ਬਰਨਾਲਾ ਅਤੇ ਮੋਗਾ ਜ਼ਿਲ੍ਹੇ ਦੇ ਫ਼ੌਜੀ ਜਵਾਨ ਚੀਨ ਸਰਹੱਦ ’ਤੇ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤੀ ਫ਼ੌਜ ਵਿਚ ਸੇਵਾਵਾਂ ਨਿਭਾਅ ਰਹੇ ਚੀਨ ਦੀ ਸਰਹੱਦ ਉਤੇ ਤਾਇਨਾਤ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਤਬਾ ਨਾਲ ਸਬੰਧਤ ਇਕ ਜਵਾਨ ਦੇ ਸ਼ਹੀਦ ਹੋਣ ਦਾ ਪਤਾ ਲਗਿਆ ਹੈ।

Lakhveer Singh and Satwinder Singh

ਮੋਗਾ: ਭਾਰਤੀ ਫ਼ੌਜ ਵਿਚ ਸੇਵਾਵਾਂ ਨਿਭਾਅ ਰਹੇ ਚੀਨ ਦੀ ਸਰਹੱਦ ਉਤੇ ਤਾਇਨਾਤ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੁਤਬਾ ਨਾਲ ਸਬੰਧਤ ਇਕ ਜਵਾਨ ਦੇ ਸ਼ਹੀਦ ਹੋਣ ਦਾ ਪਤਾ ਲਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਜ਼ਦੂਰ ਪਰਵਾਰ ਨਾਲ ਸਬੰਧਤ ਸਤਵਿੰਦਰ ਸਿੰਘ (20) ਪੁੱਤਰ ਅਮਰ ਸਿੰਘ ਵਾਸੀ ਕੁਤਬਾ (ਬਰਨਾਲਾ) ਬੀਤੀ 22 ਜੁਲਾਈ ਨੂੰ ਚੀਨ ਦੀ ਸਰਹੱਦ ਉਤੇ ਗਸ਼ਤ ਦੌਰਾਨ ਇਕ ਲਕੜ ਦੇ ਪੁਲ ਨੂੰ ਪਾਰ ਕਰਦੇ ਸਮੇਂ ਪੈਰ ਤਿਲਕਣ ਕਾਰਨ ਦਰਿਆ ਵਿਚ ਰੁੜ ਗਿਆ, ਉਸ ਦੇ ਨਾਲ ਇਕ ਸਾਥੀ ਜਵਾਨ ਲਖਵੀਰ ਸਿੰਘ ਜੋ ਮੋਗਾ ਜ਼ਿਲ੍ਹਾ ਨਾਲ ਸਬੰਧਤ ਹੈ, ਵੀ ਸੀ।

ਦੋਵੇਂ ਫ਼ੌਜੀ ਜਵਾਨ ਇਕ ਦੂਸਰੇ ਨੂੰ ਬਚਾਉਂਦੇ ਹੋਏ ਇਸ ਹਾਦਸੇ ਵਿਚ ਸ਼ਹੀਦ ਹੋ ਗਏ। ਫ਼ੌਜ ਵਲੋਂ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ, ਸਰਚ ਆਪ੍ਰੇਸ਼ਨ ਦੌਰਾਨ ਲਖਵੀਰ ਸਿੰਘ ਦੀ ਮ੍ਰਿਤਕ ਦੇਹ ਮਿਲ ਗਈ, ਜਦਕਿ ਕੁਤਬਾ ਦੇ ਸਤਵਿੰਦਰ ਸਿੰਘ ਦੀ ਭਾਲ ਅਜੇ ਜਾਰੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀੜਤ ਪਰਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਇਸ ਹਾਦਸੇ ਵਿਚੋ ਸ਼ਹੀਦ ਹੋਏ ਦੋਵੇਂ ਭਾਰਤੀ ਫ਼ੌਜੀਆਂ ਦੇ ਪਰਵਾਰਾਂ ਨੂੰ ਪੰਜਾਹ- ਪੰਜਾਹ ਲੱਖ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਅਤੇ ਪਰਵਾਰ ਦੇ ਇਕ-ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।