'ਪੈਰਟ' ਦੇ ਸਪੈਲਿੰਗ ਨਾ ਦੱਸਣ 'ਤੇ ਟਿਊਸ਼ਨ ਟੀਚਰ ਨੇ ਤੋੜਿਆ 5 ਸਾਲਾ ਬੱਚੀ ਦਾ ਹੱਥ, ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਬੱਚੀ ਵਧੀਆ ਸਕੂਲ ਦੀ ਦਾਖਲਾ ਪ੍ਰੀਖਿਆ ਦੀ ਤਿਆਰੀ ਲਈ ਜਾਂਦੀ ਸੀ ਪੜ੍ਹਨ 

Image For Representational Purpose Only

 

ਭੋਪਾਲ - ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਇੱਕ 22 ਸਾਲਾ ਟਿਊਸ਼ਨ ਟੀਚਰ ਨੇ ਕਥਿਤ ਤੌਰ ’ਤੇ ਪੰਜ ਸਾਲ ਦੀ ਬੱਚੀ ਦਾ ਅੰਗਰੇਜ਼ੀ ਸ਼ਬਦ ‘ਪੈਰਟ’ ਦੇ ਸਪੈਲਿੰਗ ਨਾ ਦੱਸਣ ਕਾਰਨ ਜ਼ਬਰਦਸਤੀ ਉਸ ਦਾ ਹੱਥ ਮਰੋੜ ਕੇ ਤੋੜ ਦਿੱਤਾ।

ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਮੁਲਜ਼ਮ ਟਿਊਸ਼ਨ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਹਬੀਬਗੰਜ ਪੁਲਿਸ ਸਟੇਸ਼ਨ ਇੰਚਾਰਜ ਮਨੀਸ਼ ਰਾਜ ਸਿੰਘ ਭਦੌਰੀਆ ਮੁਤਾਬਕ ਹਬੀਬਗੰਜ ਇਲਾਕੇ 'ਚ ਪ੍ਰਯਾਗ ਵਿਸ਼ਵਕਰਮਾ ਨਾਂਅ ਦੇ ਟਿਊਸ਼ਨ ਟੀਚਰ ਨੇ ਮੰਗਲਵਾਰ ਨੂੰ ‘ਪੈਰਟ’ ਦੇ ਸਪੈਲਿੰਗ ਨਾ ਦੱਸਣ ਬਦਲੇ ਇੱਕ ਵਿਦਿਆਰਥਣ ਦਾ ਹੱਥ ਐਨੀ ਬੁਰੀ ਤਰ੍ਹਾਂ ਮਰੋੜਿਆ ਕਿ ਉਸ ਦਾ ਹੱਥ ਟੁੱਟ ਗਿਆ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਿਊਸ਼ਨ ਅਧਿਆਪਕ ਨੇ ਵਿਦਿਆਰਥੀ ਨੂੰ ਥੱਪੜ ਵੀ ਮਾਰਿਆ।

ਇਸ ਦੇ ਨਾਲ ਹੀ ਐਨ.ਜੀ.ਓ. 'ਚਾਈਲਡ ਲਾਈਨ' ਦੀ ਡਾਇਰੈਕਟਰ ਅਰਚਨਾ ਸਹਾਏ ਨੇ ਦੱਸਿਆ ਕਿ ਘਟਨਾ 'ਚ ਲੜਕੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਅਤੇ ਉਸ ਦੀ ਸੱਜੀ ਬਾਂਹ ਦੀ ਹੱਡੀ ਟੁੱਟ ਗਈ। 

ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਬੱਚੀ ਨੂੰ ਭੋਪਾਲ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਅਤੇ ਵੀਰਵਾਰ ਨੂੰ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੀ ਉਮੀਦ ਹੈ।

ਭਦੌਰੀਆ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭਾਰਤੀ ਦੰਡਾਵਲੀ ਅਤੇ ਜੁਵੇਨਾਈਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ) ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਉਨ੍ਹਾਂ ਕਿਹਾ, ''ਪੀੜਤ ਦੇ ਪਰਿਵਾਰ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਅਸੀਂ ਮੰਗਲਵਾਰ ਨੂੰ ਹੀ ਦੋਸ਼ੀ ਟਿਊਸ਼ਨ ਟੀਚਰ ਨੂੰ ਗ੍ਰਿਫਤਾਰ ਕਰ ਲਿਆ ਸੀ।"

ਪੁਲਿਸ ਮੁਤਾਬਕ ਲੜਕੀ ਦੇ ਮਾਤਾ-ਪਿਤਾ ਆਪਣੀ ਧੀ ਨੂੰ ਕਿਸੇ ਚੰਗੇ ਸਕੂਲ 'ਚ ਦਾਖਲਾ ਦਿਵਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਉਸ ਨੂੰ ਹਬੀਬਗੰਜ ਇਲਾਕੇ 'ਚ ਆਪਣੇ ਘਰ ਦੇ ਨੇੜੇ ਰਹਿਣ ਵਾਲੇ ਇੱਕ ਟਿਊਸ਼ਨ ਕੋਲ ਟਿਊਸ਼ਨਾਂ ਲਈ ਭੇਜਿਆ ਸੀ, ਤਾਂ ਜੋ ਉਹ ਸਕੂਲ 'ਚ ਲਈ ਜਾਣ ਵਾਲੀ ਦਾਖਲਾ ਪ੍ਰੀਖਿਆ ਲੈਣ ਲਈ ਚੰਗੀ ਤਰ੍ਹਾਂ ਤਿਆਰੀ ਕਰ ਸਕੇ।