ਅਗਲੇ ਮਹੀਨੇ ਜੰਮੂ-ਕਸ਼ਮੀਰ ਅਤੇ ਲੱਦਾਖ਼ ਦਾ ਦੌਰਾ ਕਰੇਗੀ ਘੱਟ ਗਿਣਤੀ ਕਮਿਸ਼ਨ ਦੀ ਟੀਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਧਾਰਾ 370 ਦੀਆਂ ਜ਼ਿਆਦਾਤਰ ਸ਼ਰਤਾਂ ਹਟਾਏ ਜਾਣ ਤੋਂ ਬਾਅਦ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਇਕ ਉੱਚ ਪੱਧਰੀ ਟੀਮ ਦੋਹਾਂ ਤਜਵੀਜ਼ਤ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਦੌਰਾ ਕਰੇਗੀ।

National Commission for Minorities team to visit Jammu and Kashmir in September

ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਦੀਆਂ ਜ਼ਿਆਦਾਤਰ ਸ਼ਰਤਾਂ ਹਟਾਏ ਜਾਣ ਤੋਂ ਬਾਅਦ ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਸਮਝਣ ਦੇ ਮਕਸਦ ਨਾਲ ਅਗਲੇ ਮਹੀਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੀ ਇਕ ਉੱਚ ਪੱਧਰੀ ਟੀਮ ਦੋਹਾਂ ਤਜਵੀਜ਼ਤ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਦੌਰਾ ਕਰੇਗੀ। 
ਘੱਟ ਗਿਣਤੀ ਕਮਿਸ਼ਨ ਦੇ ਮੁਖੀ ਸਈਅਦ ਗੈਉਰੁਲ ਹਸਨ ਰਿਜ਼ਵੀ ਮੁਤਾਬਕ ਕਮਿਸ਼ਨ ਦੀ ਬੁਧਵਾਰ ਨੂੰ ਹੋਈ ਮਹੀਨਾਵਾਰ ਬੈਠਕ ’ਚ ਇਹ ਫ਼ੈਸਲਾ ਕੀਤਾ ਗਿਆ ਕਿ ਅਗਲੇ ਮਹੀਨੇ ਦੇ ਪਹਿਲੇ ਪੰਦਰਵਾੜੇ ’ਚ ਕਮਿਸ਼ਨ ਦੀ ਉੱਚ ਪੱਧਰੀ ਟੀਮ ਜੰਮੂ, ਕਸ਼ਮੀਰ ਅਤੇ ਲੱਦਾਖ ਦਾ ਦੌਰਾ ਕਰੇਗੀ। 

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ‘ਸਵਾਗਤ ਯੋਗ’ ਫ਼ੈਸਲੇ ਤੋਂ ਬਾਅਦ ਹੁਣ ਕਮਿਸ਼ਨ ਦੀ ਟੀਮ ਦੋਹਾਂ ਪ੍ਰਸਤਾਵਤ ਸੂਬਿਆਂ ਦੇ ਲੋਕਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ ਅਤੇ ਲੋਕਾਂ ਦੇ ਮੁੱਦਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੇਗੀ। ਇਸ ਤੋਂ ਪਹਿਲਾਂ 27-28 ਅਗੱਸਤ ਨੂੰ ਘੱਟ ਗਿਣਤੀ ਮੰਤਰਾਲੇ ਦੀ ਟੀਮ ਨੇ ਵੀ ਕਸ਼ਮੀਰ ਦਾ ਦੌਰਾ ਕੀਤਾ ਸੀ। 

ਕਮਿਸ਼ਨ ਦੀ ਇਹ ਪਹਿਲ ਇਨ੍ਹਾਂ ਅਰਥ ’ਚ ਮਹੱਤਵਪੂਰਨ ਹੈ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਘੱਟ ਗਿਣਤੀ ਦੀ ਬਹੁਤੀ ਆਬਾਦੀ ਵਾਲਾ ਇਲਾਕਾ ਹੈ। ਕਸ਼ਮੀਰ ’ਚ ਮੁਸਲਮਾਨ ਬਹੁਗਿਣਤੀ ’ਚ ਹਨ ਤਾਂ ਲੱਦਾਖ ’ਚ ਵੀ ਮੁਸਲਮਾਨ ਅਤੇ ਬੁੱਧ ਆਬਾਦੀ ਬਹੁਗਿਣਤੀ ’ਚ ਹੈ। ਜੰਮੂ ਖੇਤਰ ’ਚ ਮੁਸਲਮਾਨਾਂ ਦੀ ਵੱਡੀ ਆਬਾਦੀ ਹੈ ਅਤੇ ਇੱਥੇ ਸਿੱਖ ਵੀ ਕਾਫ਼ੀ ਗਿਣਤੀ ’ਚ ਰਹਿੰਦੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।