ਮੱਧ ਪ੍ਰਦੇਸ਼: ਧਾਰ ਜ਼ਿਲ੍ਹੇ ਦੇ ਬਾਗ ਥਾਣੇ ਦੇ ਪਿੰਡ ਵਿਚ ਇਕ ਲੜਕੀ ਦੀ ਕੁੱਟਮਾਰ ਦੀ ਵੀਡੀਉ ਜਨਤਕ ਹੋਈ ਹੈ। ਪੁਲਿਸ ਮੁਤਾਬਕ ਕੁੱਟਮਾਰ ਵਿਚ ਉਸ ਦਾ ਪਰਵਾਰ ਹੀ ਸ਼ਾਮਲ ਸੀ। ਦਸਿਆ ਜਾ ਰਿਹਾ ਹੈ ਕਿ ਪੀੜਤ ਆਦਿਵਾਸੀ ਹੈ ਜੋ ਪਿੰਡ ਦੇ ਇਕ ਦਲਿਤ ਵਿਅਕਤੀ ਨਾਲ ਭੱਜ ਗਈ ਸੀ। ਉਸ ਦੇ ਪਰਵਾਰ ਨੂੰ ਇਹ ਵਧੀਆ ਨਾ ਲੱਗਿਆ।
ਉਹਨਾਂ ਨੇ ਉਸ ਨੂੰ ਕਿਹਾ ਕਿ ਉਸ ਦਾ ਵਿਆਹ ਭੀਲਾਲਾ ਭਾਈਚਾਰੇ ਦੇ ਵਿਅਕਤੀ ਨਾਲ ਹੀ ਤੈਅ ਕੀਤਾ ਜਾਵੇਗਾ ਪਰ ਉਸ ਦੇ ਇੰਨਕਾਰ ਕਰਨ 'ਤੇ ਉਸ ਦੇ ਸਾਥੀ ਮਾਰਕੁੱਟ ਕੀਤੀ ਗਈ। ਮਾਮਲੇ ਵਿਚ ਕੁੱਟਮਾਰ ਦੀ ਵੀਡੀਉ ਦੇ ਜਨਤਕ ਹੋਣ ਤੋਂ ਬਾਅਦ ਪੁਲਿਸ ਘਟਨਾ ਸਥਾਨ 'ਤੇ ਖੜ੍ਹੇ ਵਾਹਨ ਦੇ ਨੰਬਰ ਨਾਲ ਆਰੋਪੀਆਂ ਤਕ ਪਹੁੰਚੀ। ਇਸ ਸਬੰਧ ਵਿਚ ਪੁਲਿਸ ਨੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਬਾਗ ਪੁਲਿਸ ਥਾਣੇ ਦੇ ਇੰਸਪੈਕਟਰ ਕਮਲੇਸ਼ ਸਿੰਘਾਰ ਨੇ ਕਿਹਾ ਉਹਨਾਂ ਨੇ ਪੀੜਤ ਨੂੰ ਗੱਡੀ ਵਿਚ ਬਿਠਾ ਲਿਆ ਸੀ। ਉਸ ਨੂੰ ਗੱਡੀ ਵਿਚੋਂ ਹੱਥ ਫੜ ਕੇ ਖਿੱਚਿਆ ਗਿਆ। ਲੜਕੀ ਦੇ ਭਰਾ ਮਹੇਸ਼, ਸਰਦਾਰ, ਡੋਂਗਰਸਿੰਘ, ਝਲਾ, ਦਿਲੀਪ ਅਤੇ ਗਣਪਤ ਸਮੇਤ ਕੁੱਝ ਸੱਤ ਲੋਕ ਸਨ। ਇਸ ਮਾਮਲੇ ਦੀ ਜਾਂਚ ਵਿਚ ਪੁਲਿਸ ਦੀ ਟੀਮ ਜੁੱਟੀ ਹੋਈ ਹੈ। ਪੁਲਿਸ ਦੀ ਕਾਰਵਾਈ ਜਾਰੀ ਹੈ।