50 ਲੋਕਾਂ ਦੀ ਭੀੜ ਨੇ ਕੁੱਟ ਕੁੱਟ ਕੇ 20 ਸਾਲਾ ਨੌਜਵਾਨ ਦੀ ਲਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭੀੜ ਵੱਲੋਂ ਬੁਰੀ ਤਰ੍ਹਾਂ ਕੁੱਟ ਕੁੱਟ ਕੇ ਹੱਤਿਆ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ

Mob Lynching in UP's Bareli

ਨਵੀਂ ਦਿੱਲੀ, ਭੀੜ ਵੱਲੋਂ ਬੁਰੀ ਤਰ੍ਹਾਂ ਕੁੱਟ ਕੁੱਟ ਕੇ ਹੱਤਿਆ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਘਟਨਾ ਉੱਤਰ ਪ੍ਰਦੇਸ਼ ਦੇ ਬਰੇਲੀ ਦੀ ਹੈ। ਬੁੱਧਵਾਰ ਦੀ ਸਵੇਰ ਲਗਭਗ 50 ਲੋਕਾਂ ਦੀ ਭੀੜ ਨੇ ਇੱਕ 20 ਸਾਲ ਦੇ ਨੌਜਵਾਨ ਨੂੰ ਬੁਰੀ ਤਰਾਂ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲਾ ਜਿਲ੍ਹੇ ਦੇ ਭੋਲਾਪੁਰ ਹਿਦੋਲਿਆ ਪਿੰਡ ਦਾ ਹੈ, ਜਿੱਥੇ ਲੋਕਾਂ ਨੇ ਜਾਨਵਰ ਚੋਰੀ ਦੇ ਸ਼ਕ ਵਿਚ ਨੌਜਵਾਨ ਦੀ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸ਼ਾਹਰੁਖ ਖਾਨ ਵਜੋਂ ਹੋਈ ਹੈ।

ਸ਼ਾਹਰੁਖ ਆਪਣੇ ਤਿੰਨ ਦੋਸਤਾਂ ਦੇ ਨਾਲ ਘਟਨਾ ਸਥਾਨ ਤੋਂ ਭੱਜ ਰਿਹਾ ਸੀ, ਜਦੋਂ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਉੱਥੇ ਮੌਜੂਦ ਮੌਕੇ ਦੇ ਗਵਾਹਾਂ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ 30 ਅਣਪਛਾਤੇ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਹੈ। ਐਫਆਈਆਰ ਵਿਚ ਉਸ ਦੇ ਸਾਥੀਆਂ ਦਾ ਨਾਮ ਵੀ ਸ਼ਾਮਿਲ ਹੈ।  
ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਸ਼ਾਹਰੁਖ ਨੂੰ ਜਖ਼ਮੀ ਹਾਲਤ ਵਿਚ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਅਤੇ ਉਸ ਦੇ ਤਿੰਨ ਦੋਸਤਾਂ ਨੂੰ ਰਾਤ 3 ਵਜੇ ਦੇ ਕਰੀਬ ਮੱਝ ਚੋਰੀ ਕਰਦੇ ਹੋਏ ਭੀੜ ਨੇ ਫੜ ਲਿਆ।

ਪਿੰਡ ਦੇ ਇਕ ਕਿਸਾਨ ਵੱਲੋਂ ਰੌਲਾ ਪਾਉਣ ਉੱਤੇ ਪਿੰਡ ਦੇ ਲੋਕ ਉੱਥੇ ਪੁੱਜੇ ਅਤੇ ਲੜਕੇ ਨੂੰ ਕਾਬੂ ਕਰਕੇ ਬੁਰੀ ਤਰਾਂ ਕੁੱਟਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਮ੍ਰਿਤਕ ਦੇ ਦੋਸਤ ਘਟਨਾ ਸਥਾਨ ਤੋਂ ਭੱਜਣ ਵਿਚ ਕਾਮਯਾਬ ਹੋ ਗਏ। ਸ਼ਾਹਰੁੱਖ ਨੂੰ ਪੁਲਿਸ ਨੇ ਘਟਨਾ ਸਥਾਨ ਤੋਂ ਸਵੇਰ 6 ਆਪਣੀ ਹਿਰਾਸਤ ਵਿਚ ਲਿਆ। ਮ੍ਰਿਤਕ ਦੇ ਭਰਾ ਦਾ ਦਾਅਵਾ ਹੈ ਕਿ ਉਸ ਦੇ ਦੋਸਤਾਂ ਨੇ ਅਜਿਹਾ ਕਰਨ ਲਈ ਉਸ ਨੂੰ ਮਜਬੂਰ ਕੀਤਾ ਸੀ।

ਕਿਉਂ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਸ਼ਾਹਰੁਖ ਨੂੰ ਰਾਤ ਬਾਹਰ ਨਿਕਲਣ ਤੋਂ ਮਨਾ ਕਰਕੇ ਰੱਖਿਆ ਸੀ। ਸ਼ਾਹਰੁਖ ਦੁਬਈ ਵਿਚ ਕੁੱਝ ਸਾਲ ਕੰਮ ਕਰਨ ਤੋਂ ਬਾਅਦ ਹਾਲਹਿ ਵਿਚ ਭਾਰਤ ਪਰਤਿਆ ਸੀ। ਦੱਸ ਦਈਏ ਕਿ ਉਹ ਪੇਸ਼ੇ ਤੋਂ ਇੱਕ ਦਰਜੀ ਸੀ।