ਆਟੋ ਨੂੰ ਬਣਾਇਆ ਐਂਬੂਲੈਂਸ, ਪਤਨੀ ਦੇ ਗਹਿਣੇ ਵੇਚ ਕੇ ਕਰ ਰਿਹਾ ਮਰੀਜ਼ਾਂ ਦੀ ਮੁਫ਼ਤ ਸੇਵਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਭੋਪਾਲ ਦੇ ਆਟੋ ਡਰਾਇਵਰ ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ

Man Converts Auto-Rickshaw Into Free Ambulance

ਭੋਪਾਲ : ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਕ ਆਟੋ ਡਰਾਇਵਰ ਮਰੀਜ਼ਾਂ ਨੂੰ ਮੁਫ਼ਤ ਵਿਚ ਹਸਪਤਾਲ ਪਹੁੰਚਾ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕਰ ਰਿਹਾ ਹੈ। ਦਰਅਸਲ ਡਰਾਇਵਰ ਜਾਵੇਦ ਖਾਨ ਨੇ ਅਪਣੇ ਆਟੋ ਨੂੰ ਐਂਬੂਲੈਂਸ ਵਿਚ ਬਦਲਿਆ ਤੇ ਮਰੀਜ਼ਾਂ ਦੀ ਮੁਫ਼ਤ ਸੇਵਾ ਕਰਨ ਦਾ ਫੈਸਲਾ ਕੀਤਾ।

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਰਹਿਣ ਵਾਲੇ ਜਾਵੇਦ ਖ਼ਾਨ ਦਾ ਕਹਿਣਾ ਹੈ ਕਿ ਉਸ ਨੇ ਸੋਸ਼ਲ ਮੀਡੀਆ ਅਤੇ ਨਿਊਜ਼ ਚੈਨਲਾਂ ’ਤੇ ਦੇਖਿਆ ਕਿ ਐਂਬੂਲੈਂਸ ਦੀ ਕਮੀ ਹੈ ਤੇ ਲੋਕਾਂ ਨੂੰ ਹਸਪਤਾਲ ਜਾਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਲਈ ਕਈ ਲੋਕ ਜ਼ਿਆਦਾ ਪੈਸੇ ਵੀ ਵਸੂਲ ਰਹੇ ਹਨ। ਇਸ ਤੋਂ ਬਾਅਦ ਉਸ ਨੇ ਅਪਣੇ ਆਟੋ ਨੂੰ ਐਂਬੂਲੈਂਸ ਵਿਚ ਬਦਲਿਆ ਤੇ ਇਹ ਸੇਵਾ ਸ਼ੁਰੂ ਕੀਤੀ।

ਇਸ ਦੀ ਸ਼ੁਰੂਆਤ ਕਰਨ ਲਈ ਜਾਵੇਦ ਨੇ ਅਪਣੀ ਪਤਨੀ ਦੇ ਗਹਿਣੇ ਤੱਕ ਵੀ ਵੇਚ ਦਿੱਤੀ। ਜਾਵੇਦ ਨੇ ਦੱਸਿਆ ਕਿ ਉਹ ਰਿਫਿਲ ਸੈਂਟਰ ਦੇ ਬਾਹਰ ਖੜਾ ਰਹਿੰਦਾ ਹੈ ਤਾਂ ਕਿ ਆਕਸੀਜਨ ਮਿਲ ਸਕੇ। ਜਾਵੇਦ ਨੇ ਅਪਣੇ ਆਟੋ ਵਿਚ ਆਕਸੀਜਨ ਦੀ ਵਿਵਸਥਾ ਵੀ ਕੀਤੀ ਹੈ ਤਾਂ ਜੋ ਕਿਸੇ ਮਰੀਜ਼ ਨੂੰ ਕੋਈ ਮੁਸ਼ਕਿਲ ਨਾ ਆਵੇ।

ਜਾਵੇਦ ਨੇ ਅਪਣਾ ਨੰਬਰ ਸੋਸ਼ਲ ਮੀਡੀਆ ਉੱਤੇ ਵੀ ਸ਼ੇਰ ਕੀਤਾ ਹੈ ਤਾਂਕਿ ਐਂਬੂਲੈਂਸ ਦੀ ਕਮੀ ਹੋਣ ’ਤੇ ਲੋਕ ਉਸ ਨੂੰ ਫੋਨ ਕਰ ਸਕਣ।  ਜਾਵੇਦ ਖ਼ਾਨ ਦੀ ਇਸ ਸੇਵਾ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ। ਸੋਸ਼ਲ ਮੀਡੀਆ ’ਤੇ ਲੋਕ ਜਾਵੇਦ ਖਾਨ ਦੀ ਜੰਮ ਕੇ ਤਾਰੀਫ਼ ਕਰ ਰਹੇ ਹਨ।