ਬੁਰਕਾ ਪਾ ਕੇ ਜਣੇਪਾ ਕਮਰੇ ਵਿਚ ਵੜਿਆ ਪੁਲਿਸਕਰਮੀ, ਭੀੜ ਨੇ ਭਜਾਇਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤੋਡੁਪੁਝਾ ਦੇ ਹਸਪਤਾਲ ਵਿਖੇ ਜਣੇਪੇ ਵਾਲੇ ਕਮੇਰੇ ਵਿਚ ਸੀਨੀਅਰ ਪੁਲਿਸ ਅਧਿਕਾਰੀ ਔਰਤ ਬਣ ਕੇ ਅੰਦਰ ਚਲਾ ਗਿਆ,

Sameer

ਨਵੀਂ ਦਿਲੀ : ਤੋਡੁਪੁਝਾ ਦੇ ਇਕ ਹਸਪਤਾਲ ਵਿਖੇ ਜਣੇਪੇ ਵਾਲੇ ਕਮੇਰੇ ਵਿਚ ਸੀਨੀਅਰ ਪੁਲਿਸ ਅਧਿਕਾਰੀ ਔਰਤ ਬਣ ਕੇ ਅੰਦਰ ਚਲਾ ਗਿਆ, ਪਰ ਉਸਦੀ ਸਚਾਈ ਸਾਹਮਣੇ ਆਉਣ ਵਿਚ ਦੇਰ ਨਹੀਂ ਲਗੀ। ਬੁਰਕਾ ਪਾ ਕੇ ਜਣੇਪਾ ਕਮਰੇ ਵਿਚ ਗਏ ਪੁਲਿਸ ਅਧਿਕਾਰੀ ਦੇ ਕਦ-ਕਾਠ ਨੂੰ ਦੇਖ ਕੇ ਸ਼ੱਕ ਹੋਣ ਤੇ ਇਕ ਸੇਵਾਦਾਰ ਨੂੰ ਲਗਾ ਕਿ ਕੁਝ ਗੜਬੜ ਹੈ ਅਤੇ ਅਧਿਕਾਰੀ ਦੀ ਪੋਲ ਖੁਲ ਗਈ। ਉਹ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਪੁਲਿਸ ਨੇ ਇਸ ਮਾਮਲੇ ਵਿਚ ਐਫਆਈਆਰ ਦਰਜ਼ ਕਰ ਲਈ ਹੈ।

42 ਸਾਲ ਦਾ ਨੂਰ ਸਮੀਰ ਇਹ ਸਮਝ ਹੀ ਨਹੀਂ ਪਾਇਆ ਕਿ ਬੁਰਕੇ ਨਾਲ ਉਹ ਸਰੀਰ ਤਾਂ ਢੱਕ ਲਵੇਗਾ ਪਰ ਉਹ ਆਪਣੇ ਸਰੀਰ ਦੀ ਬਣਤਰ ਕਿਵੇਂ ਲੁਕੋ ਸਕਦਾ ਸੀ? ਇਹ ਘਟਨਾ ਸ਼ੁਕਰਵਾਰ ਰਾਤ 8 ਵਜੇ ਦੀ ਹੈ ਜਿਸ ਵਿਚ ਕੁਲਾਮਾਵ ਪੁਲਿਸ ਸਟੇਸ਼ਨ ਵਿਚ ਤੈਨਾਤ ਸਮੀਰ-ਅਲ-ਅਸ਼ਰ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਜਣੇਪਾ ਘਰ ਵਿਚ ਬੁਰਕਾ ਪਾ ਕੇ ਚਲਾ ਗਿਆ। ਸਮੀਰ ਦੀ ਕਦ-ਕਾਠੀ ਵੇਖ ਕੇ ਉਥੇ ਮੌਜੂਦ ਇਕ ਵਿਅਕਤੀ ਨੇ ਉਸਨੂੰ ਰੋਕ ਕੇ ਪੁਛਗਿੱਛ ਕੀਤੀ। ਫੜ ਲਏ ਜਾਣ ਤੇ ਜਦੋਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਲੋਕਾਂ ਨੇ ਉਸਦਾ ਪਿੱਛਾ ਕੀਤਾ।

ਫੜੇ ਜਾਣ ਤੋਂ ਬਾਅਦ ਵੀ ਸਮੀਰ ਨੇ ਭੱਜਣ ਦੀ ਕੋਸ਼ਿਸ਼ ਕੀਤਾ ਤਾਂ ਉਸਦਾ ਨਕਾਬ ਖੁਲ ਗਿਆ ਤੇ ਇਕ ਵਿਅਕਤੀ ਨੇ ਉਸਨੂੰ ਪਛਾਣ ਲਿਆ। ਹਸਪਤਾਲ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿਤੀ ਪਰ ਸਮੀਰ ਭੱਜਣ ਵਿਚ ਕਾਮਯਾਬ ਰਿਹਾ। ਤੋਡੁਪੁਝਾ ਐਸਆਈ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਸ਼ੀ ਦੇ ਖਿਲਾਫ ਆਈਪੀਐਸ ਦੀ ਧਾਰਾ 419 ਅਤੇ 354 ਸੀ ਦੇ ਅਧੀਨ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਮੈਂ ਮਾਮਲੇ ਨਾਲ ਜੁੜੀ ਰਿਪੋਰਟ ਸੌਂਪ ਦਿਤੀ ਹੈ ਪਰ ਸਮੀਰ ਦੀ ਗਿਰਫਤਾਰੀ ਨਹੀ ਹੋ ਸਕੀ।

ਸਮੀਰ ਹਸਪਤਾਲ ਵਿਚ ਕਿਉਂ ਆਇਆ ਇਸਨੂੰ ਲੈ ਕੇ ਪੁਲਿਸ ਨੇ ਕੁਝ ਸਪੱਸ਼ਟੀਕਰਣ ਨਹੀਂ ਦਿਤਾ। ਡੀਐਸਪੀ ਕੇਸੀ ਜੋਸ ਨੇ ਕਿਹਾ ਕਿ ਉਹ ਕੋਈ ਵੱਡੀ ਵਾਰਦਾਤ ਕਰਨ ਹਸਪਤਾਲ ਗਿਆ ਸੀ। ਉਸਨੂੰ ਮੁਅੱਤਲ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਸਮੀਰ 2017 ਵਿਚ ਅਪਣੇ ਤਿੰਨ ਸਾਥੀਆਂ ਨਾਲ ਗਿਰਫਤਾਰ ਕੀਤਾ ਗਿਆ ਸੀ। ਕਿਉਂਕਿ ਉਹ ਸੀਐਮ ਦੀ ਵਿਸ਼ੇਸ਼ ਟੀਮ ਦਾ ਹਿੱਸਾ ਹੋਣ ਦੀ ਗੱਲ ਕਹਿ ਕੇ ਇਕ ਵਾਰ ਨਾਰਕੋਟਿਕਸ ਮਾਮਲੇ ਦੀ ਜਾਂਚ ਕਰ ਰਹੇ ਸਨ। ਉਸ ਵੇਲੇ ਵੀ ਸਮੀਰ ਨੂੰ ਮੁਅੱਤਲ ਕੀਤਾ ਗਿਆ ਸੀ ਤੇ ਹੁਣੇ ਜਿਹੇ ਉਹ ਡਿਊਟੀ ਤੇ ਆਇਆ ਸੀ।