ਬੀਜੇਪੀ ਛੱਡ ਕਾਂਗਰਸ ਵਿਚ ਸ਼ਾਮਲ ਹੋਣ ਦੀ ਤਿਆਰੀ ਵਿਚ ਸ਼ਤਰੂਘਨ ਸਿਨਹਾ।

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਨਾਕਸ਼ੀ ਦਾ ਕਹਿਣਾ ਹੈ ਕਿ ਉਹਨਾਂ ਨੇ ਫੈਸਲਾ ਲੈਣ ਵਿਚ ਦੇਰੀ ਕੀਤੀ ਹੈ ਇਹ ਤਾਂ ਬਹੁਤ ਸਮਾਂ ਪਹਿਲਾਂ ਕਰ ਲੈਣਾ ਚਾਹੀਦਾ ਸੀ।

Shatrughan Sinha joining Congress

ਨਵੀਂ ਦਿੱਲੀ: ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਅਪਣੇ ਪਿਤਾ ਸ਼ਤਰੂਘਨ ਸਿਨਹਾ ਦੇ ਬੀਜੇਪੀ ਛੱਡ ਕੇ ਕਾਂਗਰਸ ਵਿਚ ਜਾਣ ਦੇ ਮਸਲੇ ਤੇ ਉਹਨਾਂ ਨਿਜੀ ਮਾਮਲਾ ਦੱਸਿਆ ਹੈ। ਸੋਨਾਕਸ਼ੀ ਸਿਨਹਾ ਨੂੰ ਜਦੋਂ ਇਸ ਪੁਛਿਆ ਗਿਆ ਤਾਂ ਉਸਨੇ ਕਿਹਾ ਕਿ ਇਹ ਉਹਨਾਂ ਦੀ ਪਸੰਦ ਹੈ। ਮੇਰਾ ਮੰਨਣਾ ਹੈ ਕਿ ਜੇਕਰ ਤੁਹਾਨੂੰ ਕਿਤੇ ਖੁਸ਼ੀ ਨਹੀਂ ਮਿਲਦੀ ਤਾਂ ਕੁਝ ਬਦਲਾਅ ਲਿਆਉਣਾ ਚਾਹੀਦਾ ਹੈ। ਉਸ ਨੇ ਇਹ ਵੀ ਕਿਹਾ ਕਿ ਮੈਂ ਉਮੀਦ ਕਰਦੀ ਹਾਂ ਕਿ ਕਾਂਗਰਸ ਨਾਲ ਉਹ ਹੋਰ ਵਧੀਆ ਕੰਮ ਕਰਨਗੇ ਅਤੇ ਅਲੱਗ ਥਲੱਗ ਨਹੀਂ ਲੜਨਗੇ।

ਸੋਨਾਕਸ਼ੀ ਨੇ ਅੱਗੇ ਕਿਹਾ ਕਿ ਜੈਪ੍ਰਕਾਸ਼ ਨਾਰਾਇਣ, ਅਟਲ ਜੀ ਅਤੇ ਆਡਵਾਣੀ ਜੀ ਦੇ ਸਮੇਂ ਤੋਂ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ ਮੇਰੇ ਪਿਤਾ ਦਾ ਪਾਰਟੀ ਵਿਚ ਬਹੁਤ ਆਦਰ ਹੈ ਪਰ ਮੈਨੂੰ ਲਗਦਾ ਹੈ ਕਿ ਪੂਰੇ ਗਰੁਪ ਨੂੰ ਆਦਰ ਨਹੀਂ ਦਿੱਤਾ ਗਿਆ ਜਿਸ ਦੇ ਉਹ ਹੱਕਦਾਰ ਸੀ। ਮੈਨੂੰ ਲਗਦਾ ਹੈ ਕਿ ਉਹਨਾਂ ਨੇ ਫੈਸਲਾ ਲੈਣ ਵਿਚ ਦੇਰੀ ਕੀਤੀ ਹੈ ਇਹ ਤਾਂ ਬਹੁਤ ਸਮਾਂ ਪਹਿਲਾਂ ਕਰ ਲੈਣਾ ਚਾਹੀਦਾ ਸੀ।

ਦੱਸ ਦਈਏ ਕਿ ਦਿੱਗਜ ਨੇਤਾ ਸ਼ਤਰੂਘਨ ਸਿਨਹਾ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ  ਕਾਂਗਰਸ ਵਿਚ ਜਾਣ ਦੀ ਤਿਆਰੀ ਕਰ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਕ ਸ਼ਤਰੂਘਨ ਸਿਨਹਾ ਦਾ ਕਹਿਣਾ ਹੈ ਕਿ ਮੈਂ ਤਾਂ ਬਸ ਸ਼ੀਸ਼ਾ ਵਿਖਾ ਰਿਹਾ ਸੀ। ਮੈਂ ਪਾਰਟੀ ਨੂੰ ਨਹੀਂ ਛੱਡਿਆ ਪਾਰਟੀ ਨੇ ਮੈਨੂੰ ਛੱਡਿਆ ਹੈ। ਅਡਵਾਨੀ, ਜੋਸ਼ੀ ਸਾਰੇ ਇਸ ਵਿਚ ਫਸੇ ਹੋਏ ਹਨ ਕਿ ਕੀ ਸਹੀ ਹੈ ਤੇ ਕੀ ਗਲਤ।

ਸ਼ਤਰੂਘਨ ਸਿਨਹਾ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਉਹ ਮੋਦੀ ਦੀ ਲਹਿਰ ਕਾਰਨ ਨਹੀਂ ਜਿੱਤੇ ਸਨ। ਪਰ ਇਸ ਵਾਰ ਮੋਦੀ ਦੇ ਕਹਿਰ ਦਾ ਮਾਹੌਲ ਹੈ। ਉਹਨਾਂ ਕਿਹਾ ਕਿ ਆਰਜੇਡੀ-ਕਾਂਗਰਸ ਵਿਚ ਗੜਬੜੀ ਹੋਈ ਤਾਂ ਉਹ ਪੁਲ ਦਾ ਕੰਮ ਕਰਨਗੇ।

ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਰਾਹੁਲ ਗਾਂਧੀ ਮੇਰੇ ਤੋਂ ਛੋਟੇ ਹਨ ਪਰ ਦੇਸ਼ ਦੇ ਬਹੁਤ ਚਹੇਤੇ, ਜਵਾਨ ਤੇ ਲਾਡਲੇ ਨੇਤਾ ਹਨ। ਅੱਜ ਦੇਸ਼ ਦੀ ਨਜ਼ਰ ਰਾਹੁਲ ਗਾਂਧੀ ਤੇ ਟਿਕੀ ਹੋਈ ਹੈ। ਰਾਹੁਲ ਗਾਂਧੀ, ਉਸਦੇ ਪਰਿਵਾਰ ਗਾਂਧੀ-ਨਹਿਰੂ ਪਰਿਵਾਰ ਦਾ ਮੈਂ ਬਹੁਤ ਵੱਡਾ ਸਮਰਥਕ ਅਤੇ ਪ੍ਰਸ਼ਾਸ਼ਕ ਹਾਂ। ਮੈਂ ਉਹਨਾਂ ਦੀ ਹਮੇਸ਼ਾ ਇੱਜ਼ਤ ਕਰਦਾ ਹਾਂ। ਉਹਨਾਂ ਖਿਲਾਫ ਕਦੇ ਗਲਤ ਨਹੀਂ ਬੋਲਦਾ।