ਭਾਰਤੀ ਫੌਜ ਦੇ ਜਵਾਨਾਂ ‘ਤੇ ਅਤਿਵਾਦੀ ਹਮਲਾ, 3 ਫੌਜੀ ਸ਼ਹੀਦ, 6 ਜ਼ਖਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਣੀਪੁਰ ਵਿਚ ਅਸਾਮ ਰਾਈਫਲਸ ਦੀ ਯੂਨਿਟ ‘ਤੇ ਅਤਿਵਾਦੀ ਹਮਲਾ ਹੋਇਆ ਹੈ।

Army

ਨਵੀਂ ਦਿੱਲੀ: ਮਣੀਪੁਰ ਵਿਚ ਅਸਾਮ ਰਾਈਫਲਸ ਦੀ ਯੂਨਿਟ ‘ਤੇ ਅਤਿਵਾਦੀ ਹਮਲਾ ਹੋਇਆ ਹੈ। ਇਸ ਹਮਲੇ ਵਿਚ ਭਾਰਤੀ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਇਸ ਤੋਂ ਇਲਾਵਾ ਛੇ ਜਵਾਨ ਗੰਭੀਰ ਜ਼ਖਮੀ ਹਨ। ਦੱਸ ਦਈਏ ਕਿ ਪੀਪਲਜ਼ ਲਿਬਰੇਸ਼ਨ ਆਰਮੀ ਦੇ ਅਤਿਵਾਦੀਆਂ ਨੇ ਮਣੀਪੁਰ ਦੇ ਚੰਦੇਲ ਜ਼ਿਲ੍ਹੇ ਵਿਚ ਮੀਆਂਮਾਰ ਸਰਹੱਦ ਦੇ ਨਾਲ ਲੱਗਦੇ ਇਲਾਕੇ ਵਿਚ ਅਸਮ ਰਾਈਫਲਸ ਦੀ ਟੁਕੜੀ ‘ਤੇ ਹਮਲਾ ਕੀਤਾ ਗਿਆ ਹੈ।

ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ। ਅਤਿਵਾਦੀਆਂ ਨੇ ਪਹਿਲਾਂ ਆਈਈਡੀ ਵਿਸਫੋਟ ਕੀਤਾ ਗਿਆ ਅਤੇ ਫਿਰ ਫੌਜੀਆਂ ‘ਤੇ ਗੋਲੀਬਾਰੀ ਕੀਤੀ ਗਈ। ਇਹ ਘਟਨਾ ਮਣੀਪੁਰ ਦੀ ਰਾਜਧਾਨੀ ਇਮਫਾਲ ਤੋਂ 100 ਕਿਲੋਮੀਟਰ ਦੀ ਦੂਰ ‘ਤੇ ਵਾਪਰੀ ਹੈ। ਇਸ ਹਮਲੇ ਤੋਂ ਬਾਅਦ ਫੌਜ ਦੇ ਕੈਂਪ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ, ਇਸ ਦੇ ਨਾਲ ਹੀ ਪੂਰੇ ਇਲਾਕੇ ਵਿਚ ਖੋਜ ਮੁਹਿੰਮ ਚਲਾਈ ਜਾ ਰਹੀ ਹੈ।