ਫੌਜ ਦੇ ਜਵਾਨਾਂ ਨੇ ਬਰਫ 'ਚ ਫਸੇ 1700 ਸੈਲਾਨੀਆਂ ਨੂੰ ਬਚਾਇਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਫੌਜ ਨੇ ਸ਼ਨੀਵਾਰ ਨੂੰ ਸਿੱਕਮ ਵਿਚ ਨਾਥੂ ਲਾ ਦੇ ਕਰੀਬ ਹੋਈ ਬਰਫਬਾਰੀ ਵਿਚ ਫਸੇ 1700 ਸੈਲਾਨੀਆਂ ਨੂੰ ਬਚਾਇਆ ਹੈ।

Photo

ਨਵੀਂ ਦਿੱਲੀ: ਭਾਰਤੀ ਫੌਜ ਨੇ ਸ਼ਨੀਵਾਰ ਨੂੰ ਸਿੱਕਮ ਵਿਚ ਨਾਥੂ ਲਾ ਦੇ ਕਰੀਬ ਹੋਈ ਬਰਫਬਾਰੀ ਵਿਚ ਫਸੇ 1700 ਸੈਲਾਨੀਆਂ ਨੂੰ ਬਚਾਇਆ ਹੈ। ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 27 ਦਸੰਬਰ ਨੂੰ ਨਾਥੂ ਲਾ ਪਾਸ ਕੋਲ ਭਾਰੀ ਬਰਫਬਾਰੀ ਕਾਰਨ ਲਗਭਗ 1500 ਤੋਂ 1700 ਸੈਲਾਨੀ ਫਸ ਗਏ ਸੀ। ਉਹਨਾਂ ਨੇ ਕਿਹਾ ਕਿ 300 ਟੈਕਸੀਆਂ ਵਿਚ ਯਾਤਰਾ ਕਰ ਇਕ ਸੈਲਾਨੀ ਤਸੋ ਝੀਲ-ਨਾਥੂ ਲਾ ਕੋਲ ਪਰਤ ਰਹੇ ਸੀ।

 ਇਸੇ ਦੌਰਾਨ ਭਾਰੀ ਬਰਫਬਾਰੀ ਹੋਈ ਅਤੇ ਇਹ ਸੈਲਾਨੀ ਉੱਥੇ ਹੀ ਫਸ ਗਏ।  ਬਰਫ ਨਾਲ ਰਸਤਾ ਜਾਮ ਹੋ ਗਿਆ, ਜਿਸ ਨਾਲ ਸੈਲਾਨੀ ਜਵਾਹਰ ਲਾਲ ਨਹਿਰੂ ਰੋਡ ਦੇ ਨਾਲ ਲੱਗਦੇ ਵੱਖ ਵੱਖ ਥਾਵਾਂ 'ਤੇ ਅੱਧ ਵਿਚਕਾਰ ਫਸੇ ਰਹੇ। ਅਧਿਕਾਰੀ ਨੇ ਅੱਗੇ ਕਿਹਾ ਕਿ ਅਜਿਹੀ ਸਥਿਤੀ ਵਿਚ ਫੌਜ ਨੇ ਤੁਰੰਤ ਮਦਦ ਕਰਦੇ ਹੋਏ ਕਾਰਵਾਈ ਕੀਤੀ ਅਤੇ ਖਰਾਬ ਮੌਸਮ ਦੇ ਬਾਵਜੂਦ ਵੀ ਵੱਡੇ ਪੱਧਰ ‘ਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ।

ਫੌਜ ਨੇ ਕਰੀਬ 1700 ਸੈਲਾਨੀਆਂ ਨੂੰ ਬਚਾਇਆ ਅਤੇ ਇਹਨਾਂ ਵਿਚੋਂ 570 ਨੂੰ 17 ਮਾਈਲ ਦੇ ਫੌਜ ਕੈਂਪ ਵਿਚ ਰੱਖਿਆ ਗਿਆ। ਭਾਰਤੀ ਫੌਜ ਹਾਲੇ ਵੀ ਰਾਹਤ ਅਤੇ ਬਚਾਅ ਕਾਰਜ ਚਲਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਰਫ ਵਿਚ ਫਸੇ ਸੈਲਾਨੀਆਂ ਨੂੰ ਖਾਣਾ, ਗਰਮ ਕੱਪੜੇ ਅਤੇ ਦਵਾਈਆਂ ਉਪਲਬਧ ਕਰਵਾਈਆਂ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਬਰਫ ਨੂੰ ਹਟਾਉਣ ਲਈ ਅਤੇ ਸੰਪਰਕ ਬਹਾਲ ਕਰਨ ਲਈ ਫੌਜ ਦੇ ਬੁਲਡੋਜ਼ਰ ਅਤੇ ਕ੍ਰੇਨ ਦੀ ਮਦਦ ਲਈ ਜਾ ਰਹੀ ਹੈ।