ਪਲਾਸਟਿਕ ਦੇ ਕੂੜੇ ਨਾਲ ਸੜਕ ਬਣਾਵੇਗੀ ਰਿਲਾਇੰਸ, ਲਾਂਚ ਕਰੇਗੀ ਨਵਾਂ ਪ੍ਰਾਜੈਕਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੰਪਨੀ ਨੇ ਰਾਏਗੜ੍ਹ ਜ਼ਿਲ੍ਹੇ ਵਿਚ ਸਥਿਤ ਅਪਣੇ ਨਿਰਮਾਣ ਪਲਾਂਟ ਵਿਚ ਇਸ ਟੈਕਨੋਲੋਜੀ ਦਾ ਪਰੀਖਣ ਕੀਤਾ ਹੈ।

Photo

ਨਵੀਂ ਦਿੱਲੀ: ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਨੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਨੂੰ ਅਪਣੀ ਪਲਾਸਟਿਕ ਕਚਰੇ ਦੀ ਸੜਕ ਨਿਰਮਣਾ ਦੀ ਤਕਨਾਲੋਜੀ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਸ ਤਕਨਾਲੋਜੀ ਨਾਲ ਸੜਕ ਨਿਰਮਾਣ ਵਿਚ ਪਲਾਸਟਿਕ ਦੀ ਵਰਤੋਂ ਕੀਤੀ ਜਾ ਸਕੇਗੀ।

ਕੰਪਨੀ ਨੇ ਰਾਏਗੜ੍ਹ ਜ਼ਿਲ੍ਹੇ ਵਿਚ ਸਥਿਤ ਅਪਣੇ ਨਿਰਮਾਣ ਪਲਾਂਟ ਵਿਚ ਇਸ ਟੈਕਨੋਲੋਜੀ ਦਾ ਪਰੀਖਣ ਕੀਤਾ ਹੈ। ਇਸ ਤੋਂ ਇਲਾਵਾ ਉਹ ਕਈ ਹੋਰ ਪਾਇਲਟ ਪ੍ਰਾਜੈਕਟਾਂ ‘ਤੇ ਕੰਮ ਕਰ ਰਹੀ ਹੈ। ਕੰਪਨੀ ਨੇ ਅਪਣੇ ਪਲਾਂਟ ਵਿਚ 50 ਟਨ ਪਲਾਸਟਿਕ ਕਚਰੇ ਨੂੰ ਕੋਲਤਾਰ ਦੇ ਨਾਲ ਮਿਲਾ ਕੇ ਕਰੀਬ 40 ਕਿਲੋਮੀਟਰ ਲੰਬੀ ਸੜਕ ਬਣਾਈ ਹੈ।

ਕੰਪਨੀ ਦੇ ਪੈਟਰੋ ਕੈਮੀਕਲਜ਼ ਕਾਰੋਬਾਰ ਦੇ ਮੁੱਖ ਓਪਰੇਟਿੰਗ ਅਫਸਰ ਵਿਪੁਲ ਸ਼ਾਹ ਨੇ ਪੱਤਰਕਾਰਾਂ ਨੂੰ ਕਿਹਾ, ਪੈਕਟ ਬੰਦ ਸਮਾਨਾਂ ਦੇ ਖਾਲੀ ਪੈਕਟ, ਪਾਲੀਥੀਨ ਬੈਗ ਆਦਿ ਪਲਾਸਟਿਕ ਕਚਰੇ ਦੀ ਵਰਤੋਂ ਸੜਕ ਨਿਰਮਾਣ ਵਿਚ ਕਰਨ ਦੀ ਪ੍ਰਣਾਲੀ ਵਿਕਸਿਤ ਕਰਨ ਵਿਚ ਉਹਨਾਂ ਨੂੰ ਕਰੀਬ 14 ਤੋਂ 18 ਮਹੀਨਿਆਂ ਦਾ ਸਮਾਂ ਲੱਗਿਆ।

ਉਹ ਇਸ ਤਜ਼ੁਰਬੇ ਨੂੰ ਸਾਂਝਾ ਕਰਨ ਲਈ ਐਨਐਚਏਆਈ ਦੇ ਨਾਲ ਗੱਲਬਾਤ ਕਰ ਰਹੇ ਹਨ ਤਾਂ ਜੋ ਸੜਕ ਨਿਰਮਾਣ ਵਿਚ ਪਲਾਸਟਿਕ ਕਚਰੇ ਦੀ ਵਰਤੋਂ ਕੀਤੀ ਜਾ ਸਕੇ। ਐਨਐਚਏਆਈ ਤੋਂ ਇਲਾਵਾ, ਰਿਲਾਇੰਸ ਇੰਡਸਟਰੀਜ਼ ਦੇਸ਼ ਭਰ ਦੀਆਂ ਸੂਬਾ ਸਰਕਾਰਾਂ ਅਤੇ ਸਥਾਨਕ ਸੰਸਥਾਵਾਂ ਨੂੰ ਇਹ ਤਕਨੀਕ ਸੌਂਪਣ ਬਾਰੇ ਵੀ ਗੱਲਬਾਤ ਕਰ ਰਹੀ ਹੈ।

ਕੰਪਨੀ ਦੀ ਇਹ ਤਕਨੀਕ ਅਜਿਹੇ ਪਲਾਸਟਿਕ ਦੇ ਕੂੜੇ ਤੋਂ ਵਿਕਸਿਤ ਕੀਤੀ ਗਈ ਹੈ, ਜਿਸ ਦਾ ਰਿਸਾਇਕਲ ਸੰਭਵ ਨਹੀਂ ਹੈ। ਸੜਕ ਦੀ ਉਸਾਰੀ ਵਿਚ ਇਸ ਕੂੜੇ ਦੀ ਵਰਤੋਂ ਕਰਨ ਦੇ ਲਾਭ ਬਾਰੇ ਵਿਚ ਸ਼ਾਹ ਨੇ ਕਿਹਾ, "ਇਹ ਨਾ ਸਿਰਫ ਪਲਾਸਟਿਕ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਏਗਾ, ਬਲਕਿ ਵਿੱਤੀ ਤੌਰ 'ਤੇ ਵੀ ਪ੍ਰਭਾਵਸ਼ਾਲੀ ਹੋਵੇਗਾ”।