101 ਸਾਲ ਪਹਿਲਾਂ ਮਹਾਂਮਾਰੀ ਵਿਚ ਜੰਮੇ, ਵਿਸ਼ਵ ਯੁੱਧ ਵੇਖਿਆ, ਤੇ ਹੁਣ ਕੋਰੋਨਾ ਨੂੰ ਹਰਾਉਣ ਦੀ ਵਾਰੀ
ਇਟਲੀ ਵਿੱਚ 101 ਸਾਲਾਂ ਬਜੁਰਗ ਨੇ ਕੋਰੋਨਾ ਵਾਇਰਸ ਨੂੰ ਹਰਾਇਆ।
ਨਵੀਂ ਦਿੱਲੀ: ਇਟਲੀ ਵਿੱਚ 101 ਸਾਲਾਂ ਬਜੁਰਗ ਨੇ ਕੋਰੋਨਾ ਵਾਇਰਸ ਨੂੰ ਹਰਾਇਆ । ਇਹ ਬਜੁਰਗ ਇਸ ਬੀਮਾਰੀ ਤੋਂ ਪੀੜਤ ਸੀ ਅਤੇ ਫਿਰ ਠੀਕ ਹੋ ਕੇ ਹਸਪਤਾਲ ਤੋਂ ਡਿਸਚਾਰਜ ਹੋ ਕੇ ਆਪਣੇ ਘਰ ਵਾਪਸ ਚਲਾ ਗਿਆ ।
ਕੋਰੋਨਾ ਨੂੰ ਹਰਾਉਣ ਵਾਲੇ ਇਹ ਦੂਸਰੇ ਵਿਅਕਤੀ ਨੇ ਪਰ ਖਬਰ ਇਹ ਨਹੀਂ ਹੈ ਇਹ ਬਜੁਰਗ ਜਦੋਂ ਜਨਮੇ ਸੀ ਤਾਂ ਉਦੋਂ ਸਪੈਨਿਸ਼ ਫਲੂ ਵਰਗੀ ਭਿਆਨਕ ਬੀਮਾਰੀ ਸੀ ਜਿਸ ਕਰਕੇ 5 ਲੱਖ ਲੋਕਾਂ ਨੇ ਦਮ ਤੋੜਿਆਂ ਸੀ। 101 ਦੇ ਇਸ ਬਜੁਰਗ ਦਾ ਜਨਮ1919 ਵਿੱਚ ਇਟਲੀ ਵਿਚ ਹੋਇਆ ਸੀ।
ਜਦੋਂ ਪੈਦਾ ਹੋਏ ਤਾਂ ਪੂਰੀ ਦੁਨੀਆਂ ਸਪੈਨਿਸ਼ ਫਲੂ ਦੀ ਚਪੇਟ ਵਿੱਚ ਸੀ।ਜਿਸ ਕਰਕੇ 5 ਲੱਖ ਲੋਕਾਂ ਨੇ ਦਮ ਤੋੜਿਆਂ ਸੀ । ਰਿਮਿਨੀ ਦੀ ਡਿਪਟੀ ਮੇਅਰ ਗਲੋਰੀਆ ਲੀਸੀ ਨੇ ਡੇਲੀ ਮੇਲ ਅਖਬਾਰ ਨੂੰ ਦੱਸਿਆ ਕਿ ਬਜ਼ੁਰਗ ਦਾ ਨਾਮ ਸ੍ਰੀ ਪੀ. ਉਹ 1919 ਵਿਚ ਸਪੈਨਿਸ਼ ਫਲੂ ਦੇ ਸਮੇਂ ਪੈਦਾ ਹੋਇਆ ਸੀ।
ਹੁਣ ਉਸਨੂੰ ਕੋਰੋਨਾ ਵਾਇਰਸ ਦੀ ਲਾਗ ਲੱਗ ਗਈ ਪਰ ਉਹ ਠੀਕ ਹੋ ਗਿਆ। ਉਹ ਹੁਣ ਆਪਣੇ ਪਰਿਵਾਰ ਨਾਲ ਹੈ। ਇਟਲੀ ਦੇ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਨੇ ਦਾਅਵਾ ਕੀਤਾ ਕਿ ਅਸੀਂ ਹੈਰਾਨ ਹਾਂ ਕਿ 70 ਸਾਲ ਤੋਂ ਵੱਧ ਉਮਰ ਦੇ 87 ਪ੍ਰਤੀਸ਼ਤ ਲੋਕ ਕੋਰੋਨਾ ਵਰਗੀ ਬੀਮਾਰੀ ਨਾਲ ਮਾਰੇ ਗਏ ਪਰ ਅਜਿਹੀ ਸਥਿਤੀ ਵਿੱਚ, 101 ਸਾਲਾਂ ਬਜ਼ੁਰਗ ਕਿਵੇਂ ਸੁਰੱਖਿਅਤ ਬਾਹਰ ਆ ਗਿਆ।
ਗਲੋਰੀਆ ਨੇ ਦੱਸਿਆ ਕਿ ਮਿਸਟਰ ਪੀ. ਨੇ ਆਪਣੇ ਜੀਵਨ ਵਿੱਚ ਸਭ ਕੁੱਝ ਵੇਖਿਆ,ਦੋਨੋਂ ਵਿਸ਼ਵ ਯੁੱਧ ਵੇਖੇ ,ਦਰਦ ਭੁੱਖ ਵੇਖੀ, ਦਰਦ , ਵਿਕਾਸ, ਆਦਿ ਸਭ ਕੁੱਝ ਵੇਖਿਆ। ਕੋਰੋਨਾ ਵਾਇਰਸ ਨੂੰ ਹਰਾਉਣ ਵਾਲੇ ਦੁਨੀਆਂ ਦੇ ਪਹਿਲੇ ਇੰਨੀ ਉਮਰ ਦੇ ਵਿਅਕਤੀ ਹਨ।ਜ਼ਾਨ ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਸ਼ਹਿਰ ਦਾ ਰਹਿਣ ਵਾਲਾ ਹੈ। ਜਿਥੇ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਫੈਲਿਆ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।