ਨੋਇਡਾ 'ਚ ਲੱਖਾਂ ਦੀ ਉਗਰਾਹੀ ਮਾਮਲੇ 'ਚ ਪੁਲਿਸ ਇੰਸਪੈਕਟਰ ਤੇ 3 ਪੱਤਰਕਾਰ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਰਿਸ਼ਵਤਖੋਰੀ ਦੇ ਇਕ ਵੱਡੇ ਮਾਮਲੇ ਵਿਚ ਇਕ ਪੁਲਿਸ ਇੰਸਪੈਕਟਰ ਸਮੇਤ 3 ਪਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ...

Bribe

ਨੋਇਡਾ : ਉੱਤਰ ਪ੍ਰਦੇਸ਼ ਦੇ ਨੋਇਡਾ ਵਿਚ ਰਿਸ਼ਵਤਖੋਰੀ ਦੇ ਇਕ ਵੱਡੇ ਮਾਮਲੇ ਵਿਚ ਇਕ ਪੁਲਿਸ ਇੰਸਪੈਕਟਰ ਸਮੇਤ 3 ਪਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਿਪੋਰਟਸ ਦੇ ਮੁਤਾਬਕ, ਪੁਲਿਸ ਨੇ ਇਕ ਵੱਡੇ ਆਪਰੇਸ਼ਨ ਨੂੰ ਅੰਜਾਮ ਦਿੰਦੇ ਹੋਏ 3 ਪਤਰਕਾਰਾਂ ਅਤੇ ਇਕ ਪੁਲਿਸ ਇੰਸਪੈਕਟਰ ਨੂੰ ਰਿਸ਼ਵਤ ਲੈਣ ਅਤੇ ਜਬਰਨ ਵਸੂਲੀ ਦੇ ਇਲਜ਼ਾਮਾਂ ਵਿਚ ਗ੍ਰਿਫ਼ਤਾਰ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਮੁਖੀ ਕ੍ਰਿਸ਼ਣਾ ਨੇ ਦੱਸਿਆ ਕਿ ਸੈਕਟਰ 20 ਪੁਲਿਸ ਥਾਣਾ ਪ੍ਰਭਾਰੀ ਮਨੋਜ ਕੁਮਾਰ ਪੰਤ ਅਤੇ ਪਤਰਕਾਰ ਸੁਸ਼ੀਲ ਪੰਡਿਤ, ਉਦਿਤ ਗੋਇਲ ਅਤੇ ਰਮਨ ਠਾਕੁਰ ਨੂੰ ਕਲ ਗ੍ਰਿਫ਼ਤਾਰ ਕੀਤਾ ਗਿਆ।

 


 

ਉਨ੍ਹਾਂ ਨੇ ਦੱਸਿਆ ਕਿ ਚਾਰਾਂ ਨੂੰ ਸੈਕਟਰ 20 ਪੁਲਿਸ ਥਾਣੇ ਵਿਚ 8 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਜਾਂ ਜਬਰਨ ਵਸੂਲੀ ਕਰਦੇ ਰੰਗੇ ਹੱਥ ਦਬੋਚਿਆ ਗਿਆ। ਕ੍ਰਿਸ਼ਣਾ ਨੇ ਕਿਹਾ ਕਿ ਉਹ ਇਕ ਕਾਲ ਸੈਂਟਰ ਮਾਲਿਕ ਤੋਂ ਨਵੰਬਰ 2018 ਵਿਚ ਦਰਜ ਹੋਈ ਇਕ ਐਫ਼ਆਈਆਰ ਨਾਲ ਉਸ ਦਾ ਨਾਮ ਹਟਾਉਣ ਦੇ ਬਦਲੇ 'ਚ ਪੈਸਾ ਵਸੂਲ ਰਹੇ ਸਨ। ਐਸਐਸਪੀ ਨੇ ਦੱਸਿਆ ਕਿ ਇਹਨਾਂ ਵਿਚੋਂ ਇਕ ਪੱਤਰਕਾਰਾਂ ਕੋਲੋਂ ਮਰਸਿਡੀਜ਼ ਕਾਰ ਜ਼ਬਤ ਕੀਤੀ ਗਈ ਹੈ, ਜੋ ਸਭ ਤੋਂ ਪਹਿਲਾਂ ਕਿਸੇ ‘ਆਪਰਾਧਿਕ ਗਤੀਵਿਧੀ’ ਨਾਲ ਸਬੰਧਤ ਲਗਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਇਕ ਪੱਤਰਕਾਰ ਕੋਲੋਂ 32 ਬੋਰ ਦੀ ਪਿਸਟਲ ਬਰਾਮਦ ਹੋਈ ਹੈ। ਜਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਕੁਲ 8 ਲੱਖ ਰੁਪਏ ਜ਼ਬਤ ਕੀਤੇ ਗਏ ਹਨ ਅਤੇ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਸੈਕਟਰ 20 ਪੁਲਿਸ ਥਾਣੇ ਤੋਂ ਇਲਾਵਾ ਥਾਣਾ ਮੁਖੀ ਜੈਵੀਰ ਸਿੰਘ ਨੂੰ ਮਾਮਲੇ ਵਿਚ ਕਥਿਤ ਤੌਰ 'ਤੇ ਧਮਕੀ ਦੇ ਇਲਜ਼ਾਮ ਵਿਚ ਮੁਅੱਤਲ ਕਰ ਦਿਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿਛ ਕਰ ਰਹੀ ਹੈ।