ਮੱਧ ਪ੍ਰਦੇਸ਼ ਦੀ ਮੰਤਰੀ ਇਮਰਤੀ ਦੇਵੀ ਦਾ ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ ਵਿਚ ਰਹਿਣ ਵਾਲੀ ਮੱਧ ਪ੍ਰਦੇਸ਼ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਇਮਰਤੀ ਦੇਵੀ ਇਨ੍ਹੀਂ..

Congress MP Imarti Devi

ਨਵੀਂ ਦਿੱਲੀ : ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ ਵਿਚ ਰਹਿਣ ਵਾਲੀ ਮੱਧ ਪ੍ਰਦੇਸ਼ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਇਮਰਤੀ ਦੇਵੀ ਇਨ੍ਹੀਂ ਦਿਨੀਂ ਇਕ ਵਾਇਰਲ ਵੀਡੀਓ ਕਾਰਨ ਚਰਚਾ ਵਿਚ ਆਈ ਹੋਈ ਹੈ।ਜਿਸ ਵਿਚ ਉਹ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਐ ਕਿ ''ਡਾਕਟਰ ਦਾ ਟ੍ਰਾਂਸਫਰ ਨਹੀਂ ਕਰਾਵਾਂਗੇ, ਇਸ ਵਿਚ ਪੈਸੇ ਲਗਦੇ ਹਨ। ਇਸ ਲਈ ਉਸ ਨੂੰ ਸਸਪੈਂਡ ਹੀ ਕਰ ਦਿੰਦੇ ਆਂ।'' ਪਹਿਲਾਂ ਤੁਸੀਂ ਵੀ ਜ਼ਰ੍ਹਾ ਇਮਰਤੀ ਦੇਵੀ ਦਾ ਵਾਇਰਲ ਹੋ ਰਿਹਾ ਹੈ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀਡੀਓ 24 ਸਤੰਬਰ ਦਾ ਹੈ। ਜਦੋਂ ਇਮਰਤੀ ਦੇਵੀ ਡਬਰਾ ਹਸਪਤਾਲ ਦੀ ਜਾਂਚ ਕਰਨ ਲਈ ਪੁੱਜੀ ਸੀ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਕੁੱਝ ਲੋਕ ਮੰਤਰੀ ਨੂੰ ਇਹ ਕਹਿ ਰਹੇ ਨੇ ਕਿ ''ਕਾਂਗਰਸ ਵਰਕਰ ਹੀ ਬੁਰੇ ਲੋਕਾਂ ਨੂੰ ਸੁਪੋਰਟ ਕਰ ਰਹੇ ਹਨ, ਇਸ 'ਤੇ ਮੰਤਰੀ ਬੋਲੀ, ਮੈਨੂੰ ਕਹਿ ਰਿਹਾ ਏਂ ਟ੍ਰਾਂਸਫਰ ਕਰਾ ਦਿਓ, ਅਸੀਂ ਕਿਹਾ ਟ੍ਰਾਂਸਫਰ ਦੇ ਪੈਸੇ ਲੱਗਣਗੇ, ਸਸਪੈਂਡ ਕਰ ਦਿੰਦੇ ਹਾਂ।''

ਇਸ ਤੋਂ ਪਹਿਲਾਂ ਵੀ ਇਮਰਤੀ ਦੇਵੀ ਦੀ ਇਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿਚ ਉਹ ਗਣਤੰਤਰ ਦਿਵਸ ਦਾ ਭਾਸ਼ਣ ਤਕ ਨਹੀਂ ਸੀ ਪੜ੍ਹ ਸਕੀ ਅਤੇ ਅੱਧ ਵਿਚਾਲੇ ਭਾਸ਼ਣ ਛੱਡ ਕੇ ਡੀਸੀ ਸਾਬ੍ਹ ਨੂੰ ਪੜ੍ਹਨ ਲਈ ਆਖ ਦਿੱਤਾ ਸੀ। 

ਦੱਸ ਦਈਏ ਕਿ ਕਮਲਨਾਥ ਸਰਕਾਰ ਵਿਚ ਮੰਤਰੀ ਇਮਰਤੀ ਦੇਵੀ ਨੂੰ ਜੋਤੀਰਾਦਿਤਿਆ ਸਿੰਧੀਆ ਦੇ ਗੁੱਟ ਦੀ ਮੰਨਿਆ ਜਾਂਦਾ ਹੈ। ਉਹ ਜਨਤਕ ਤੌਰ 'ਤੇ ਸਿੰਧੀਆ ਲਈ ਅਪਣੀ ਭਗਤੀ ਕਈ ਵਾਰ ਜ਼ਾਹਰ ਕਰ ਚੁੱਕੀ ਹੈ। ਉਨ੍ਹਾਂ ਨੇ ਸਿੰਧੀਆ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਅਤੇ ਰਾਹੁਲ ਗਾਂਧੀ ਤੋਂ ਬਾਅਦ ਕਾਂਗਰਸ ਦਾ ਰਾਸ਼ਟਰੀ ਪ੍ਰਧਾਨ ਬਣਾਉਣ ਲਈ ਵੀ ਬਿਆਨ ਦਿੱਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ