ਭਾਰਤ ਦੀ ਵੱਧ ਰਹੀ ਫ਼ੌਜੀ ਤਾਕਤ ਤੋਂ ਪਰੇਸ਼ਾਨ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ 'ਚ ਕੀਤੀ ਸ਼ਿਕਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਤਿਵਾਦ ਨੂੰ ਜਨਮ ਦੇਣ ਵਾਲੇ ਦੇਸ਼ ਦੇ ਤੌਰ ਤੇ ਬਦਨਾਮ ਹੋ ਚੁੱਕਾ ਇਹ ਗੁਆਂਢੀ ਦੇਸ਼ ਸੰਸਾਰਕ ਮੰਚ ਮਿਲਦੇ ਹੀ ਸ਼ਾਂਤੀ ਦੀਆਂ ਗੱਲਾਂ ਕਰਨ ਲਗਦਾ ਹੈ।

India military strength

ਸੰਯੁਕਤ ਰਾਸ਼ਟਰ, ( ਭਾਸ਼ਾ ) : ਭਾਰਤ ਦੀ ਵੱਧ ਰਹੀ ਫ਼ੌਜੀ ਤਾਕਤ ਤੋਂ ਪਾਕਿਸਤਾਨ ਬਹੁਤ ਪਰੇਸ਼ਾਨ ਹੈ । ਅਤਿਵਾਦ ਨੂੰ ਜਨਮ ਦੇਣ ਵਾਲੇ ਦੇਸ਼ ਦੇ ਤੌਰ ਤੇ ਬਦਨਾਮ ਹੋ ਚੁੱਕਾ ਇਹ ਗੁਆਂਢੀ ਦੇਸ਼ ਸੰਸਾਰਕ ਮੰਚ ਮਿਲਦੇ ਹੀ ਸ਼ਾਂਤੀ ਦੀਆਂ ਗੱਲਾਂ ਕਰਨ ਲਗਦਾ ਹੈ। ਪਕਿਸਤਾਨ ਨੇ ਭਾਰਤ ਦੀ ਤਾਕਤ ਨੂੰ ਲੈ ਕੇ ਸ਼ੱਕ ਜਾਹਰ ਕਰਨਾ ਸ਼ੁਰੂ ਕਰ ਦਿਤਾ ਹੈ। ਪਾਕਿਸਤਾਨ ਨੇ ਨਾਮ ਲਏ ਬਿਨਾ ਅਮਰੀਕਾ ਅਤੇ ਰੂਸ ਸਮੇਤ ਕਈ ਦੇਸ਼ਾਂ ਵੱਲੋਂ ਭਾਰਤ ਨੂੰ ਲਗਾਤਾਰ ਹਥਿਆਰ ਵੇਚਣ ਦੇ ਮੁੱਦੇ ਨੂੰ ਸੰਯੁਕਤ ਰਾਸ਼ਟਰ ਵਿਚ ਚੁੱਕਿਆ ਹੈ।

ਅਤਿਵਾਦੀਆਂ ਨਾਲ ਹਮਦਰਦੀ ਰੱਖਣ ਵਾਲੇ ਪਾਕਿਸਤਾਨ ਨੇ ਭਾਰਤ ਨੂੰ ਦੋਹਰੇ ਮਾਪਦੰਡ ਰੱਖਣ ਵਾਲਾ ਦਸਿਆ ਹੈ। ਸੰਯੁਕਤ ਰਾਸ਼ਟਰ ਵਿਖੇ ਸਥਿਤ ਪਾਕਿਸਤਾਨੀ ਮਿਸ਼ਨ ਦੇ ਸਾਬਕਾ ਸਕੱਤਰ ਜਹਾਂਜੇਬ ਖਾਨ ਨੇ ਸੋਮਵਾਰ ਨੂੰ ਮਹਾਸਭਾ ਦੀ ਕਮੇਟੀ ਵਿਚ ਪੁਰਾਣੇ ਹਥਿਆਰਾਂ ਦੀ ਬਹਿਸ ਦੌਰਾਨ ਭਾਰਤ ਦੀ ਗੱਲ ਕੀਤੀ। ਤੰਗ ਰਣਨੀਤਕ, ਰਾਜਨੀਤਕ ਅਤੇ ਵਪਾਰਕ ਵਿਚਾਰਾਂ ਦੇ ਆਧਾਰਾਂ ਤੇ ਦੱਖਣੀ ਏਸ਼ੀਆ ਲਈ ਦੋਹਰਾ ਮਾਪਦੰਡ ਵਾਲੀ ਨੀਤੀ ਦਾ ਤਿਆਗ ਕੀਤਾ ਜਾਣਾ ਚਾਹੀਦਾ ਹੈ। ਜਹਾਂਜੇਬ ਨੇ ਕਿਹਾ ਕਿ ਦੱਖਣੀ ਏਸ਼ੀਆ ਵਿਚ ਇਕ ਦੇਸ਼ ਦਾ ਫ਼ੌਜੀ ਖਰਚ ਬਹੁਤ ਹੱਦ ਤੱਕ ਦੂਜੇ ਦੇਸ਼ਾਂ ਤੋਂ ਵੱਧ ਹੈ।

ਇਸ ਵਿਚ ਅਸਥਿਰਤਾ ਨੂੰ ਵਧਾਉਣ ਅਤੇ ਪਹਿਲਾਂ ਤੋਂ ਨਾਜ਼ੁਕ ਖੇਤਰੀ ਸੰਤੁਲਨ ਨੂੰ ਖਤਰੇ ਵਿਚ ਪਾਉਣ ਦੀ ਵੀ ਤਾਕਤ ਹੈ। ਇਸਲਾਮਾਬਾਦ ਖਾਸ ਤੌਰ ਤੇ ਅਸ਼ਾਂਤ ਖੇਤਰਾਂ ਵਿਚ ਵੱਧ ਰਹੇ ਪੁਰਾਣੇ ਹਥਿਆਰਾਂ ਨੂੰ ਬਦਲਣ ਤੇ ਚਿੰਤਾ ਵਿਚ ਹੈ। ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਬਣਾਏ ਰੱਖਣ ਦੀ ਜ਼ਰੂਰਤ ਤੋਂ ਉਲਟ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਪਣੇ ਵੱਲੋਂ ਦੱਖਣੀ ਏਸ਼ੀਆ ਵਿਚ ਰਣਨੀਤਕ ਸ਼ਾਂਤੀ ਬਣਾਏ ਰੱਖਣ ਲਈ ਵਚਨਬੱਧ ਹੈ।  ਇਸ ਤੋਂ ਇਲਾਵਾ ਉਨ੍ਹਾਂ ਨੇ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਫ਼ੌਜੀ ਮਦਦ ਦੇਣ ਤੋਂ ਰੋਕਣ ਦਾ ਵੀ ਜ਼ਿਕਰ ਕੀਤਾ

ਅਤੇ ਕਿਹਾ ਕਿ ਇਸ ਫੈਸਲੇ ਨੇ ਉਸ ਨੂੰ ਦੁਖ ਪਹੁੰਚਾਇਆ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਪੇਂਟਾਗਨ ਨੇ ਐਲਾਨ ਕੀਤਾ ਸੀ ਕਿ ਪਾਕਿਸਤਾਨ ਨੂੰ ਦਿਤੀ ਜਾਣ ਵਾਲੀ 30 ਕਰੋੜ ਡਾਲਰ ਦੀ ਆਰਥਿਕ ਮਦਦ ਰੱਦ ਕੀਤੀ ਜਾ ਰਹੀ ਹੈ ਕਿਉਂਕਿ ਪਾਕਿਸਤਾਨ ਦੇਸ਼ ਵਿਚ ਹੱਕਾਨੀ ਨੈਟਵਰਕ ਅਤੇ ਲਸ਼ਕਰ-ਏ-ਤਾਇਬਾ ਜਿਹੇ ਅਤਿਵਾਦੀ ਸੰਗਠਨਾਂ ਵਿਰੁਧ ਕਾਰਵਾਈ ਕਰਨ ਵਿਚ ਨਾਕਾਮ ਰਿਹਾ ਹੈ।

ਪਿਛਲੇ ਮਹੀਨੇ ਅਮਰੀਕਾ ਅਤੇ ਭਾਰਤ ਵਿਚਕਾਰ ਹੋਈ ਡੀਲ ਵਿਚ ਕਈ ਆਧੁਨਿਕ ਹਥਿਆਰ ਅਤੇ ਫ਼ੌਜੀ ਤਕਨੀਕ ਮਿਲਣ ਦਾ ਰਾਹ ਪਧਰਾ ਹੋ ਗਿਆ ਹੈ। ਇਸ ਤੋਂ ਇਲਾਵਾ ਭਾਰਤ ਨੇ ਰੂਸ ਨਾਲ ਆਧੁਨਕ ਐਸ-400 ਮਿਜ਼ਾਈਲ ਰੱਖਿਆਤਮਕ ਪ੍ਰਣਾਲੀ ਫਾਈਨਲ ਕੀਤੀ ਹੈ। ਇਜ਼ਰਾਈਲ ਨਾਲ ਵੀ ਭਾਰਤ ਨੇ ਹੁਣੇ ਜਿਹੇ ਪ੍ਰਮੁਖ ਡਿਫੈਂਸ ਡੀਲ ਕੀਤੀ ਹੈ ਜਿਸ ਨਾਲ ਪਾਕਿਸਤਾਨ ਪਰੇਸ਼ਾਨ ਹੋ ਗਿਆ ਹੈ।