ਅਮਰੀਕਾ 'ਚ ਭਾਰਤੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਤਨੀ ਅਤੇ ਦੋ ਬੱਚਿਆਂ ਨਾਲ ਅਮਰੀਕਾ ਰਹਿ ਰਿਹਾ ਸੀ ਮ੍ਰਿਤਕ ਨੌਜਵਾਨ

photo

 

 

ਮੇਰਠ: ਮੇਰਠ ਭਾਜਪਾ ਨੇਤਾ ਅਸ਼ਵਨੀ ਸ਼ਰਮਾ ਦੇ ਇਕਲੌਤੇ ਪੁੱਤਰ ਅਤੁਲ ਸ਼ਰਮਾ ਦਾ ਬੁੱਧਵਾਰ ਨੂੰ ਅਮਰੀਕਾ 'ਚ ਦਿਹਾਂਤ ਹੋ ਗਿਆ। ਅਤੁਲ 43 ਸਾਲ ਦੇ ਸਨ। ਬੈਡਮਿੰਟਨ ਖੇਡਦੇ ਸਮੇਂ ਉਸ ਨੂੰ ਦਿਲ ਦਾ ਦੌਰਾ ਪਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਨੂੰ ਪੁੱਤਰ ਦੀ ਮੌਤ ਦੀ ਸੂਚਨਾ ਦੇ ਦਿੱਤੀ ਗਈ ਹੈ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ: 14 ਸਾਲ ਦੀ ਲੜਕੀ ਦੇ ਢਿੱਡ 'ਚੋਂ 2.5 ਕਿਲੋ ਕੱਢੇ ਵਾਲ, 8 ਸਾਲ ਦੀ ਉਮਰ ਤੋਂ ਖਾ ਰਹੀ ਸੀ ਵਾਲ

ਭਾਜਪਾ ਦੇ ਸੈਕਟਰ ਇੰਚਾਰਜ ਅਸ਼ਵਨੀ ਸ਼ਰਮਾ ਪੱਲਵਪੁਰਮ ਫੇਜ਼ ਵਨ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਹਨ। ਉਹ ਟਰਾਂਸਪੋਰਟ ਵਿਭਾਗ ਤੋਂ ਸੇਵਾਮੁਕਤ ਹਨ। ਉਹਨਾਂ ਦੱਸਿਆ ਕਿ ਉਸਦਾ ਲੜਕਾ ਅਤੁਲ 2007 ਵਿੱਚ ਅਮਰੀਕਾ ਵਿੱਚ ਕੰਮ ਲਈ ਗਿਆ ਸੀ। ਉੱਥੇ ਜਾ ਕੇ ਉਸ ਨੇ ਅਮਰੀਕਾ ਦੀ ਨਾਗਰਿਕਤਾ ਲੈ ਲਈ। ਇਸ ਤੋਂ ਬਾਅਦ ਉਹ ਪਤਨੀ ਪੂਨਮ ਅਤੇ ਦੋ ਬੱਚਿਆਂ ਨਾਲ ਉੱਥੇ ਰਹਿ ਰਿਹਾ ਸੀ।

ਇਹ ਵੀ ਪੜ੍ਹੋ: ਆਪਣੀ ਗ੍ਰਿਫ਼ਤਾਰੀ ਦਾ ਸੱਚ ਖੁਦ ਅੰਮ੍ਰਿਤਪਾਲ ਨੇ ਕਰ ਦਿੱਤਾ ਬਿਆਨ, ਜਥੇਦਾਰ ਬਾਰੇ ਵੀ ਕਹਿ ਦਿੱਤੀ ਵੱਡੀ ਗੱਲ....... 

ਉਹ ਉੱਥੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਆਈਟੀ ਇੰਜੀਨੀਅਰ ਸੀ। ਉਹ ਬੁੱਧਵਾਰ ਦੁਪਹਿਰ ਨੂੰ ਬੈਡਮਿੰਟਨ ਖੇਡ ਰਿਹਾ ਸੀ। ਅਚਾਨਕ ਉਸਦੇ ਦਿਲ ਦੀ ਧੜਕਨ ਰੁਕ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।