ਇਸ ਸ਼ਹਿਰ ਵਿੱਚ ਆ ਸਕਦਾ ਹੈ ਬਿਜਲੀ ਦਾ ਸੰਕਟ, 18 ਲੱਖ ਗਾਹਕਾਂ ਤੇ ਪਵੇਗਾ ਅਸਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਉਣ ਵਾਲੇ ਦਿਨਾਂ 'ਚ ਦਿੱਲੀ ਵਿਚ ਬਿਜਲੀ ਦੀ ਘਾਟ ਹੋ ਸਕਦੀ ਹੈ। ਟਾਟਾ ਪਾਵਰ ਦਿੱਲੀ ਡਿਸਟ੍ਰੀਬਿਊਸ਼ਨ ਲਿਮਟਿਡ

Electricity

ਨਵੀਂ ਦਿੱਲੀ :ਆਉਣ ਵਾਲੇ ਦਿਨਾਂ 'ਚ ਦਿੱਲੀ ਵਿਚ ਬਿਜਲੀ ਦੀ ਘਾਟ ਹੋ ਸਕਦੀ ਹੈ। ਟਾਟਾ ਪਾਵਰ ਦਿੱਲੀ ਡਿਸਟ੍ਰੀਬਿਊਸ਼ਨ ਲਿਮਟਿਡ ਨੇ ਇਸ ਦਾ ਸੰਕੇਤ ਦਿੱਤਾ ਹੈ। ਦੱਸ ਦੇਈਏ ਕਿ ਟੀਪੀਡੀਡੀਐਲ ਉੱਤਰ ਅਤੇ ਉੱਤਰ-ਪੱਛਮੀ ਦਿੱਲੀ ਦੇ ਲਗਭਗ 18 ਲੱਖ ਖਪਤਕਾਰਾਂ ਨੂੰ ਬਿਜਲੀ ਸਪਲਾਈ ਕਰਦੀ ਹੈ।

ਕੀ ਹੈ ਮਾਮਲਾ
ਦਰਅਸਲ, ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ 2020-21 ਲਈ ਦਿੱਲੀ ਵਿੱਚ ਬਿਜਲੀ ਦਰਾਂ ਦਾ ਐਲਾਨ ਕੀਤਾ ਹੈ ਅਤੇ ਕੋਰੋਨਾ ਦੇ ਮੱਦੇਨਜ਼ਰ ਰੇਟਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ। ਟੀਪੀਡੀਡੀਐਲ ਨੇ ਇਸ ‘ਤੇ ਨਿਰਾਸ਼ਾ ਜ਼ਾਹਰ ਕੀਤੀ ਹੈ।

ਟੀਪੀਡੀਡੀਐਲ ਦੇ ਇੱਕ ਬੁਲਾਰੇ ਨੇ ਸ਼ਨੀਵਾਰ ਨੂੰ ਕਿਹਾ ਕਿ ਮੌਜੂਦਾ ਬਿਜਲੀ ਰੇਟਾਂ ਵਿੱਚ ਕੋਈ ਵਾਧਾ ਨਾ ਹੋਣ ਕਾਰਨ ਬਿਜਲੀ ਵੰਡ ਕੰਪਨੀਆਂ ਉੱਤੇ ਵਿੱਤੀ ਦਬਾਅ ਕਾਫ਼ੀ ਵੱਧ ਜਾਵੇਗਾ। ਇਸ ਨਾਲ ਡਿਸਕੌਮ ਦੀ ਦਿੱਲੀ ਵਿਚ ਚੌਵੀ ਘੰਟੇ ਬਿਜਲੀ ਸਪਲਾਈ ਕਰਨ ਦੀ ਸਮਰੱਥਾ ਪ੍ਰਭਾਵਤ ਹੋਵੇਗੀ।

ਘਰੇਲੂ ਖਪਤਕਾਰਾਂ ਨੂੰ ਰਾਹਤ
ਦੱਸ ਦੇਈਏ ਕਿ ਦਿੱਲੀ ਵਿੱਚ ਘਰੇਲੂ ਖਪਤਕਾਰਾਂ ਲਈ ਬਿਜਲੀ ਦੀਆਂ ਦਰਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਹਾਲਾਂਕਿ, ਪੈਨਸ਼ਨ ਟਰੱਸਟ ਸਰਚਾਰਜ ਨੂੰ ਵਧਾ ਦਿੱਤਾ ਗਿਆ ਹੈ। ਇਸ ਤਰ੍ਹਾਂ, ਇਸ ਸਰਚਾਰਜ ਨੂੰ 3.80% ਤੋਂ ਵਧਾ ਕੇ 5% ਕੀਤਾ ਗਿਆ ਹੈ। ਇਸ ਵਾਧੇ ਨਾਲ ਖਪਤਕਾਰਾਂ ਦਾ ਬਿੱਲ ਪਹਿਲਾਂ ਨਾਲੋਂ ਥੋੜ੍ਹਾ ਵੱਧ ਹੋਵੇਗਾ।

ਮੁੱਖਮੰਤਰੀ ਨੇ ਜਨਤਾ ਨੂੰ ਵਧਾਈ ਦਿੱਤੀ
ਸ਼ੁੱਕਰਵਾਰ ਨੂੰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜ ਦੇ ਲੋਕਾਂ ਨੂੰ ਬਿਜਲੀ ਦੀਆਂ ਦਰਾਂ  ਵਿੱਚ ਵਾਧਾ ਨਾ ਹੋਣ ਤੇ ਵਧਾਈ ਦਿੱਤੀ। ਉਨ੍ਹਾਂ ਟਵੀਟ  ਕਰਕੇ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੱਤੀ।

ਇਕ ਪਾਸੇ ਜਿੱਥੇ ਦੇਸ਼ ਭਰ ਵਿਚ ਬਿਜਲੀ ਦਰਾਂ ਵਿਚ ਹਰ ਸਾਲ ਵਾਧਾ ਹੋ ਰਿਹਾ ਹੈ, ਉਥੇ ਹੀ ਦਿੱਲੀ ਵਿਚ ਲਗਾਤਾਰ ਛੇਵੇਂ ਸਾਲ ਬਿਜਲੀ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਕੁਝ ਖੇਤਰਾਂ ਵਿਚ ਰੇਟ ਵੀ ਘਟਾਏ ਗਏ। ਇਹ ਇਤਿਹਾਸਕ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਤੁਸੀਂ ਦਿੱਲੀ ਵਿਚ ਇਕ ਇਮਾਨਦਾਰ ਸਰਕਾਰ ਬਣਾਈ।