿਗਰੀ ਰਿਕਾਰਡ ਕੀਤਾ ਗਿਆ। ਉਥੇ ਹੀ ਪਾਲਮ ਵਿਚ ਪਾਰਾ 5 ਡਿਗਰੀ ਤੱਕ ਦਰਜ ਕੀਤਾ ਗਿਆ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਦਿੱਲੀ ਦਾ ਹੇਠਲਾ ਤਾਪਮਾਨ 5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਹ ਔਸਤ ਤਾਪਮਾਨ ਤੋਂ ਦੋ ਡਿਗਰੀ ਸੈਲਸੀਅਸ ਘੱਟ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 31 ਦਸੰਬਰ ਤੱਕ ਠੰਡ ਵੱਧ ਸਕਦੀ ਹੈ।

ਜਨਵਰੀ ਦੇ ਪਹਿਲੇ ਹਫਤੇ ਵਿਚ ਪੱਛਮੀ ਦਬਾਅ ਬਨਣ ਅਤੇ ਹਵਾ ਦੀ ਦਿਸ਼ਾ ਬਦਲਨ ਦੇ ਕਾਰਨ ਮੌਸਮ ਸਾਫ਼ ਰਹਿ ਸਕਦਾ ਹੈ। ਖੇਤਰੀ ਮੌਸਮ ਵਿਭਾਗ ਦੇ ਮੁਤਾਬਕ ਸ਼ਨੀਵਾਰ ਨੂੰ ਹੇਠਲਾ ਤਾਪਮਾਨ 3 ਡਿਗਰੀ ਸੈਲਸੀਅਸ ਪਹੁੰਚ ਸਕਦਾ ਹੈ, ਜੋ ਠੀਕ ਸਾਬਤ ਹੋਇਆ ਹੈ। ਇਹ ਅਨੁਮਾਨ ਸਹੀ ਹੁੰਦੇ ਹੀ ਸ਼ਨਿਚਰਵਾਰ ਇਸ ਸੀਜਨ ਦਾ ਸੱਭ ਤੋਂ ਠੰਡਾ ਦਿਨ ਸਾਬਤ ਹੋ ਗਿਆ ਹੈ।

ਖੇਤਰੀ ਮੌਸਮ ਵਿਭਾਗ ਦੇ ਮੁਤਾਬਕ ਸ਼ੁੱਕਰਵਾਰ ਨੂੰ ਪਾਲਮ ਦਾ ਹੇਠਲਾ ਤਾਪਮਾਨ 6, ਲੋਧੀ ਰੋਡ ਦਾ 4.3, ਆਯਾਨਗਰ ਦਾ 5.6, ਗੁਰੂਗਰਾਮ ਦਾ 4.9, ਦਿੱਲੀ ਯੂਨੀਵਰਸਿਟੀ ਦਾ 8.1, ਮੁੰਗੇਸ਼ਪੁਰ ਦਾ 5.1 ਡਿਗਰੀ ਸੈਲਸੀਅਸ, ਨਜਫਗੜ੍ਹ ਦਾ 5.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਦਿੱਲੀ ਦੇ ਸਫਦਰਜੰਗ ਅਤੇ ਪਾਲਮ ਮਾਨਕ ਸਟੇਸ਼ਨਾਂ 'ਤੇ ਸ਼ੁੱਕਰਵਾਰ ਨੂੰ 200 ਮੀਟਰ ਦੇਖਣ ਦੂਰੀ ਰਿਕਾਰਡ ਕੀਤੀ ਗਈ। ਉਥੇ ਹੀ ਸੱਭ ਤੋਂ ਘੱਟ 50 ਮੀਟਰ ਦੇਖਣ ਦੂਰੀ ਅੰਮ੍ਰਿਤਸਰ ਅਤੇ ਜਗਦਲਪੁਰ ਵਿਚ ਰਹੀ। ਹਿਸਾਰ ਅਤੇ ਬਰੇਲੀ ਵਿਚ ਦੇਖਣ ਦੂਰੀ 500 ਮੀਟਰ ਰਿਕਾਰਡ ਕੀਤੀ ਗਈ।