ਨਿਹੰਗਾਂ ਅਤੇ ਸਤਿਕਾਰ ਕਮੇਟੀ ਦਰਮਿਆਨ ਖੂਨੀ ਝੜਪਾਂ ਪੰਥ ਲਈ ਨਮੋਸ਼ੀ : ਪੰਥਕ ਤਾਲਮੇਲ ਸੰਗਠਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਅੰਮ੍ਰਿਤਸਰ ਵਿਖੇ ਤਰਨਾ ਦਲ ਨਿਹੰਗ ਸਿੰਘ ਬਾਬਾ ਬਕਾਲਾ........

Giani Kewal Singh

ਤਰਨਤਾਰਨ : ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਅੰਮ੍ਰਿਤਸਰ ਵਿਖੇ ਤਰਨਾ ਦਲ ਨਿਹੰਗ ਸਿੰਘ ਬਾਬਾ ਬਕਾਲਾ ਅਤੇ ਸਤਿਕਾਰ ਕਮੇਟੀ ਦਰਮਿਆਨ ਹੋਈਆਂ ਖ਼ੂਨੀ ਝੜਪਾਂ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਪੰਥ ਦੇ ਪੱਲੇ ਨਮੋਸ਼ੀ ਪੈਂਦੀ ਹੈ ਅਤੇ ਸਿੱਖ ਸਿਧਾਂਤਾਂ ਦੀ ਉਲੰਘਣਾ ਹੁੰਦੀ ਹੈ।

ਹਰ ਸੰਸਥਾ ਤੇ ਸੰਪਰਦਾ ਨੂੰ ਇਹ ਮੰਨ ਕੇ ਚਲਣਾ ਚਾਹੀਦਾ ਹੈ ਕਿ ਖ਼ਾਲਸਾ ਪੰਥ ਪਾਰਬ੍ਰਹਮ ਦਾ ਪੰਥ ਹੈ। ਪੰਥਕ ਤਾਲਮੇਲ ਸੰਗਠਨ ਅਪੀਲ ਕਰਦਾ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਗੁਣਾਂ ਦੀ ਸਾਂਝ ਲਈ ਕਰ ਕੇ ਵਿਸ਼ਵ-ਵਿਆਪੀ ਚੁਨੌਤੀਆਂ ਨੂੰ ਸਰ ਕਰਨ ਵਲ ਕਦਮ ਚੁੱਕੇ ਜਾਣ ਨਾ ਕਿ ਵਿਚਾਰਕ ਵਖਰੇਵਿਆਂ ਅਤੇ ਸੇਵਾ ਕਾਰਜ ਕਰਨ ਦੇ ਢੰਗਾਂ ਦੀ ਭਿੰਨਤਾ ਨੂੰ ਆਧਾਰ ਬਣਾ ਕੇ ਤਕਰਾਰ ਪੈਦਾ ਕੀਤੀ ਜਾਵੇ।