UIDAI ਦੀ ਚਿਤਾਵਨੀ, ਹੁਣ ਮੰਨਣਯੋਗ ਨਹੀਂ ਹੋਵੇਗਾ ਪਲਾਸਟਿਕ ਆਧਾਰ ਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਕਰ ਤੁਹਾਡੇ ਕੋਲ ਵੀ ਪਲਾਸਟਿਕ ਆਧਾਰ ਕਾਰਡ ਹੈ ਤਾਂ ਸਾਵਧਾਨ ਹੋ ਜਾਵੋ...

Aadhaar Card

ਨਵੀਂ ਦਿੱਲੀ : ਜੇਕਰ ਤੁਹਾਡੇ ਕੋਲ ਵੀ ਪਲਾਸਟਿਕ ਆਧਾਰ ਕਾਰਡ ਹੈ ਤਾਂ ਸਾਵਧਾਨ ਹੋ ਜਾਵੋ, ਕਿਉਂਕਿ ਹੁਣ ਇਸ ਤਰ੍ਹਾਂ ਦਾ ਆਧਾਰ ਕਾਰਡ ਨਹੀਂ ਚੱਲੇਗਾ। ਆਧਾਰ ਜਾਰੀ ਕਰਨ ਵਾਲੀ ਅਥਾਰਿਟੀ UIDAI ਨੇ ਟਵੀਟ ਕਰਕੇ ਚਿਤਾਵਨੀ ਜਾਰੀ ਕੀਤੀ ਹੈ ਕਿ ਪਲਾਸਟਿਕ ਆਧਾਰ ਜਾਂ ਆਧਾਰ ਸਮਾਰਟ ਕਾਰਡ/PVC ਕਾਰਡ ਵੈਲਿਡ ਨਹੀਂ ਹੈ। ਇਸ ਲਈ ਇਸਦਾ ਇਸਤੇਮਾਲ ਨਾ ਕੀਤਾ ਜਾਵੇ। ਇਸ ਤੋਂ ਪਹਿਲਾਂ ਫ਼ਰਵਰੀ 2018 ਵਿਚ ਯੂਆਈਡੀਏਆਈ ਨੇ ਆਧਾਰ ਸਮਾਰਟ ਕਾਰਡ ਨਾਲ ਸੰਬੰਧਤ ਬਿਆਨ ਜਾਰੀ ਕੀਤਾ ਸੀ ਤੇ ਇਸ ਦੇ ਨੁਕਸਾਨ ਦੱਸੇ ਸੀ।

ਅਥਾਰਿਟੀ ਨੇ ਕਿਹਾ ਸੀ ਕਿ ਅਜਿਹੇ ਕਾਰਡ ਵਿਚ ਤੁਹਾਡੀ ਡਿਟੈਲਜ਼ ਦੀ ਪ੍ਰਾਇਵੇਸੀ ‘ਤੇ ਖਤਰਾ ਹੈ ਇਸ ਲਈ ਇਸਦਾ ਇਸਤੇਮਾਲ ਨਾ ਕਰੋ। ਪਲਾਸਟਿਕ ਆਧਾਰ ਕਰਾਡ ਦੇ ਨੁਕਸਾਨ: ਯੂਆਈਡੀਏਆਈ ਦਾ ਕਹਿਣਾ ਹੈ ਕਿ ਪਲਾਸਟਿਕ ਆਧਾਰ ਕਾਰਡ ਕਈ ਵਾਰ ਕੰਮ ਨਹੀਂ ਕਰਦਾ। ਇਸਦੀ ਵਜ੍ਹਾ ਹੈ ਕਿ ਪਲਾਸਟਿਕ ਆਧਾਰ ਦੀ ਅਨਆਥਰਾਇਜ਼ਡ ਪ੍ਰਿਟਿੰਜ਼ ਦੇ ਚਲਦੇ QR ਕੋਡ ਡਿਸਫੰਕਸਲ ਹੋ ਜਾਂਦਾ ਹੈ। ਨਾਲ ਹੀ ਆਧਾਰ ‘ਚ ਮੌਜੂਦ ਤੁਹਾਡੀ ਪ੍ਰਸਨਲ ਡਿਟੇਲਜ਼ ਤੋਂ ਬਿਨਾ ਤੁਹਾਡੀ ਆਗਿਆ ਦੇ ਸ਼ੇਅਰ ਕੀਤੇ ਜਾਣ ਦਾ ਵੀ ਖ਼ਤਰਾ ਹੈ।

ਬਿਆਨ ‘ਚ ਇਹ ਵੀ ਕਿਹਾ ਗਿਆ ਹੈ ਕਿ ਪਲਾਸਟਿਕ ਜਾਂ ਪੀਵੀਸੀ ਸ਼ੀਟ ‘ਤੇ ਅਧਾਰ ਦੀ ਪ੍ਰਿੰਟਿੰਗ ਦੇ ਨਾਮ ‘ਤੇ ਲੋਕਾਂ ਤੋਂ 50 ਰੁਪਏ ਤੋਂ ਲੈ ਕੇ 300 ਰੁਪਏ ਤੱਕ ਵਸੂਲੇ ਜਾ ਰਹੇ ਹਨ। ਕੀਤੇ-ਕੀਤੇ ਤਾਂ ਇਸ ਤੋਂ ਵੀ ਜ਼ਿਆਦਾ ਚਾਰਜ ਲਿਆ ਜਾ ਰਿਹਾ ਹੈ। UIDAI ਨੇ ਲੋਕਾਂ ਤੋਂ ਇਸ ਤਰ੍ਹਾਂ ਦੀਆਂ ਦੁਕਾਨਾਂ ਜਾਂ ਲੋਕਾਂ ਤੋਂ ਬਚਣ ਤੇ ਉਨ੍ਹਾਂ ਦੇ ਝਾਂਸੇ ਵਿਚ ਨਾ ਆਉਣ ਦੀ ਸਲਾਹ ਦਿੱਤੀ ਹੈ। UIDAI ਨੇ ਅਪਣੇ ਬਿਆਨ ਵਿਚ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਹੈ ਕਿ ਅਸਲੀ ਆਧਾਰ ਤੋਂ ਇਲਾਵਾ ਇਕ ਸਾਧਾਰਣ ਪੇਪਰ ‘ਤੇ ਡਾਊਨਲੋਡ ਕੀਤਾ ਹੋਇਆ ਆਧਾਰ ਤੇ ਐਮਆਧਾਰ ਪੂਰੀ ਤਰ੍ਹਾਂ ਤੋਂ ਵੈਲਿਡ ਹੈ। ਇਸ ਲਈ ਤੁਹਾਨੂੰ ਸਮਾਰਟ ਆਧਾਰ ਦੇ ਚੱਕਰ ਵਿਚ ਪੈਣ ਦੀ ਜਰੂਰਤ ਨਹੀਂ ਹੈ।