'ਅਸੀਂ ਦੌੜਾਂਗੇ, ਅਸੀਂ ਜਿੱਤਾਂਗੇ', ਕੀ ਤੁਸੀਂ ਸੁਣਿਆ ਪੀਐਮ ਮੋਦੀ ਦਾ ਇਹ Audio ਮੈਸੇਜ?

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਅੱਜ (30 ਮਈ) ਨੂੰ ਪੂਰਾ ਹੋ ਰਿਹਾ ਹੈ।

PM Narendra Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਅੱਜ (30 ਮਈ) ਨੂੰ ਪੂਰਾ ਹੋ ਰਿਹਾ ਹੈ। ਇਸ ਖ਼ਾਸ ਮੌਕੇ 'ਤੇ ਪੀਐਮ ਮੋਦੀ ਨੇ ਦੇਸ਼ ਦੀ ਜਨਤਾ ਦੇ ਨਾਮ ਇਕ ਆਡੀਓ ਮੈਸੇਜ ਜਾਰੀ ਕੀਤਾ ਹੈ। ਜਿਸ ਵਿਚ ਉਹਨਾਂ ਕਿਹਾ ਕਿ ਉਹ ਜਨਤਾ ਦਾ ਧੰਨਵਾਦ ਕਰਨ ਅਤੇ ਉਹਨਾਂ ਤੋਂ ਆਸ਼ੀਰਵਾਦ ਲੈਣ ਆਏ ਹਨ।  

ਆਡੀਓ ਵਿਚ ਪੀਐਮ ਮੋਦੀ ਕਹਿੰਦੇ ਹਨ, 'ਦੇਸ਼ ਵਿਚ ਦਹਾਕਿਆਂ ਬਾਅਦ ਜਨਤਾ ਨੇ ਕਿਸੇ ਸਰਕਾਰ ਨੂੰ ਦੂਜੀ ਵਾਰ ਬਹੁਮਤ ਦੀ ਸਰਕਾਰ ਬਣਾ ਕੇ ਜ਼ਿੰਮੇਵਾਰੀ ਸੌਂਪੀ ਸੀ। ਇਸ -ਅਧਿਆਇ ਨੂੰ ਲਿਖਣ ਵਿਚ ਤੁਹਾਡੀ ਬਹੁਤ ਵੱਡੀ ਭੂਮਿਕਾ ਰਹੀ ਹੈ। ਅੱਜ ਦਾ ਦਿਨ ਮੇਰੇ ਲਈ ਮੌਕਾ ਹੈ ਤੁਹਾਨੂੰ ਨਮਨ ਕਰਨ ਦਾ ਅਤੇ ਭਾਰਤ ਮਾਤਾ ਨੂੰ ਨਮਨ ਕਰਨ ਦਾ'। 

ਉਹਨਾਂ ਕਿਹਾ ਕਿ ਜੇਕਰ ਆਮ ਹਾਲਾਤ ਹੁੰਦੇ ਮੈਂ ਤੁਹਾਡੇ ਕੋਲ ਆ ਕੇ ਤੁਹਾਨੂੰ ਮਿਲਦਾ ਪਰ ਕੋਰੋਨਾ ਕਾਰਨ ਜੋ ਹਾਲਾਤ ਪੈਦਾ ਹੋਏ ਹਨ, ਮੈ ਇਸ ਪੱਤਰ ਦੇ ਜ਼ਰੀਏ ਤੁਹਾਡਾ ਆਸ਼ੀਰਵਾਦ ਲੈਣ ਆਇਆ ਹਾਂ।

ਪੀਐਮ ਮੋਦੀ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ, ‘ਸਾਲ 2014 ਵਿਚ ਦੇਸ਼ ਦੇ ਲੋਕਾਂ ਨੇ ਦੇਸ਼ ਵਿਚ ਵੱਡੀ ਤਬਦੀਲੀ ਲਈ ਵੋਟ ਦਿੱਤੀ ਸੀ। ਦੇਸ਼ ਦੀ ਨੀਤੀ ਅਤੇ ਰੀਤ ਨੂੰ ਬਦਲਣ ਲਈ ਵੋਟ ਦਿੱਤੀ। ਉਹਨਾਂ ਪੰਜ ਸਾਲਾਂ ਦੌਰਾਨ ਦੇਸ਼ ਦੇ ਲੋਕਾਂ ਨੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਬਾਹਰ ਆਉਂਦੇ ਵੇਖਿਆ'।

ਪੀਐਮ ਮੋਦੀ ਨੇ ਇਸ ਦੌਰਾਨ ਏਅਰ ਸਟ੍ਰਾਈਕ, ਧਾਰਾ 370, ਰਾਮ ਮੰਦਰ ਨਿਰਮਾਣ, ਤਿੰਨ ਤਲਾਕ ਅਤੇ ਨਾਗਰਿਕਤਾ ਸੋਧ ਕਾਨੂੰਨ ਆਦਿ ਮੋਦੀ ਸਰਕਾਰ ਦੇ ਵੱਡੇ ਫੈਸਲਿਆਂ ਬਾਰੇ ਵੀ ਗੱਲ ਕੀਤੀ। ਮੋਦੀ ਨੇ ਕਿਹਾ ਕਿ ਦੇਸ਼ ਦਾ ਹਰ ਵਰਗ ਅੱਗੇ ਵਧ ਰਿਹਾ ਹੈ। ਇਸ ਮੌਕੇ ਉਹਨਾਂ ਨੇ ਕੋਰੋਨਾ ਜੰਗ ਦੌਰਾਨ ਸਮਰਥਨ ਦੇਣ ਲਈ ਜਨਤਾ ਦਾ ਧੰਨਵਾਦ ਵੀ ਕੀਤਾ।