ਧਰਮਿੰਦਰ ਨੇ ਰਾਜਸਥਾਨ ਦੀ ਸਾਬਕਾ ਮੁੱਖਮੰਤਰੀ ਨੂੰ ਲੈ ਕੇ ਕੀਤਾ ਟਵੀਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਧਰਮਿੰਦਰ ਨੇ ਭਾਜਪਾ ਦੀ ਟਿਕਟ ਤੇ ਬੀਕਾਨੇਰ ਤੋਂ ਚੋਣਾਂ ਲੜੀਆਂ ਸਨ ਅਤੇ ਉਹ ਸਾਂਸਦ ਵੀ ਰਹਿ ਚੁੱਕੇ ਹਨ

Dharmendra tweeted on the former Chief Minister of Rajasthan

ਨਵੀਂ ਦਿੱਲੀ- ਬਾਲੀਵੁੱਡ ਐਕਟਰ ਧਰਮਿੰਦਰ ਦਾ ਪੂਰਾ ਪਰਵਾਰ ਹੀ ਰਾਜਨੀਤੀ ਵਿਚ ਆ ਚੁੱਕਾ ਹੈ। ਪਹਿਲਾਂ ਧਰਮਿੰਦਰ ਨੇ ਭਾਜਪਾ ਦੀ ਟਿਕਟ ਤੇ ਬੀਕਾਨੇਰ ਤੋਂ ਚੋਣਾਂ ਲੜੀਆਂ ਸਨ ਅਤੇ ਉਹ ਸਾਂਸਦ ਵੀ ਬਣੇ ਸਨ ਪਰ ਫਿਰ ਧਰਮਿੰਦਰ ਨੇ ਰਾਜਨੀਤੀ ਤੋਂ ਆਪਣਾ ਪੱਲਾ ਛੁਡਾ ਲਿਆ ਸੀ। ਹੁਣ ਲੋਕ ਸਭਾ ਚੋਣਾਂ 2019 ਵਿਚ ਹੇਮਾ ਮਾਲਿਨੀ ਅਤੇ ਸੰਨੀ ਦਿਓਲ ਨੇ ਬਾਜੀ ਮਾਰੀ ਹੈ ਅਤੇ ਦੋਨੋਂ ਹੀ ਸਾਂਸਦ ਬਣ ਚੁੱਕੇ ਹਨ।

ਸੰਨੀ ਦਿਓਲ ਭਾਜਪਾ ਦੀ ਟਿਕਟ ਤੋਂ ਪੰਜਾਬ ਦੇ ਗੁਰਦਾਸਪੁਰ ਤੋਂ ਚੋਣਾਂ ਲੜੇ ਸਨ ਅਤੇ ਹੇਮਾ ਮਾਲਿਨੀ ਨੇ ਮਥੁਰਾ ਤੋਂ ਲੋਕ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕੀਤੀ ਸੀ ਪਰ ਧਰਮਿੰਦਰ ਆਪਣੇ ਰਾਜਨੀਤੀ ਦੇ ਦਿਨਾਂ ਨੂੰ ਅਜੇ ਤੱਕ ਨਹੀਂ ਭੁੱਲੇ। ਧਰਮਿੰਦਰ ਨੇ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਦਰਾ ਰਾਜੇ ਦੇ ਨਾਲ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ ਅਤੇ ਇਸਦੇ ਨਾਲ ਹੀ ਕੁੱਝ ਖਾਸ ਜਾਣਕਾਰੀ ਵੀ ਦਿੱਤੀ ਹੈ।

ਬਾਲੀਵੁੱਡ ਐਕਟਰ ਧਰਮਿੰਦਰ ਨੇ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਦਰਾ ਰਾਜੇ ਦੇ ਨਾਲ ਆਪਣੀ ਫੋਟੋ ਸ਼ੇਅਰ ਕੀਤੀ ਹੈ ਅਤੇ ਟਵੀਟ ਕੀਤਾ ਹੈ ਕਿ ਮੈਨੂੰ ਜਿਨਾਂ ਬਜਟ ਮਿਲਿਆ ਸੀ ਮੈਂ ਉਸ ਤੋਂ ਕਈ ਗੁਣਾ ਜ਼ਿਆਦਾ ਕੰਮ ਕੀਤਾ ਹੈ ਜਿਨਾਂ ਮਾਣਯੋਗ ਸੀਐਮ ਸਾਹਿਬਾ ਨੇ ਮੈਨੂੰ ਦਿੱਤਾ ਸੀ ਮੇਰੀ ਜੀਅ ਜਾਨ ਲਗਾ ਕੇ ਮਦਦ ਕੀਤੀ ਹੈ' ਇਸ ਤਰ੍ਹਾਂ ਧਰਮਿੰਦਰ ਦਾ ਇਕ ਵਾਰ ਫਿਰ ਤੋਂ ਰਾਜਨੀਤੀ ਨੂੰ ਲੈ ਕੇ ਪਿਆਰ ਉਮੜ ਆਇਆ ਹੈ। ਹੁਣ ਧਰਮਿੰਦਰ ਦੀ ਉਮਰ 83 ਸਾਲ ਹੈ ਅਤੇ ਉਹਨਾਂ ਦਾ ਜ਼ਿਆਦਾਤਰ ਸਮਾਂ ਖੇਤਾ ਵਿਚ ਹੀ ਬੀਤਦਾ ਹੈ।

ਧਰਮਿੰਦਰ ਕਦੇ ਖੇਤਾਂ ਵਿਚ ਕੰਮ ਕਰਦੇ ਲਜ਼ਰ ਆਉਂਦੇ ਹਨ ਅਤੇ ਕਦੇ ਦਰੱਖਤਾਂ ਤੋਂ ਫਲ ਤੋੜਦੇ ਨਜ਼ਰ ਆਉਂਦੇ ਹਨ। ਧਰਮਿੰਦਰ ਦੀਆਂ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੁੰਦੀਆਂ ਹਨ। ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਪੰਜਾਬ ਦੇ ਲੁਧਿਆਣਾ ਦੇ ਨਸਰਾਲੀ ਪਿੰਡ ਵਿਚ ਹੋਇਆ ਹੈ। ਧਰਮਿੰਦਰ ਦਾ ਅਸਲੀ ਨਾਲ ਧਰਮ ਸਿੰਘ ਦਿਓਲ ਹੈ।