ਸਾਬਕਾ ਰੱਖਿਆ ਮੰਤਰੀ ਜੌਰਜ ਫਰਨਾਂਡੇਜ਼ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਬਕਾ ਰੱਖਿਆ ਮੰਤਰੀ ਜੌਰਜ ਫਰਨਾਂਡੇਜ਼ ਦਾ ਅੱਜ ਦਿੱਲੀ ਦੇ ਲੋਧੀ ਰੋਡ ਸਥਿਤ ਸ਼ਮਸ਼ਾਨ ਘਾਟ....

George Fernandes

ਨਵੀਂ ਦਿੱਲੀ : ਸਾਬਕਾ ਰੱਖਿਆ ਮੰਤਰੀ ਜੌਰਜ ਫਰਨਾਂਡੇਜ਼ ਦਾ ਅੱਜ ਦਿੱਲੀ ਦੇ ਲੋਧੀ ਰੋਡ ਸਥਿਤ ਸ਼ਮਸ਼ਾਨ ਘਾਟ ਘਰ ਵਿਚ ਅੰਤਿਮ ਸੰਸਕਾਰ ਹੋਵੇਗਾ। ਉਨ੍ਹਾਂ ਦੀ ਇੱਛਾ ਦੇ ਮੁਤਾਬਕ ਅੰਤਿਮ ਸੰਸਕਾਰ ਤੋਂ ਬਾਅਦ ਉਨ੍ਹਾਂ ਦੀ ਅਸਥੀਆਂ ਨੂੰ ਦਫਨਾਇਆ ਜਾਵੇਗਾ। ਉਨ੍ਹਾਂ ਦੀ ਕਰੀਬੀ ਸਾਥੀ ਜੀਆ ਜੇਤਲੀ ਨੇ ਇਹ ਜਾਣਕਾਰੀ ਦਿਤੀ। ਧਿਆਨ ਯੋਗ ਹੈ ਕਿ ਜੌਰਜ ਫਰਨਾਂਡੇਜ਼ ਦਾ ਲੰਬੀ ਬਿਮਾਰੀ ਤੋਂ ਬਾਅਦ ਮੰਗਲਵਾਰ ਸਵੇਰੇ ਦਿੱਲੀ ਵਿਚ ਦੇਹਾਂਤ ਹੋ ਗਿਆ।

ਉਹ 88 ਸਾਲ ਦੇ ਸਨ। ਸਮਤਾ ਪਾਰਟੀ ਦੀ ਸਾਬਕਾ ਪ੍ਰਮੁੱਖ ਨੇ ਕਿਹਾ ਕਿ ਜੌਰਜ ਫਰਨਾਂਡੇਜ਼ ਸ਼ੁਰੂ ਵਿਚ ਚਾਹੁੰਦੇ ਸਨ ਕਿ ਮੌਤ ਤੋਂ ਬਾਅਦ ਉਨ੍ਹਾਂ ਦੇ ਮ੍ਰਿਤਕ ਸਰੀਰ ਦਾ ਅੰਤਿਮ ਸੰਸਕਾਰ ਕੀਤਾ ਜਾਵੇ ਪਰ ਬਾਅਦ ਵਿਚ ਉਨ੍ਹਾਂ ਨੇ ਦਫਨ ਕੀਤੇ ਜਾਣ ਦੀ ਵੀ ਇੱਛਾ ਜਤਾਈ ਸੀ। ਜੇਤਲੀ ਨੇ ਮੀਡੀਆ ਨੂੰ ਕਿਹਾ ਕਿ ਅੰਤਮ ਸੰਸਕਾਰ ਲੋਧੀ ਰੋਡ ਸਥਿਤ ਸ਼ਮਸ਼ਾਨ ਘਾਟ ਵਿਚ ਹੋਵੇਗਾ।

ਅਸੀਂ ਉਨ੍ਹਾਂ ਦੀ ਇੱਛਾ ਅਨੁਸਾਰ ਦੋਨੋਂ ਚੀਜਾਂ ਕਰਾਂਗੇ। ਮ੍ਰਿਤਕ ਸਰੀਰ ਦਾ ਅੰਤਮ ਸੰਸਕਾਰ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਅਸਥੀਆਂ ਨੂੰ ਦਫਨਾ ਕੇ ਉਨ੍ਹਾਂ ਦੀਆਂ ਦੋਨਾਂ ਇੱਛਾਵਾਂ ਨੂੰ ਪੂਰਾ ਕੀਤਾ ਜਾਵੇਗਾ।