ਕੋਰੋਨਾ ਦਾ ਕਹਿਰ ਜਾਰੀ, ਬੰਗਾਲ ਵਿਚ ਇਕ ਹੋਰ ਵਿਅਕਤੀ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਯਾਨੀ ਹੁਣ 26 ਕੇਸ ਐਕਟਿਵ ਹਨ। ਦੇਸ਼ਭਰ ਵਿਚ ਸੋਮਵਾਰ ਸਵੇਰੇ ਤਕ...

Corona virus west bengal new death positive cases list cm mamata banerjee

ਨਵੀਂ ਦਿੱਲੀ: ਪੱਛਮੀ ਬੰਗਾਲ ਵਿਚ ਕੋਰੋਨਾ ਵਾਇਰਸ ਦੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਕੋਰੋਨਾ ਵਾਇਰਸ ਨਾਲ ਪੀੜਤ ਇਕ ਵਿਅਕਤੀ ਦੀ ਸੋਮਵਾਰ ਸਵੇਰੇ ਮੌਤ ਹੋ ਗਈ ਹੈ। ਪੱਛਮੀ ਬੰਗਾਲ ਵਿਚ ਹੁਣ ਤਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਕੋਰੋਨਾ ਵਾਇਰਸ ਨਾਲ 18 ਲੋਕ ਪੀੜਤ ਸਨ ਜਿਸ ਵਿਚ ਦੋ ਦੀ ਮੌਤ ਹੋ ਗਈ ਹੈ।

ਯਾਨੀ ਹੁਣ 26 ਕੇਸ ਐਕਟਿਵ ਹਨ। ਦੇਸ਼ਭਰ ਵਿਚ ਸੋਮਵਾਰ ਸਵੇਰੇ ਤਕ ਕੋਰੋਨਾ ਦੇ 1139 ਹੋਏ ਸਨ ਜਿਸ ਵਿਚ 30 ਲੋਕਾਂ ਦੀ ਮੌਤ ਹੋ ਚੁੱਕੀ ਸੀ। ਹੌਲੀ ਹੌਲੀ ਇਹ ਅੰਕੜੇ ਵਧਦੇ ਜਾ ਰਹੇ ਹਨ। ਹੁਣ ਪੱਛਮੀ ਬੰਗਾਲ ਵਿਚ ਇਕ ਹੋਰ ਮੌਤ ਹੋ ਗਈ ਹੈ ਜਦਕਿ ਮੱਧ ਪ੍ਰਦੇਸ਼ ਵਿਚ 8 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਦੁਨੀਆਭਰ ਵਿਚ ਹੁਣ ਤਕ ਕੋਰੋਨਾ ਦੇ 7.10 ਲੱਖ ਮਾਮਲੇ ਸਾਹਮਣੇ ਆਏ ਹਨ ਜਿਸ ਵਿਚ 33551 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1.48 ਲੱਖ ਲੋਕ ਠੀਕ ਹੋ ਚੁੱਕੇ ਹਨ।

ਇਸ ਤੋਂ ਪਹਿਲਾਂ ਪੱਛਮੀ ਬੰਗਾਲ ਵਿਚ ਕੋਰੋਨਾ ਵਾਇਰਸ ਦੇ 5 ਨਵੇਂ ਕੇਸ ਸਾਹਮਣੇ ਆਏ ਸਨ। ਇਸ ਵਿਚ ਇਕ 11 ਸਾਲ ਦਾ ਲੜਕਾ, ਇਕ 6 ਸਾਲ ਦੀ ਬੱਚੀ ਅਤੇ 9 ਮਹੀਨਿਆਂ ਦੀ ਬੱਚੀ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਇਕ 45 ਸਾਲ ਅਤੇ ਇਕ 27 ਸਾਲ ਦੀ ਔਰਤ ਵੀ ਕੋਰੋਨਾ ਨਾਲ ਪੀੜਤ ਸੀ। ਇਹ ਲੋਕ ਦਿੱਲੀ ਵਿਚ ਯੂਨਾਇਟੇਡ ਕਿੰਗਡਮ ਤੋਂ ਵਾਪਸ ਆਏ ਵਿਅਕਤੀ ਦੇ ਸੰਪਰਕ ਵਿਚ ਆ ਕੇ ਪੀੜਤ ਹੋਏ ਸਨ।

ਇਸ ਤੋਂ ਬਾਅਦ ਪੱਛਮੀ ਬੰਗਾਲ ਦੀਆਂ ਵੱਖ-ਵੱਖ ਥਾਵਾਂ ਤੋਂ ਤਿੰਨ ਅਤੇ ਕੇਸ ਸਾਹਮਣੇ ਆਏ ਸਨ। ਇਸ ਤੋਂ ਬਾਅਦ ਅੰਕੜਾ ਵਧ ਕੇ 18 ਹੋ ਗਿਆ ਸੀ। ਹੁਣ ਤਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਬੰਗਾਲ ਵਿਚ ਹੁਣ ਤਕ ਕਰੀਬ 500 ਲੋਕਾਂ ਦਾ ਟੈਸਟ ਕੀਤਾ ਗਿਆ ਜੋ ਵਾਇਰਸ ਨਾਲ ਪੀੜਤ ਸਨ। ਰਾਜ ਸਰਕਾਰ ਵੱਲੋਂ ਵਿਦੇਸ਼ ਵਿਚ ਆਏ ਲੋਕਾਂ ਤੇ ਨਜ਼ਰ ਰੱਖੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।