ਏਅਰ ਇੰਟੈਲੀਜੈਂਸ ਯੂਨਿਟ ਦੀ ਕਾਰਵਾਈ : ਕੋਚੀ ਏਅਰਪੋਰਟ ’ਤੇ ਯਾਤਰੀ ਕੋਲੇ 49.5 ਲੱਖ ਰੁਪਏ ਦੀ ਕੀਮਤ ਦਾ 1063 ਗ੍ਰਾਮ ਸੋਨਾ ਕੀਤਾ ਜ਼ਬਤ
ਤਲਾਸ਼ੀ ਲੈਣ 'ਤੇ ਉਸ ਦੇ ਸਰੀਰ ਅੰਦਰ ਛੁਪਾਏ ਹੋਏ 1063 ਗ੍ਰਾਮ ਵਜ਼ਨ ਦੇ ਮਿਸ਼ਰਤ ਰੂਪ ਵਿਚ ਸੋਨੇ ਦੇ 4 ਕੈਪਸੂਲ ਬਰਾਮਦ ਕਰਕੇ ਜ਼ਬਤ ਕਰ ਲਏ ਗਏ।
photo
ਕਸਟਮ ਵਿਭਾਗ ਦੀ ਏਅਰ ਇੰਟੈਲੀਜੈਂਸ ਯੂਨਿਟ (ਏਆਈਯੂ) ਨੇ ਵੀਰਵਾਰ ਨੂੰ ਕੋਚੀ ਹਵਾਈ ਅੱਡੇ 'ਤੇ 49.5 ਲੱਖ ਰੁਪਏ ਦੀ ਕੀਮਤ ਦਾ 1063 ਗ੍ਰਾਮ ਸੋਨਾ ਜ਼ਬਤ ਕੀਤਾ ਅਤੇ ਸੋਨਾ ਲੈ ਕੇ ਜਾ ਰਹੇ ਯਾਤਰੀ ਨੂੰ ਗ੍ਰਿਫਤਾਰ ਕੀਤਾ।
ਕਸਟਮਜ਼ ਏਆਈਯੂ ਬੈਚ ਦੇ ਅਧਿਕਾਰੀਆਂ ਦੁਆਰਾ ਕੀਤੀ ਗਈ ਪ੍ਰੋਫਾਈਲਿੰਗ ਦੇ ਆਧਾਰ 'ਤੇ, ਫਲਾਈਟ 6 ਈ 1404 ਦੁਆਰਾ ਅਬੂ ਧਾਬੀ ਤੋਂ ਕੋਚੀ ਆ ਰਹੇ ਇੱਕ ਯਾਤਰੀ ਨੂੰ ਗ੍ਰੀਨ ਚੈਨਲ 'ਤੇ ਰੋਕਿਆ ਗਿਆ।
ਉਕਤ ਯਾਤਰੀ ਦੀ ਤਲਾਸ਼ੀ ਲੈਣ 'ਤੇ ਉਸ ਦੇ ਸਰੀਰ ਅੰਦਰ ਛੁਪਾਏ ਹੋਏ 1063 ਗ੍ਰਾਮ ਵਜ਼ਨ ਦੇ ਮਿਸ਼ਰਤ ਰੂਪ ਵਿਚ ਸੋਨੇ ਦੇ 4 ਕੈਪਸੂਲ ਬਰਾਮਦ ਕਰਕੇ ਜ਼ਬਤ ਕਰ ਲਏ ਗਏ।