BMW ਇੰਡੀਆ ਨੇ COVID-19 ਰਿਏਲਿਟੀ ਦੇ ਨਵੇਂ ਕਦਮ ਵਜੋਂ ਕਾਂਟੈਕਟਲੈਸ ਐਕਸਪੀਰੀਐਂਸ ਨੂੰ ਲਾਂਚ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

BMW ਇੰਡੀਆ ਨੇ ਭਾਰਤ ਵਿੱਚ ਆਪਣੇ ਉਪਭੋਗਤਾਵਾਂ ਲਈ ਇੱਕ ਅਨੋਖਾ ਕਾਂਟੈਕਟਲੈਸ ਐਕਸਪੀਰੀਐਂਸ ਨੂੰ ਲਾਂਚ ਕੀਤਾ ਹੈ।

Photo

ਗੁਰੂਗ੍ਰਾਮ: BMW ਇੰਡੀਆ ਨੇ ਭਾਰਤ ਵਿੱਚ ਆਪਣੇ ਉਪਭੋਗਤਾਵਾਂ ਲਈ ਇੱਕ ਅਨੋਖਾ ਕਾਂਟੈਕਟਲੈਸ ਐਕਸਪੀਰੀਐਂਸ ਨੂੰ ਲਾਂਚ ਕੀਤਾ ਹੈ। 2 ਅਪ੍ਰੈਲ 2020 ਨੂੰ ਪੇਸ਼ ਕੀਤਾ ਗਿਆ BMW ਕਾਂਟੈਕਟਲੈਸ ਐਕਸਪੀਰੀਐਂਸ ਪ੍ਰੋਗਰਾਮ ਨਵੀਆਂ ਅਤੇ ਪ੍ਰੀ-ਓਨਡ BMW ਕਾਰਾਂ ਨੂੰ ਐਕਸਪਲੋਰ ਕਰਨ ਅਤੇ ਖ੍ਰੀਦਣ, ਆਨਲਾਈਨ ਸਰਵਿਸ ਬੁੱਕ ਕਰਨ ਅਤੇ ਸਿਕਿਉਰਲੀ ਪੇਮੈਂਟ ਕਰਨ, ਅਤੇ www.bmw-contactless.in  ਬਟਨ ਦਾ ਪ੍ਰਯੋਗ ਕਰਕੇ ਹੋਰ ਬਹੁਤ ਕਰਨ ਵਿੱਚ ਮਦਦ ਕਰਦਾ ਹੈ।

ਮਿਸਟਰ ਆਰਲਿੰਡੋ ਟੇਕਜ਼ੀਰੀਆ, ਪ੍ਰੈਜ਼ੀਡੈਂਟ (ਐਕਟ.), BMW ਗਰੁੱਪ ਇੰਡੀਆ ਨੇ ਕਿਹਾ, “BMW ਵਿਖੇ ਅਸੀਂ ਉਪਭੋਗਤਾਵਾਂ ਨੂੰ ਸੈਂਟਰ ਵਿੱਚ ਰੱਖਦੇ ਹਾਂ। ਮੌਜੂਦਾ ਮੁਸ਼ਕਿਲ ਹਲਾਤਾਂ ਵਿੱਚ ਅਸੀਂ ਆਪਣੀ ਬਿਜ਼ਨਸ ਪ੍ਰੋਸੈਸ ਨੂੰ ਸਫਲਤਾਪੂਰਵਕ ਬਦਲਿਆ ਹੈ ਅਤੇ ਨਿਊ-ਏਜ ਡਿਜੀਟਲ ਟੈਕਨੋਲੋਜੀਜ਼ ਦੇ ਨਾਲ ਆਪਣੇ ਮੌਜੂਦਾ ਤੇ ਸੰਭਾਵੀ ਉਪਭੋਗਤਾਵਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਈ ਬਿਹਤਰੀਨ ਕਦਮ ਉਠਾਏ ਹਨ।

ਇੱਕ ਇੰਡਸਟਰੀ-ਫਸਟ ਕੰਪਰੀਹੈਂਸਿਵ ਇਨੀਸ਼ੀਏਟਿਵ, BMW ਕਾਂਟੈਕਟਲੈਸ ਐਕਸਪੀਰੀਐਂਸ ਉਪਭੋਗਤਾਵਾਂ ਨੂੰ ਆਪਣੇ ਘਰ ਬੈਠੇ ਹੀ BMW ਦੁਨੀਆਂ ਨੂੰ ਐਕਸਪਲੋਰ ਕਰਨ ਦਾ ਇੱਕ ਨਵਾਂ ਅਤੇ ਅਨੋਖਾ ਢੰਗ ਮੁਹੱਈਆ ਕਰਵਾਉਂਦਾ ਹੈ। ਅਪ੍ਰੈਲ 2020 ਵਿੱਚ ਇਸਦੇ ਉਦਘਾਟਨ ਤੋਂ ਹੀ ਅਸੀਂ ਕਸਟਮਰ ਇੰਗੇਜਮੈਂਟ, ਕਾੱਨਫੀਗੁਰੇਸ਼ਨ ਰਿਕਵੈਸਟਾਂ ਅਤੇ ਵਰਚੂਅਲ ਪ੍ਰੋਡਕਟ ਪ੍ਰੈਜ਼ੇਂਟੇਸ਼ਨਜ਼ ਵਿੱਚ ਬਹੁਤ ਜ਼ਿਆਦਾ ਵਾਧਾ ਦੇਖਿਆ ਹੈ।

ਮੌਜੂਦਾ COVID-19 ਮਹਾਂਮਾਰੀ ਤੋਂ ਬਾਅਦ ਬਿਜ਼ਨਸ ਡਾਇਨਾਮਿਕਸ ਦੇ ਵੱਧਣ ਨਾਲ BMW ਕਾਂਟੈਕਟਲੈਸ ਐਕਸਪੀਰੀਐਂਸ ਪ੍ਰੋਗਰਾਮ ਸਾਡੇ ਮੌਜੂਦਾ ਅਤੇ ਨਵੇਂ ਉਪਭੋਗਤਾਵਾਂ ਨੂੰ ਬਿਹਤਰੀਨ ਸੇਲਜ਼ ਅਤੇ ਆਫਟਰ ਸੇਲਜ਼ ਸਰਵਿਸਜ਼ ਮੁਹੱਈਆ ਕਰਵਾਉਂਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਏਗਾ। ਅਸੀਂ ਆਪਣੇ ਉਪਭੋਗਤਾਵਾਂ ਨੂੰ ਹਰ ਜਗਾਹ JOY ਪ੍ਰਦਾਨ ਕਰਾਂਗੇ।”

 

BMW ਕਾਂਟੈਕਟਲੈਸ ਐਕਸਪੀਰੀਐਂਸ ਉਪਭੋਗਤਾਵਾਂ ਨੂੰ ਇੱਕ ਆੱਥੋਰਾਈਜ਼ਡ BMW ਡੀਲਰਸ਼ਿੱਪ ਫੈਸੀਲਿਟੀ ਜਾਏ ਬਿਨਾ ਹੀ ਇੱਕ BMW ਦੀ ਐਕਸਪਲੋਰਿੰਗ, ਐਕਸਪੀਰੀਐਂਸਿੰਗ ਅਤੇ ਓਨਿੰਗ ਦਾ ਇੱਕ ਨਵਾਂ ਢੰਗ ਮੁਹੱਈਆ ਕਰਵਾਉਂਦਾ ਹੈ। ਇਸਨੂੰ BMW ਪ੍ਰੋਡਕਟਾਂ ਅਤੇ ਸਰਵਿਸਾਂ ਦੀ ਸ਼ਾਨਦਾਰ ਰੇਂਜ ਨੂੰ ਬੇਰੋਕ ਵਰਚੂਅਲੀ ਉਪਭੋਗਤਾਵਾਂ ਤੱਕ ਪਹੁੰਚਾਉਂਣ ਲਈ ਡਿਜ਼ਾਈਨ ਕੀਤਾ ਗਿਆ ਹੈ।

ਕਸਟਮਰ ਹੁਣ ਆਪਣੀ ਮਨਪਸੰਦ BMW ਨੂੰ ਪਰਸਨੇਲਾਈਜ਼ ਕਰ ਸਕਦੇ ਹਨ ਅਤੇ ਰੀਅਲ-ਟਾਈਮ ਦੇ ਵਿੱਚ ਡੀਲਰ ਰਿਪ੍ਰੈਜ਼ੇਂਟੇਟਵਿ ਦੇ ਨਾਲ ਆੱਨਲਾਈਨ ਗੱਲ ਕਰਕੇ ਪ੍ਰੋਡਕਟ, ਸਰਵਿਸ ਪੈਕੇਜਾਂ ਅਤੇ ਫਾਈਨੈਂਸ ਆੱਪਸ਼ਨਾਂ ਬਾਰੇ ਆਪਣੇ ਸਵਾਲਾਂ ਦੇ ਜਵਾਬ ਹਾਸਿਲ ਕਰ ਸਕਦੇ ਹਨ। ਕਸਟਮਰ ਅਸਾਨੀ ਨਾਲ ਆਪਣੇ ਸਮਾਰਟਫੋਨ, ਟੈਬਲੇਟ ਜਾਂ ਪਰਸਨਲ ਕੰਪਿਊਟਰ 'ਤੇ ਵਰਚੂਅਲੀ ਸੇਲਜ਼ ਕੰਸਲਟੈਂਟ ਨਾਲ ਗੱਲ ਕਰ ਸਕਦੇ ਹਨ ਅਤੇ ਵੀਹੀਕਲ ਐਕਸਟੀਰੀਅਰ ਅਤੇ ਇੰਟੀਰੀਅਰ ਦਾ 360° ਵਿਊ, ਆਫਟਰਸੇਲਜ਼ ਪੈਕੇਜਜ਼, ਫਾਈਨੈਂਸ ਆੱਪਸ਼ਨਾਂ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ।

ਵੀਹੀਕਲ ਬ੍ਰੋਛਰ, ਸਪੈਸੀਫਿਕੇਸ਼ਨ ਡਿਟੇਲਜ਼ ਅਤੇ ਹੋਰ ਦਸਤਾਵੇਜ਼ ਨੂੰ ਆੱਨਲਾਈਨ ਹੀ ਸ਼ੇਅਰ ਕਰ ਦਿੱਤਾ ਜਾਵੇਗਾ ਤਾਂ ਕਿ ਫਿਜ਼ੀਕਲ ਸੰਪਰਕ ਦੀ ਜ਼ਰੂਰਤ ਨਾ ਪਵੇ। ਬਰੀਕੀ ਨਾਲ ਕੀਤੀ ਗਈ ਸੈਨੀਟਾਈਜ਼ੇਸ਼ਨ ਪ੍ਰੋਸੈਸ ਤੋਂ ਬਾਅਦ ਉਪਭੋਗਤਾ ਆਪਣੀ ਮਨਪਸੰਦ ਜਗਾਹ 'ਤੇ ਆਪਣੀ BMW ਨੂੰ ਹਾਸਿਲ ਕਰ ਸਕਦੇ ਹਨ ਜਿਸਦੇ ਨਾਲ ਉਹਨਾਂ ਨੂੰ ਚੰਗੀ ਤਰਾਂ ਸੈਨੀਟਾਈਜ਼ਡ ਇਨਵੈਲਪ ਵਿੱਚ ਬੰਦ ਵੀਹੀਕਲ ਡਾਕੂਮੈਂਟਸ ਪ੍ਰਦਾਨ ਕੀਤੇ ਜਾਣਗੇ।

BMW ਕਾਂਟੈਕਟਲੈਸ ਐਕਸਪੀਰੀਐਂਸ ਉਪਭੋਗਤਾਵਾਂ ਨੂੰ BMW ਸਰਟੀਫਾਈਡ ਪ੍ਰੀ-ਓਨਡ ਵੀਹੀਕਲਜ਼ ਨੂੰ ਵੀ ਐਕਸਪਲੋਰ ਕਰਨ ਅਤੇ ਖ੍ਰੀਦਣ ਵਿੱਚ ਮਦਦ ਕਰਦਾ ਹੈ। ਮੌਜੂਦਾ BMW ਉਪਭੋਗਤਾ BMW ਕਾਂਟੈਕਟਲੈਸ ਐਕਸਪੀਰੀਐਂਸ ਦੇ ਜ਼ਰੀਏ ਤਤਕਾਲ ਹੀ ਇੱਕ ਸਰਵਿਸ ਨੂੰ ਬੁੱਕ ਕਰ ਸਕਦੇ ਹਨ। ਇੱਕ ਬਾਰ ਆਪਣੇ ਅਕਾਊਂਟ ਵਿੱਚ ਲਾੱਗ ਇਨ ਕਰਨ ਤੋਂ ਬਾਅਦ ਉਪਭੋਗਤਾ ਆਪਣੀ ਮਨਪਸੰਦ ਤਰੀਕ ਅਤੇ ਸਮਾਂ, ਸਰਵਿਸ ਦੀ ਕਿਸਮ ਨੂੰ ਚੁਣ ਕੇ ਵੀਹੀਕਲ ਪਿਕ ਅਤੇ ਡ੍ਰਾੱਪ ਡਿਟੇਲਜ਼ ਨੂੰ ਕਨਫਰਮ ਕਰ ਸਕਦੇ ਹਨ।

BMW ਸਮਾਰਟ ਵੀਡੀਓ ਦੇ ਜ਼ਰੀਏ ਸਰਵਿਸ ਡਿਟੇਲਜ਼ ਦੇ ਨਾਲ ਸਰਵਿਸ ਕਾੱਸਟ ਐਸਟੀਮੇਟ ਨੂੰ ਕਸਟਮਰ ਅਪਰੂਵਲ ਲਈ ਭੇਜਿਆ ਜਾਵੇਗਾ। ਲਈਆਂ ਗਈਆਂ ਸਰਵਿਸਾਂ ਦੇ ਲਈ ਸਿਕਿਉਰ ਪੇਮੈਂਟ ਤੁਹਾਨੂੰ ਮਨ ਦੀ ਪੂਰੀ ਸ਼ਾਂਤੀ ਮੁਹੱਈਆ ਕਰਵਾਏਗੀ। ਸਰਵਿਸ ਕੀਤਾ ਗਿਆ ਵੀਹੀਕਲ ਪੂਰੀ ਤਰਾਂ ਨਾਲ ਸੈਨੀਟਾਈਜ਼ਡ ਹੋਵੇਗਾ ਅਤੇ ਦੱਸੀ ਗਈ ਲੋਕੇਸ਼ਨ 'ਤੇ ਹੀ ਡਿਲੀਵਰ ਕੀਤਾ ਜਾਵੇਗਾ।

ਸਾਰੇ ਕਸਟਮਰ ਵੀਹੀਕਲਾਂ ਦੀਆਂ ਡਿਲੀਵਰੀਆਂ ਅਤੇ ਸਰਵਿਸਿੰਗ ਲਾੱਕਡਾਉਨ ਦੌਰਾਨ ਸਥਾਨਿਕ ਸਰਕਾਰ ਦੇ ਦਿਸ਼ਾਨਿਰਦੇਸ਼ ਅਨੁਸਾਰ ਹੋਣਗੀਆਂ। BMW ਇੰਡੀਆ ਫਾਈਨੈਂਸ ਸਰਵਿਸਜ਼ ਮੁਸ਼ਕਿਲ ਮਾਰਕਿਟ ਕੰਡੀਸ਼ਨਾਂ ਵਿੱਚ ਸੇਲਜ਼ ਨੂੰ ਅੱਗੇ ਵਧਾਉਂਣ ਲਈ ਇੱਕ ਅਹਿਮ ਭੂਮਿਕਾ ਨਿਭਾਏਗੀ। ਇਹਨਾਂ ਮੁਸ਼ਕਿਲ ਹਲਾਤਾਂ ਵਿੱਚ BMW ਦੇ ਪ੍ਰੀਮਅਮ ਉਪਭੋਗਤਾਵਾਂ ਦੇ ਲਈ ਕਸਟੋਮਾਈਜ਼ਡ ਅਤੇ ਫਲੈਕਸੀਬਲ ਫਾਈਨੈਂਸ਼ੀਅਲ ਸੋਲਯੂਸ਼ਨਜ਼ ਬਿਹਤਰੀਨ ਸਾਬਿਤ ਹੋਣਗੇ।

BMW ਕਾਂਟੈਕਟਲੈਸ ਐਕਸਪੀਰੀਐਂਸ ਦੇ ਲਈ ਕ੍ਰਿਪਾ ਕਰਕੇ www.bmw-contactless.in 'ਤੇ ਜਾਓ।