ਹਰਿਆਣਾ ਵਿਧਾਨ ਸਭਾ ਚੋਣਾਂ : ਭਾਜਪਾ ਨੇ 78 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਦੀਪ ਸਿੰਘ, ਯੋਗੇਸ਼ਵਰ ਦੱਤ ਅਤੇ ਬਬੀਤਾ ਫ਼ੋਗਾਟ ਨੂੰ ਵੀ ਮਿਲੀ ਟਿਕਟ

BJP releases 1st list of candidates for Haryana polls

ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਆਪਣੇ 78 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਕਈ ਵੱਡੇ ਨਾਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ 7 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਗਈਆਂ ਹਨ। ਪਹਿਲੀ ਸੂਚੀ ਸਾਹਮਣੇ ਆਉਣ ਤੋਂ ਬਾਅਦ ਹੁਣ ਭਾਜਪਾ ਦੇ ਸਿਰਫ਼ 12 ਉਮੀਦਵਾਰਾਂ ਦੇ ਨਾਂ ਬਾਕੀ ਹਨ। ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ 'ਚ ਕੁਲ 90 ਸੀਟਾਂ ਹਨ। 

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਨਾਲ ਤੋਂ, ਪਹਿਲਵਾਨ ਯੋਗੇਸ਼ਵਰ ਦੱਤ ਬਰੋਦਾ, ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਪਿਹੋਵਾ, ਪਹਿਲਵਾਨ ਬਬੀਤਾ ਫ਼ੋਗਾਟ ਦਾਦਰੀ ਤੋਂ, ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਟੋਹਾਨਾ ਤੋਂ ਉਮੀਦਵਾਰ ਹੋਣਗੇ। ਸੂਚੀ ਮੁਤਾਬਕ ਕੈਪਟਨ ਅਭਿਮੰਨਿਊ ਨਾਰਨੌਂਦ, ਓਮ ਪ੍ਰਕਾਸ਼ ਧਨਖੜ ਬਾਦਲੀ, ਲਤਿਕਾ ਸ਼ਰਮਾ ਨੂੰ ਕਾਲਕਾ ਅਤੇ ਗਿਆਨਚੰਦ ਗੁਪਤਾ ਨੂੰ ਪੰਚਕੂਲਾ ਤੋਂ ਟਿਕਟ ਦਿੱਤਾ ਗਿਆ ਹੈ।

ਉਮੀਦਵਾਰਾਂ ਦੀ ਪੂਰੀ ਸੂਚੀ ਹੇਠ ਦਿੱਤੇ ਅਨੁਸਾਰ ਹੈ :-

ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 2019 ਲਈ ਹਰਿਆਣਾ ਦੀਆਂ 90 ਸੀਟਾਂ 'ਤੇ 21 ਅਕਤੂਬਰ ਨੂੰ ਵੋਟਾਂ ਪੈਣਗੀਆਂ। 24 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।