ਸੀਬੀਐਸਆਈ ਤੋਂ ਹੋਈ ਵਡੀ ਲਾਪਰਵਾਹੀ, ਨਹੀਂ ਲਿਆ ਕੋਈ ਐਕਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮਿਡਲ ਸਿੱਖਿਆ ਬੋਰਡ (ਸੀਬੀਐਸਈ) 'ਚ ਇਕ ਗੰਭੀਰ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 12ਵੀਂ ਵਿਚ ਪੜ੍ਹਨ ਵਾਲੇ ਇਕ ਵਿਦਿਆਰਥੀ ਦੀ ਪ੍ਰੀ...

CBSE Exams

ਨਵੀਂ ਦਿੱਲੀ : ਕੇਂਦਰੀ ਮਿਡਲ ਸਿੱਖਿਆ ਬੋਰਡ (ਸੀਬੀਐਸਈ) 'ਚ ਇਕ ਗੰਭੀਰ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 12ਵੀਂ ਵਿਚ ਪੜ੍ਹਨ ਵਾਲੇ ਇਕ ਵਿਦਿਆਰਥੀ ਦੀ ਪ੍ਰੀਖਿਆ ਕਾਪੀ ਗੁੰਮ ਹੋ ਗਈ ਤਾਂ ਸੀਬੀਐਸਈ ਨੇ ਉਸ ਉਤੇ ਕੋਈ ਐਕਸ਼ਨ ਲੈਣ ਦੀ ਬਜਾਏ ਕਿਸੇ ਦੂਜੇ ਵਿਦਿਆਰਥੀ ਦੀ ਕਾਪੀ 'ਤੇ ਉਸ ਦਾ ਰੋਲ ਨੰਬਰ ਲਿਖ ਕੇ ਨੰਬਰ ਦੇ ਦਿਤੇ। ਉਮੀਦ ਤੋਂ ਘੱਟ ਨੰਬਰ ਦੇਖ ਕੇ ਵਿਦਿਆਰਥੀ ਨੇ ਸੀਬੀਐਸਈ ਤੋਂ ਕਾਪੀ ਨਿਕਲਵਾਈ ਤਾਂ ਦੇਖਿਆ ਕਿ ਉਸ ਵਿਚ ਹੈਂਡਰਾਇਟਿੰਗ ਉਸ ਦੀ ਹੈ ਹੀ ਨਹੀਂ।  

ਇਸ ਲਾਪਰਵਾਹੀ ਵਿਰੁਧ ਬੱਚੇ ਦੇ ਪਿਤਾ ਨੇ ਹਾਈ ਕੋਰਟ ਦਾ ਰੁਝਾਨ ਕੀਤਾ। ਹਾਈ ਕੋਰਟ ਦੇ ਨਿਰਦੇਸ਼ 'ਤੇ ਵਿਦਿਆਰਥੀ ਨੇ ਜਦੋਂ ਪੇਪਰ ਦੁਬਾਰਾ ਦਿਤਾ ਤਾਂ ਹੁਣ ਉਸ ਦੇ ਦੋਗੁਨੇ ਤੋਂ ਵੀ ਜ਼ਿਆਦਾ ਨੰਬਰ ਆਏ ਹਨ।12ਵੀਂ ਦੇ ਵਿਦਿਆਰਥੀ ਧਰੁਵ ਨੇ ਸਾਇੰਸ ਸਟਰੀਮ ਤੋਂ ਇਸ ਸਾਲ ਪ੍ਰੀਖਿਆ ਦਿੱਤੀ ਸੀ। ਮਈ ਵਿਚ ਰਿਜ਼ਲਟ ਆਇਆ ਤਾਂ ਇੰਗਲਿਸ਼ ਵਿਚ ਉਸ ਦੇ 40 ਨੰਬਰ ਸਨ। ਇਸ 'ਤੇ ਧਰੁਵ ਅਤੇ ਉਸ ਦੇ ਘਰਵਾਲਿਆਂ ਨੂੰ ਭਰੋਸਾ ਨਹੀਂ ਹੋਇਆ। ਧਰੁਵ ਦੇ ਪਿਤਾ ਨੇ ਸੀਬੀਐਸਈ ਵਿਚ 500 ਰੁਪਏ ਦੀ ਫੀਸ ਜਮ੍ਹਾਂ ਕਰ ਕੇ ਇੰਗਲਿਸ਼ ਦੀ ਆਂਸਰਸ਼ੀਟ ਨਿਕਲਵਾਈ ਪਰ ਉਹ ਦੇਖ ਕੇ ਹੈਰਾਨ ਰਹਿ ਗਏ ਕਿ ਉਸ ਵਿਚ ਕਿਸੇ ਦੂਜੇ ਬੱਚੇ ਦੀ ਲਿਖਤ ਸੀ।

ਸੀਬੀਐਸਈ ਵਲੋਂ ਦੱਸਿਆ ਗਿਆ ਕਿ ਧਰੁਵ ਦੀ ਆਂਸਰਸ਼ੀਟ ਮਿਲ ਨਹੀਂ ਰਹੀ ਹੈ। ਇਸ ਤੋਂ ਬਾਅਦ ਧਰੁਵ ਵਲੋਂ ਹਾਈ ਕੋਰਟ ਵਿਚ ਸ਼ਿਕਾਇਤ ਦਰਜ ਕੀਤੀ ਗਈ। ਵਕੀਲ ਸਮੀਰ ਚੰਦਰਾ ਨੇ ਦੱਸਿਆ ਕਿ ਸੀਬੀਐਸਈ ਨੇ ਹਾਈ ਕੋਰਟ ਵਿਚ ਦੱਸਿਆ ਕਿ ਉਸ ਨੂੰ ਇਸ ਕੈਂਡਿਡੇਟ ਦੀ ਹੈਂਡਰਾਇਟਿੰਗ ਨਾਲ ਮੈਚ ਕਰਦੀ ਹੋਈ ਆਂਸਰਸ਼ੀਟ ਨਹੀਂ ਮਿਲੀ ਤਾਂ ਆਂਸਰ ਬੁੱਕ ਵਿਚ ਕਾਲਪਨਿਕ ਰੋਲ ਨੰਬਰ ਲਿਖਦੇ ਹੋਏ ਇਸ ਗੁਪਤ ਕੰਮ ਵਿਚ ਗਲਤੀ ਹੋ ਗਈ।  

ਹਾਈ ਕੋਰਟ ਦੇ ਕਹਿਣ 'ਤੇ ਸੀਬੀਐਸਈ ਤੋਂ ਦੋ ਵਿਕਲਪ ਦਿਤੇ ਗਏ - ਪਹਿਲਾ, ਧਰੁਵ ਨੂੰ ਜਿਨ੍ਹਾਂ ਤਿੰਨ ਵਿਸ਼ੇ ਵਿਚ ਸੱਭ ਤੋਂ ਚੰਗੇ ਨੰਬਰ ਮਿਲੇ ਹਨ, ਉਨ੍ਹਾਂ ਦੇ ਐਵਰੇਜ ਦੇ ਆਧਾਰ 'ਤੇ ਇੰਗਲਿਸ਼ ਸਬਜੈਕਟ ਦੇ ਨੰਬਰ ਰਿਵਾਇਜ਼ ਕਰ ਦਿਤੇ ਜਾਣ। ਦੂਜਾ ਵਿਕਲਪ ਇਹ ਕਿ ਉਹ ਇਸ ਸਬਜੈਕਟ ਦਾ ਦੁਬਾਰਾ ਤੋਂ ਪ੍ਰੀਖਿਆ ਦੇਵੇ। ਧਰੁਵ ਨੇ ਦੁਬਾਰਾ ਪ੍ਰੀਖਿਆ ਦਾ ਆਪਸ਼ਨ ਚੁਣਿਆ। ਹਾਈ ਕੋਰਟ ਦੇ ਨਿਰਦੇਸ਼ 'ਤੇ ਧਰੁਵ ਨੇ ਇੰਗਲਿਸ਼ ਕੋਰ ਦਾ ਪੇਪਰ ਦੁਬਾਰਾ ਤੋਂ ਦਿਤਾ। ਹੁਣ ਉਸ ਨੂੰ 89 ਅੰਕ ਹਾਸਲ ਹੋਏ ਹਨ, ਜਦ ਕਿ ਮਈ ਵਿਚ ਐਲਾਨਿਆ ਨਤੀਜਿਆਂ ਵਿਚ ਉਸ ਨੂੰ ਇੰਗਲਿਸ਼ ਵਿਚ ਸਿਰਫ਼ 40 ਅੰਕ ਦਿਤੇ ਗਏ ਸਨ।