ਸੁਲਤਾਨਪੁਰ ਲੋਧੀ ਦੇ ਵਿੱਚ SGPC ਮੈਨੇਜਰ ਦੀ ਗੁੰਡਾਗਰਦੀ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿਚ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਸੁਖਜੀਤ ਸਿੰਘ ਖੋਸਾ

SGPC Manager

ਨਵੀਂ ਦਿੱਲੀ : ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿਚ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਸੁਖਜੀਤ ਸਿੰਘ ਖੋਸਾ ਨੂੰ ਜ਼ਖ਼ਮੀ ਹਾਲਤ ਵਿਚ ਮੈਡੀਕਲ ਕਰਵਾਉਣ ਤੋਂ ਬਾਅਦ ਕਥਿਤ ਤੌਰ ਤੇ ਜੇਲ੍ਹ ਲਿਜਾਇਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਮੁਲਾਜ਼ਮਾਂ ਵਲੋਂ ਇਹ ਵੀਡੀਓ ਬਣਾਉਣ ਤੋਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵੀਡੀਓ ਦੀ ਜਾਣਕਾਰੀ ਅਨੁਸਾਰ ਭਾਈ ਖੋਸਾ ਨੂੰ SGPC ਦੇ ਮੈਨਜਰ ਜਸਵੰਤ ਸਿੰਘ ਡੱਲਾ ਜੋ ਕਿ ਗੁਰਦੁਵਾਰਾ ਬਾਊਲੀ ਸਾਹਿਬ ਡੱਲਾ ਦਾ ਕਾਰਜ ਦੇਖਦੇ ਹਨ ਵਲੋਂ 40 ਦੇ ਕਰੀਬ ਬੰਦਿਆਂ ਕੋਲੋਂ ਬੁਰੀ ਤਰਾਂ ਕੁਟਵਾਇਆ ਗਿਆ ਹੈ ਅਤੇ ਉਲਟਾ 307 ਦਾ ਪਰਚਾ ਵੀ ਭਾਈ ਖੋਸਾ ਤੇ ਹੀ ਕਰਵਾਇਆ ਗਿਆ ਹੈ।

ਦਰਅਸਲ ਮਾਮਲਾ ਬਾਰੇ ਵੀਡੀਓ ਵਿਚ ਇਹ ਚਾਨਣਾ ਪਾਇਆ ਗਿਆ ਹੈ ਕਿ ਗੁਰਦਵਾਰਾ ਬਾਊਲੀ ਸਾਹਿਬ ਡੱਲਾ ਨੂੰ ਜਾਣ ਵਾਲੇ ਰਸਤੇ ਤੇ ਲੱਗੀਆਂ ਦੁਕਾਨਾਂ ਤੋਂ SGPC ਨੇ 1 ਲੱਖ 14 ਹਾਜ਼ਰ ਠੇਕੇ ਦੀ ਮੰਗ ਕੀਤੀ ਸੀ ਪਰ ਭਾਈ ਖੋਸਾ ਨੇ ਉਨ੍ਹਾਂ ਦੁਕਾਨਾਂ ਨੂੰ ਕਿਸੇ ਦੂਰ ਸਥਾਨ ਤੇ ਲਗਵਾ ਦਿੱਤਾ ਤੇ ਪੈਸੇ ਦੇਣ ਤੋਂ ਨਾ ਕੀਤੀ। ਜਿਸਦੇ ਰੋਸ ਵੱਜੋਂ ਭਾਈ ਖੋਸਾ ਨਾਲ ਕਈ ਬੰਦਿਆਂ ਵਲੋਂ ਮਿਲਕੇ ਕੁੱਟਮਾਰ ਕੀਤੀ ਗਈ।

ਮਿਲੀ ਜਾਣਕਾਰੀ ਅਨੁਸਾਰ ਭਾਈ ਖੋਸਾ ਦੇ ਉੱਤੇ 2016 ਵਿਚ ਵੀ ਇਨ੍ਹਾਂ ਹੀ ਬੰਦਿਆਂ ਵਲੋਂ ਹਮਲਾ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਕਾਰ ਵੀ ਭੰਨ ਦਿੱਤੀ ਗਈ ਸੀ। ਫਿਲਹਾਲ ਇਹ ਮਾਮਲਾ ਕਾਫੀ ਗਰਮਾਇਆ ਹੋਇਆ ਹੈ ਅਤੇ ਭਾਈ ਖੋਸਾ ਦੇ ਨਾਲ ਕਈ ਸਿੱਖ ਜਥੇਬੰਦੀਆਂ ਮੋਢੇ ਨਾਲ ਮੋਢਾ ਜੋੜਕੇ ਖੜ੍ਹੀਆਂ ਹਨ, ਹੁਣ ਦੇਖਣਾ ਹੋਵੇਗਾ ਕਿ ਮਾਮਲਾ ਅੱਗੇ ਕੀ ਨਵਾਂ ਮੋੜ ਲੈਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ