Lockdown : ਕਿਸਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਸ ਕਰਕੇ ਕਿਸਾਨਾਂ ਦਾ ਘਰ ਵਿਚ ਰਹਿਣਾ ਸੰਭਵ ਨਹੀਂ ਹੋ ਸਕੇਗਾ

punjab lockdown

ਚੰਡੀਗੜ੍ਹ : ਕਰੋਨਾ ਵਾਇਰਸ ਦੇ ਕਾਰਨ 21 ਦਿਨ ਦੇ ਚੱਲ ਰਹੇ ਕਰਫਿਊ ਵਿਚ ਕੈਪਟਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਲਈ ਵੱਡਾ ਫੈਸਲਾ ਲਿਆ ਹੈ । ਜਿਸ ਵਿਚ ਕਿਸਾਨ ਇਸ ਕਰਫਿਊ ਦੇ ਸਮੇਂ ਵਿਚ ਵੀ ਦਿਨ ਭਰ ਆਪਣੇ ਖੇਤਾਂ ਵਿਚ ਕੰਮ ਕਰ ਸਕਣਗੇ। ਇਸ ਲਈ ਕਿਸਾਨਾਂ ਨੂੰ ਸਵੇਰੇ 6-9 ਵਜੇ ਦੇ ਸਮੇਂ ਵਿਚ ਵਿਚ ਖੇਤਾਂ ਨੂੰ ਜਾਣ ਅਤੇ ਸ਼ਾਮ ਨੂੰ 7-9 ਵਜੇ ਤੱਕ ਘਰ ਆਉਣ ਦੀ ਆਗਿਆ ਦੇ ਦਿੱਤੀ ਹੈ ਅਤੇ ਬਾਕੀ ਦਿਨ ਵਿਚ ਉਹ ਆਪਣੇ ਖੇਤਾਂ ਵਿਚ ਕੰਮ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ

ਜਿਸ ਕਰਕੇ ਕਿਸਾਨਾਂ ਦਾ ਘਰ ਵਿਚ ਰਹਿਣਾ ਸੰਭਵ ਨਹੀਂ ਹੋ ਸਕੇਗਾ ਅਤੇ ਫਸਲਾਂ ਦੀ ਕਟਾਈ ਅਤੇ ਢੋਆਈ ਦੇ ਸਬੰਧੀ ਕੋਈ ਮੁਸ਼ਕਿਲ ਨਾ ਆਵੇ  ਇਸਨੂੰ ਦੇਖਦਿਆ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਲਈ ਪੰਜਾਬ ਦੇ ਕਈ ਡੀਸੀ ਸਹਿਬਾਨਾਂ ਨੇ ਇਸ ਦੇ ਹੁਕਮ ਜ਼ਾਰੀ ਕੀਤੇ ਹਨ। ਕਿ ਵਾਢੀ ਦੇ ਸੀਜਨ ਵਿਚ ਕਿਸਾਨ ਆਪਣੇ ਮਜ਼ਦੂਰ ,ਟਰੈਕਟਰ ਅਤੇ ਕਬਾਇਨਾਂ ਨੂੰ ਖੇਤਾਂ ਵਿਚ ਲਿਜਾ ਸਕਦੇ ਹਨ। ਇਸ ਦੇ ਨਾਲ- ਨਾਲ ਪੈਸਟੀਸਾਈਡ ਦੀਆਂ ਦੁਕਾਨਾਂ ਨੂੰ ਖੋਲ੍ਹ ਦਾ ਵੀ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ ਹੈ। ਦੱਸ ਦੱਈਏ ਕਿ ਪਹਿਲਾਂ ਫ਼ਰੀਦਕੋਟ ਦੇ DC ਨੇ ਇਸ ਕਰਫਿਊ ਪਾਸ ‘ਤੇ ਰੋਕ ਲਗਾ ਦਿੱਤੀ ਸੀ ਡੀ.ਸੀ ਨੇ ਕਿਹਾ ਕਿ ਜ਼ਿਲ੍ਹੇ ਦੀ ਸੁਰੱਖਿਆ ਕਰਨਾ ਮੇਰੀ ਜ਼ਿੰਮੇਵਾਰੀ ਬਣਦੀ ਹੈ। ਪਰ ਹੁਣ ਡੀ.ਸੀ ਨੇ ਆਪਣੇ ਨਵੇਂ ਹੁਕਮ ਜ਼ਾਰੀ ਕਰ ਦਿੱਤੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।