Lockdown : WHO ਨੇ ਦੱਸਿਆ ਕਿ ਜਿੰਦਗੀ ਲਈ ਕਿਉਂ ਹਨ ਜਰੂਰੀ 30 ਮਿੰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

WHO ਨੇ ਲੋਕਾਂ ਨੂੰ ਆਪਣੇ ਸਰੀਰ ਨੂੰ ਫਿਟ ਰੱਖਣ ਦੇ ਲਈ ਦਿਨ ਵਿਚ ਘੱਟ ਤੋਂ ਘੱਟ 30 ਮਿੰਟ ਦੇ ਲਈ ਫਿਜੀਕਲ ਐਕਸਰਸਾਈਜ਼ ਜਰੂਰ ਕਰਨ ਦੀ ਸਲਾਹ ਦਿੱਤੀ ਹੈ

lockdown

ਕੁਝ ਕੁ ਮਹੀਨੇ ਪਹਿਲਾਂ ਪੈਦਾ ਹੋਏ ਕਰੋਨਾ ਵਾਇਰਸ ਨੇ ਥੋੜੇ ਸਮੇਂ ਵਿਚ ਵੀ 7 ਲੱਖ ਦੇ ਕਰੀਬ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ 33 ਹਜ਼ਾਰ ਤੋਂ ਜਿਆਦਾ ਲੋਕ ਇਸ ਨਾਲ ਹੁਣ ਤੱਕ ਮਰ ਚੁੱਕੇ ਹਨ। ਕਰੋਨਾ ਦੇ ਵਧ ਰਹੇ ਖਤਰੇ ਨੂੰ ਦੇਖਦਿਆਂ ਕਈ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਦੇਸ਼ ਨੂੰ ਲੌਕਡਾਊਨ ਕੀਤਾ ਗਿਆ ਹੈ ਜਿਸ ਤੋਂ  ਬਾਅਦ ਹੁਣ ਲੋਕ ਆਪਣੇ-ਆਪਣੇ ਘਰਾਂ ਵਿਚ ਬੈਠੇ ਹਨ ਚਾਰੇ ਪਾਸੇ ਆਵਾਜਾਈ ਅਤੇ ਕੰਮਕਾਰ ਬੰਦ ਪਏ ਹਨ। ਪਰ ਲੌਕਡਾਊਨ ਦੇ ਦੌਰਾਨ ਘਰਾਂ ਵਿਚ ਇਸ ਤਰ੍ਹਾਂ ਬੈਠ ਕੇ ਵੀ ਲੋਕਾਂ ਦੀ ਸਿਹਤ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਅਤੇ ਉਨ੍ਹਾਂ ਦੀ ਮਾਨਸਿਕ ਸਥਿਤੀ ਵੀ ਖਰਾਬ ਹੋ ਸਕਦੀ ਹੈ। ਲੌਕਡਾਊਨ ਦੀ ਇਸ ਗੰਭੀਰ ਸਥਿਤੀ ਨੂੰ ਦੇਖਦਿਆ ਵਿਸਵ ਸਿਹਤ ਸੰਗਠਨ (WHO) ਨੇ ਲੋਕਾਂ ਨੂੰ ਆਪਣੀ ਸਿਹਤ ਤੰਦਰੁਸਤ ਰੱਖਣ ਲਈ ਇਕ ਬਹੁਤ ਵੀ ਜਰੂਰੀ ਸਲਾਹ ਦਿੱਤੀ ਹੈ।

WHO ਨੇ ਲੋਕਾਂ ਨੂੰ ਆਪਣੇ ਸਰੀਰ ਨੂੰ ਫਿਟ ਰੱਖਣ ਦੇ ਲਈ ਦਿਨ ਵਿਚ ਘੱਟ ਤੋਂ ਘੱਟ 30 ਮਿੰਟ ਦੇ ਲਈ ਫਿਜੀਕਲ ਐਕਸਰਸਾਈਜ਼ ਜਰੂਰ ਕਰਨ ਦੀ ਸਲਾਹ ਦਿੱਤੀ ਹੈ ਜਦਕਿ ਬੱਚਿਆਂ ਨੂੰ ਘੱਟ ਤੋਂ ਘੱਟ ਇਕ ਘੰਟੇ ਲਈ ਫਿਜੀਕਲ ਐਕਸਰਸਾਈਜ ਕਰਨੀ ਚਾਹੀਦੀ ਹੈ। ਇਸ ਲਈ ਨੌਜਵਾਨ ਇੰਟਰਨੈਟ ਤੋਂ ਫਿਜੀਕਲ ਫਿਟਨਸ ਦੇ ਲਈ ਯੋਗਾ ਜਾਂ ਵਰਗ ਆਊਟ ਟਰੇਨਿੰਗ ਨੂੰ ਦੇਖ ਕੇ  ਉਨ੍ਹਾਂ ਨੂੰ ਘਰ ਵਿਚ ਕਰ ਸਕਦੇ ਹਨ। ਇਸਤੋਂ ਇਲਾਵਾ ਤੁਸੀਂ ਸਰੀਰਕ ਅਤੇ ਮਾਨਸਿਕ ਥਕਾਵਟ ਨੂੰ ਦੂਰ ਕਰਨ ਦੇ ਲਈ ਘਰ ਵਿਚ 30 ਮਿੰਟ ਲਈ ਡਾਂਸ ਵੀ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਤੁਸੀਂ ਆਪ ਅਤੇ ਆਪਣੇ ਬੱਚਿਆਂ ਨੂੰ ਫਿਟ ਰੱਖਣ ਦੇ ਲਈ ਘਰ ਵਿਚ ਹੀ ਉਨ੍ਹਾਂ ਨਾਲ ਛੋਟੀਆਂ-ਛੋਟੀਆਂ ਖੇਡਾਂ ਜਿਵੇਂ ਸ਼ਤਰੰਜ਼, ਕੈਰਮਬੋਰਡ, ਲੂਡੋ, ਬੈਡਮਿੰਟਨ ਅਤੇ ਫੁੱਟਵਾਲ ਆਦਿ ਖੇਡ ਸਕਦੇ ਹੋ। ਸਿਹਤ ਸੰਗਠਨ ਨੇ ਕਿਹਾ ਕਿ ਰੱਸੀ ਟੱਪਣਾ ਅਤੇ ਬੈਲਂਸ ਐਕਸਰਸਾਈਜ ਕਰਨਾ ਨਾਲ ਵੀ ਸਰੀਰ ਨੂੰ ਫਿਟ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਲਈ ਤੁਹਾਨੂੰ ਜਿੰਮ ਵਿਚ ਜਾਣ ਦੀ ਲੋੜ ਵੀ ਨਹੀਂ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।