ਅਮਰੀਕਾ ਨੇ ਲਾਕਡਾਊਨ ਹਟਾਉਣ ਵੱਲ ਵਧਾਏ ਕਦਮ, 35 ਰਾਜਾਂ ਨੂੰ ਸੌਂਪਿਆ ਪਲਾਨ!
ਅਮਰੀਕਾ ਦੇ 35 ਰਾਜਾਂ ਨੇ ਬੁੱਧਵਾਰ ਨੂੰ ਕੁੱਝ ਪਲਾਨ ਸਾਂਝੇ ਕੀਤੇ ਗਏ ਹਨ ਜਿਹਨਾਂ ਵਿਚ...
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦਾ ਸਭ ਤੋਂ ਵੱਧ ਪ੍ਰਕੋਪ ਅਮਰੀਕਾ ਵਿਚ ਦੇਖਣ ਨੂੰ ਮਿਲਿਆ ਹੈ। ਇੱਥੇ 10 ਲੱਖ ਤੋਂ ਵਧ ਲੋਕ ਇਸ ਦਾ ਸ਼ਿਕਾਰ ਹੋਏ ਹਨ ਜਦਕਿ 60 ਹਜ਼ਾਰ ਤੋਂ ਜ਼ਿਆਦਾ ਲੋਕ ਅਪਣੀ ਜਾਨ ਗੁਆ ਚੁੱਕੇ ਹਨ। ਇਸ ਮਹਾਂਸੰਕਟ ਦੇ ਚਲਦੇ ਹੁਣ ਅਮਰੀਕਾ ਨੇ ਹੌਲੀ-ਹੌਲੀ ਦੇਸ਼ ਵਿਚ ਆਵਾਜਾਈ-ਵਪਾਰ ਆਦਿ ਖੋਲ੍ਹਣ ਵੱਲ ਕਦਮ ਵਧਾ ਦਿੱਤੇ ਹਨ।
ਅਮਰੀਕਾ ਦੇ 35 ਰਾਜਾਂ ਨੇ ਬੁੱਧਵਾਰ ਨੂੰ ਕੁੱਝ ਪਲਾਨ ਸਾਂਝੇ ਕੀਤੇ ਗਏ ਹਨ ਜਿਹਨਾਂ ਵਿਚ ਹੁਣ ਦੀ ਸਥਿਤੀ ਵਿਚੋਂ ਕਿਵੇਂ ਨਿਕਲਿਆ ਜਾਵੇ ਅਤੇ ਸਭ ਕੁੱਝ ਕਿਵੇਂ ਖੋਲ੍ਹਿਆ ਜਾਵੇ ਇਸ ਦੀ ਚਰਚਾ ਕੀਤੀ ਗਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿਚ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਜਿੰਨੀਆਂ ਵੀ ਮੌਤਾਂ ਹੋਈਆਂ ਹਨ ਉਹਨਾਂ ਨੂੰ ਉਹਨਾਂ ਦਾ ਦੁੱਖ ਹੈ।
ਇਕ ਵੀ ਮੌਤ ਹੋਣੀ ਉਹਨਾਂ ਲਈ ਵੱਡਾ ਝਟਕਾ ਹੈ ਪਰ ਉਹਨਾਂ ਨੇ ਅੱਗੇ ਵੀ ਵਧਣਾ ਹੈ। ਦਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਅਮਰੀਕਾ ਵਿਚ ਸਟੇ ਏਟ ਹੋਮ ਦਾ ਆਦੇਸ਼ ਲਾਗੂ ਹੈ ਇਸ ਕਰ ਕੇ ਸਾਰੀਆਂ ਇੰਡਸਟਰੀਆਂ, ਬਿਜ਼ਨੈਸ ਬੰਦ ਪਏ ਹਨ। ਉੱਥੇ ਹੀ 90 ਫ਼ੀਸਦੀ ਤੋਂ ਜ਼ਿਆਦਾ ਲੋਕ ਅਪਣੇ ਘਰਾਂ ਵਿਚ ਹਨ।
ਅਜਿਹੇ ਵਿਚ ਅਮਰੀਕਾ ਵਿਚ ਰੁਜ਼ਗਾਰ ਦਾ ਵੱਡਾ ਸੰਕਟ ਆ ਗਿਆ ਹੈ। 2 ਕਰੋੜ ਤੋਂ ਵਧ ਲੋਕ ਅਪਣੀ ਨੌਕਰੀ ਗੁਆ ਚੁੱਕੇ ਹਨ। ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਇਕ ਵੱਡੀ ਚੁਣੌਤੀ ਨੂੰ ਪਾਰ ਕਰ ਲਿਆ ਹੈ ਅਤੇ ਹੁਣ ਸਭ ਕੁੱਝ ਠੀਕ ਹੋ ਰਿਹਾ ਹੈ।
ਉਹਨਾਂ ਨੂੰ ਕਈ ਰਾਜਾਂ ਨੇ ਇਕ ਪਲਾਨ ਸੌਂਪਿਆ ਹੈ ਜਿਸ ਵਿਚ ਉਹ ਕਿਸ ਤਰ੍ਹਾਂ ਅਪਣੇ ਸਥਾਨਾਂ ਨੂੰ ਖੋਲ੍ਹਣ ਜਾ ਰਹੇ ਹਨ ਉਸ ਦੇ ਚਰਚਾ ਹੋਵੇਗੀ। ਉਮੀਦ ਹੈ ਕਿ ਅਗਲਾ ਸਾਲ ਅਮਰੀਕਾ ਲਈ ਕਾਫ਼ੀ ਚੰਗਾ ਹੋਵੇਗਾ। ਦਸ ਦਈਏ ਕਿ 16 ਅਪ੍ਰੈਲ ਨੂੰ ਡੋਨਾਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਅਮਰੀਕਾ ਨੂੰ ਖੋਲ੍ਹਣ ਤੇ ਵਿਚਾਰ ਕਰ ਰਹੇ ਹਨ।
ਇਸ ਦੇ ਤਹਿਤ ਓਪਨਿੰਗ ਦ ਗ੍ਰੇਟ ਅਮਰੀਕਾ ਅਗੈਨ ਦੇ ਨਾਮ ਨਾਲ ਕੈਂਪੇਨ ਚਲਿਆ ਸੀ ਜਿਸ ਤੋਂ ਬਾਅਦ ਵੱਖ-ਵੱਖ ਰਾਜਾਂ ਤੋਂ ਪ੍ਰਸਤਾਵ ਮੰਗਿਆ ਗਿਆ ਸੀ। ਦਸ ਦਈਏ ਕਿ ਦੁਨੀਆ ਵਿਚ ਕੋਰੋਨਾ ਵਾਇਰਸ ਨਾਲ ਕਰੀਬ 31 ਲੱਖ ਤੋਂ ਵਧ ਕੇਸ ਹਨ ਜਦਕਿ 2 ਲੱਖ ਤੋਂ ਵਧ ਮੌਤਾਂ ਹੋ ਚੁੱਕੀਆਂ ਹਨ ਜਿਹਨਾਂ ਵਿਚੋਂ ਇਕ ਵੱਡਾ ਹਿੱਸਾ ਅਮਰੀਕਾ ਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।