ਟਰਾਈ ਦੇ ਚੇਅਰਮੈਨ ਨੂੰ ਬਾਲੀਵੁੱਡ ਫਿਲਮ 'ਏ ਵੈਡਨੈਸਡੇ' ਦੇਖਣੀ ਚਾਹੀਦੀ ਹੈ : ਨਸੀਰੂਦੀਨ ਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਟੀ (ਟਰਾਈ) ਦੇ ਚੇਅਰਮੈਨ ਆਰ ਐਸ ਸ਼ਰਮਾ ਵਲੋਂ ਆਧਾਰ ਡੈਟਾ ਦੀ ਸੁਰੱਖਿਆ ਸਾਬਤ ਕਰਨ ਲਈ ਕੀਤੇ ਗਏ ਖ਼ੁਲਾਸੇ ਨਾਲ...

Naseerudin Shah

ਮੁੰਬਈ : ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਟੀ (ਟਰਾਈ) ਦੇ ਚੇਅਰਮੈਨ ਆਰ ਐਸ ਸ਼ਰਮਾ ਵਲੋਂ ਆਧਾਰ ਡੈਟਾ ਦੀ ਸੁਰੱਖਿਆ ਸਾਬਤ ਕਰਨ ਲਈ ਕੀਤੇ ਗਏ ਖ਼ੁਲਾਸੇ ਨਾਲ ਬੇਵਜ੍ਹਾ ਬਦਨਾਮੀ ਹੋ ਰਹੀ ਹੈ। ਬਾਲੀਵੁੱਡ ਦੇ ਅਦਾਕਾਰ ਨਸੀਰੂਦੀਨ ਸ਼ਾਹ ਨੇ ਕਿਹਾ ਕਿ ਟਰਾਈ ਮੁਖੀ ਨੇ ਸ਼ਾਇਦ 'ਏ ਵੈਡਨੈਸਡੇ' ਫਿਲਮ ਨਹੀਂ ਦੇਖੀ ਹੈ, ਉਨ੍ਹਾਂ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ। ਦਰਅਸਲ ਟਰਾਈ ਮੁਖੀ ਨੇ ਬੀਤੇ ਦਿਨੀਂ ਅਪਣੇ ਆਧਾਰ ਦੀ ਜਾਣਕਾਰੀ ਟਵਿੱਟਰ 'ਤੇ ਪਾ ਕੇ ਇਹ ਚੁਣੌਤੀ ਦਿਤੀ ਸੀ ਕਿ ਹੈਕਰ ਉਸ ਦੀ ਜਾਣਕਾਰੀ ਲੀਕ ਕਰ ਕੇ ਦਿਖਾਉਣ ਪਰ ਉਨ੍ਹਾਂ ਦੀ ਚੁਣੌਤੀ ਤੋਂ ਕੁੱਝ ਘੰਟਿਆਂ ਬਾਅਦ ਹੀ ਹੈਕਰ ਨੇ ਉਨ੍ਹਾਂ ਦੀਆਂ ਕਈ ਜਾਣਕਾਰੀਆਂ ਲੀਕ ਕਰ ਦਿਤੀਆਂ ਸਨ।