ਪ੍ਰਿਅੰਕਾ 'ਤੇ ਯੋਗੀ ਦਾ ਵਾਰ

ਏਜੰਸੀ

ਖ਼ਬਰਾਂ, ਰਾਜਨੀਤੀ

ਕਾਂਗਰਸ ਚਰਚਾ ਵਿਚ ਰਹਿਣ ਲਈ ਅਜਿਹੇ ਬਿਆਨ ਦਿੰਦੀ ਹੈ: ਯੋਗੀ

Yogi takes on priyanka gandhi over her comment on up law order situation

ਨਵੀਂ ਦਿੱਲੀ: ਯੂਪੀ ਵਿਚ ਕਾਨੂੰਨ ਵਿਵਸਥਾ 'ਤੇ ਪ੍ਰਿਅੰਕਾ ਗਾਂਧੀ ਦੀ ਟਿੱਪਣੀ 'ਤੇ ਸੀਐਮ ਯੋਗੀ ਆਦਿਤਿਆਨਾਥ ਨੇ ਪਲਟਵਾਰ ਕੀਤਾ ਹੈ। ਯੋਗੀ ਨੇ ਕਿਹਾ ਕਿ ਇਹ ਖੱਟੇ ਅੰਗੂਰਾਂ ਦਾ ਮਾਮਲਾ ਹੈ। ਉਹਨਾਂ ਦੀ ਪਾਰਟੀ ਦੇ ਪ੍ਰਧਾਨ ਯੂਪੀ ਵਿਚ ਚੋਣਾਂ ਹਾਰ ਗਏ ਹਨ। ਉਹਨਾਂ ਨੇ ਦਿੱਲੀ, ਇਟਲੀ ਜਾਂ ਇੰਗਲੈਂਡ ਵਿਚ ਬੈਠ ਕੇ ਕੁਝ ਨਾ ਕੁਝ ਬੋਲਣਾ ਹੀ ਹੈ ਤਾਂ ਕਿ ਸੁਰਖ਼ੀਆਂ ਵਿਚ ਬਣੇ ਰਹਿਣ।

 



 

 

ਇਸ ਤੋਂ ਬਾਅਦ ਪ੍ਰਿਅੰਕਾ ਦੇ ਟਵੀਟ ਦੇ ਜਵਾਬ ਵਿਚ ਯੂਪੀ ਪੁਲਿਸ ਨੇ ਕਿਹਾ ਕਿ ਗੰਭੀਰ ਅਪਰਾਧਾਂ ਵਿਚ ਯੂਪੀ ਪੁਲਿਸ ਵੱਲੋਂ ਅਪਰਾਧੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਗਈ ਹੈ। ਪਿਛਲੇ ਦੋ ਸਾਲਾਂ ਵਿਚ 9225 ਅਪਰਾਧੀ ਗ੍ਰਿਫ਼ਤਾਰ ਹੋਏ ਅਤੇ 81 ਮਾਰੇ ਗਏ ਹਨ। ਰਾਸੁਕਾ ਵਿਚ ਕਾਰਵਾਈ ਕਰ ਕੇ ਲਗਭਗ 2 ਅਰਬ ਦੀ ਸੰਪੱਤੀ ਜ਼ਬਤ ਕੀਤੀ ਗਈ ਹੈ। ਡਕੈਤੀ, ਹੱਤਿਆ, ਲੁੱਟ ਅਤੇ ਅਗਵਾ ਵਰਗੀਆਂ ਘਟਨਾਵਾਂ ਵਿਚ ਕਾਫ਼ੀ ਕਮੀ ਦੇਖੀ ਗਈ ਹੈ।

 



 

 

ਇਸ ਬਾਰੇ ਜਦੋਂ ਪ੍ਰਦੇਸ਼ ਦੇ ਕਾਨੂੰਨ ਮੰਤਰੀ ਬ੍ਰਜੇਸ਼ ਪਾਠਕ ਤੋਂ ਪੱਤਰਾਕਾਰਾਂ ਨੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਤੋਂ ਪ੍ਰਦੇਸ਼ ਵਿਚ ਭਾਜਪਾ ਸਰਕਾਰ ਸੱਤਾ ਵਿਚ ਆਈ ਹੈ, ਅਪਰਾਧੀਆਂ ਦਾ ਨੈਟਵਰਕ ਤਬਾਹ ਹੋ ਗਿਆ ਹੈ। ਉਹਨਾਂ ਦੀ ਸਰਕਾਰ ਅਪਰਾਧੀਆਂ ਵਿਰੁਧ ਸਖ਼ਤ ਕਾਰਵਾਈ ਕਰ ਰਹੀ ਹੈ। ਬਾਕੀ ਜੋ ਘਟਨਾਵਾਂ ਹੋ ਰਹੀਆਂ ਹਨ ਉਹ ਆਪਸੀ ਤਣਾਅ ਕਾਰਨ ਹੋ ਰਹੀਆਂ ਹਨ ਅਤੇ ਅਜਿਹੇ ਮਾਮਲੇ ਵਿਚ ਪੁਲਿਸ ਤੁਰੰਤ ਕਾਰਵਾਈ ਕਰ ਰਹੀ ਹੈ।

ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਨੇ ਵੀ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ 'ਤੇ ਆਰੋਪ ਲਗਾਇਆ ਸੀ। ਹਾਲ ਹੀ ਵਿਚ ਯੂਪੀ ਵਿਚ ਅਪਰਾਧੀਆਂ ਦੀ ਵੀਡੀਉ ਵਾਇਰਲ ਹੋਈ ਸੀ। ਜਿਸ ਵਿਚ ਉਹ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ।