ਉੱਤਰ ਪ੍ਰਦੇਸ਼ ਦਾ ਇਕ ਅਜਿਹਾ ਪਿੰਡ ਜਿੱਥੇ ਰਹਿੰਦੇ ਹਨ ਸਿਰਫ਼ ਭਿਖਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰ ਇਕ ਦੀ ਅਪਣੀ ਇਕ ਖਾਸਿਅਤ ਹੁੰਦੀ ਹੈ, ਜਿਸ ਕਾਰਨ ਉਸ ਨੂੰ ਜਾਣਿਆ ਜਾਂਦਾ ਹੈ। ਕਿਸੇ ਜਗ੍ਹਾ ਨੂੰ ਉਸਦੇ ਸਵਾਦਿਸ਼ਟ ਖਾਣੇ ਕਾਰਨ ਜਾਣਿਆ ਜਾਂਦਾ ਹੈ ਤਾਂ ਕਿਸੇ ਨੂੰ ਉਥੇ...

Beggars

ਹਰ ਇਕ ਦੀ ਅਪਣੀ ਇਕ ਖਾਸਿਅਤ ਹੁੰਦੀ ਹੈ, ਜਿਸ ਕਾਰਨ ਉਸ ਨੂੰ ਜਾਣਿਆ ਜਾਂਦਾ ਹੈ। ਕਿਸੇ ਜਗ੍ਹਾ ਨੂੰ ਉਸਦੇ ਸਵਾਦਿਸ਼ਟ ਖਾਣੇ ਕਾਰਨ ਜਾਣਿਆ ਜਾਂਦਾ ਹੈ ਤਾਂ ਕਿਸੇ ਨੂੰ ਉਥੇ ਦੀ ਸੁੰਦਰਤਾ ਦੀ ਵਜ੍ਹਾ ਨਾਲ, ਹਰ ਥਾਂ ਨੂੰ ਅਪਣੀ ਇਕ ਖਾਸ ਚੀਜ਼ ਦੀ ਵਜ੍ਹਾ ਨਾਲ ਪਹਿਚਾਣ ਮਿਲਦੀ ਹੈ।  ਭਾਰਤ ਵਿਚ ਇਕ ਪਿੰਡ ਨੂੰ ਉੱਥੇ ਦੇ ਭਿਖਾਰੀਆਂ ਦੀ ਵਜ੍ਹਾ ਨਾਲ ਜਾਣਿਆ ਜਾਂਦਾ ਹੈ। ਜੀ ਹਾਂ ਉੱਤਰ ਪ੍ਰਦੇਸ਼ ਵਿਚ ਇਕ ਅਜਿਹਾ ਪਿੰਡ ਵੀ ਹੈ ਜਿਸ ਦੀ ਪਹਿਚਾਣ ਇਥੇ ਦੇ ਮੰਗਤੇ ਹਨ। ਇਹ ਪਿੰਡ ਯੂਪੀ ਦੇ ਮੈਨਪੁਰੀ ਜਿਲ੍ਹੇ ਵਿਚ ਹੈ। ਇਥੇ ਸਿਰਫ਼ ਭਿਖਾਰੀ ਵਸਦੇ ਹਨ।

ਬੱਬੜ ਥਾਣਾ ਖੇਤਰ ਦੇ ਨਗਲਾ ਦਰਬਾਰੀ ਨਾਮ ਦੇ ਇਸ ਪਿੰਡ ਵਿਚ ਸਿਰਫ਼ 30 ਪਰਵਾਰ ਰਹਿੰਦੇ ਹਨ। ਇਥੇ ਅੱਜ ਵੀ ਲੋਕ ਕੱਚੀ ਮਿੱਟੀ ਦੇ ਘਰਾਂ ਵਿਚ ਰਹਿੰਦੇ ਹਨ। ਇਨ੍ਹਾਂ ਦੇ ਘਰਾਂ ਵਿਚ ਕੋਈ ਦਰਵਾਜ਼ਾ ਨਹੀਂ ਹੈ। ਇਥੇ ਦੇ ਲੋਕਾਂ ਨੂੰ ਨਾ ਚੋਰੀ ਦਾ ਡਰ ਹੈ ਅਤੇ ਨਾ ਹੀ ਕੁੱਝ ਗੁਆਚਣ ਦਾ ਕਿਉਂ ਕਿ ਉਨ੍ਹਾਂ ਕੋਲ ਅਜਿਹਾ ਕੁਝ ਹੈ ਹੀ ਨਹੀਂ ਜੋ ਚੋਰੀ ਕੀਤਾ ਜਾ ਸਕੇ। ਬਿਜਲੀ - ਪਾਣੀ, ਸੜਕ ਵਰਗੀ ਪ੍ਰਬੰਧ ਤੋਂ ਦੂਰ ਇਥੇ ਦੇ ਲੋਕ ਤੰਗੀ ਵਿਚ ਰਹਿੰਦੇ ਹਨ। ਨਗਲਾ ਦਰਬਾਰੀ ਵਿਚ ਰਹਿਣ ਵਾਲੇ ਲੋਕ ਪੀੜ੍ਹੀ ਦਰ ਪੀੜ੍ਹੀ ਵੀ ਭੀਖ ਮੰਗਦੀ ਆ ਰਹੀ ਹੈ। ਇੱਥੇ ਲੋਕਾਂ ਦਾ ਪੇਸ਼ਾ ਸਿਰਫ਼ ਭੀਖ ਮੰਗਣਾ ਹੈ।

ਇਸ ਤੋਂ ਇਲਾਵਾ ਉੱਥੇ ਦੇ ਲੋਕ ਪੈਸਿਆਂ ਲਈ ਸੱਪਾਂ ਨੂੰ ਦਿਖਾ ਕੇ ਭੀਖ ਮੰਗਦੇ ਹਨ ਅਤੇ ਸੱਪਾਂ ਨੂੰ ਵਸ ਵਿਚ ਕਰਨ ਦੀ ਸਿੱਖਿਆ ਵੀ ਦਿੰਦੇ ਹਨ। ਇਹ ਲੋਕ ਸੱਪ ਦਿਖਾ ਕੇ ਭੀਖ ਮੰਗਣ ਦੇ ਚੱਕਰ ਵਿਚ ਤੀਹਾੜ ਜੇਲ੍ਹ ਵੀ ਜਾ ਚੁਕੇ ਹਨ।

ਸੱਪ ਨੂੰ ਵਸ ਵਿਚ ਕਰਨ ਦੀ ਸਿੱਖਿਆ ਲਈ ਪਿੰਡ ਦੇ ਲੋਕਾਂ ਨੇ ਅਪਣੀ ਇਕ ਵੱਖਰੀ ਪਾਠਸ਼ਾਲਾ ਖੋਲ ਰੱਖੀ ਹੈ। ਇਸ ਪਿੰਡ ਵਿਚ 200 ਤੋਂ ਵੱਧ ਲੋਕ ਰਹਿੰਦੇ ਹਨ ਅਤੇ ਲਗਭੱਗ 100 ਰੁਪਏ ਰੋਜ਼ ਕਮਾ ਲੈਂਦੇ ਹਨ। ਇਹ ਪਿੰਡ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦੀ ਪਹੁੰਚ ਤੋਂ ਅੱਜ ਵੀ ਦੂਰ ਹਨ।