ਸਥਾਨਕ ਟੀਵੀ ਚੈਨਲ ਤੇ ਨਹੀਂ ਦਿਖਾਏ ਜਾਣਗੇ ਭਾਰਤੀ ਪ੍ਰੋਗਰਾਮ: ਪਾਕਿਸਤਾਨ ਸੁਪਰੀਮ ਕੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਭਾਰਤ ਨੂੰ ਇਕ ਹੋਰ ਝਟਕਾ ਦਿਤਾ ਹੈ ਜਿਸ 'ਚ ਸਥਾਨਕ ਟੀਵੀ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੇ ਭਾਰਤੀ ਫਿਲਮਾਂ ਤੇ ਟੀਵੀ..

Supreme Court of Pakistan

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਭਾਰਤ ਨੂੰ ਇਕ ਹੋਰ ਝਟਕਾ ਦਿਤਾ ਹੈ ਜਿਸ 'ਚ ਸਥਾਨਕ ਟੀਵੀ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੇ ਭਾਰਤੀ ਫਿਲਮਾਂ ਤੇ ਟੀਵੀ ਪ੍ਰੋਗਰਾਮਾਂ ਦੇ ਪ੍ਰਸਾਰਣ 'ਤੇ ਮੁੜ ਤੋਂ ਰੋਕ ਲਗਾ ਦਿਤੀ ਹੈ। ਯੂਨਾਈਟਿਡ ਪ੍ਰੋਡਿਊਸਰਜ਼ ਐਸੋਸੀਏਸ਼ਨ ਵੱਲੋਂ ਪਾਕਿਸਤਾਨੀ ਟੈਲੀਵਿਜ਼ਨ ਚੈਨਲਾਂ 'ਤੇ ਵਿਦੇਸ਼ੀ ਪ੍ਰੋਗਰਾਮ ਪੇਸ਼ ਕਰਨ ਸਬੰਧੀ ਦਰਜ ਕੇਸ ਦੀ ਸੁਣਵਾਈ ਦੌਰਾਨ ਪਾਕਿਸਤਾਨ ਦੀ ਸਰਬ ਉੱਚ ਅਦਾਲਤ ਨੇ ਇਹ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ ਪਾਕਿਸਤਾਨ ਦੇ ਚੀਫ਼ ਜਸਟਿਜ਼ ਮੀਆਂ ਸਾਕਿਬ ਨਿਸਾਰ ਨੇ ਇਹ ਸਪੱਸ਼ਟ ਕੀਤਾ ਕਿ

ਪਾਕਿਸਤਾਨ ਦੇ ਚੈਨਲਾਂ 'ਤੇ ਸਿਰਫ਼ ਲੋੜੀਂਦੇ ਤੇ ਸਹੀ ਪ੍ਰੋਗਰਾਮ ਹੀ ਪ੍ਰਸਾਰਿਤ ਕੀਤੇ ਜਾਣਗੇਂ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਸਾਡੇ ਡੈਮਜ਼ ਦੇ ਨਿਰਮਾਣ ਵਿਚ ਅੜਿੱਕੇ ਡਾਹੁਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਅਸੀਂ ਉਨ੍ਹਾਂ ਦੇ ਚੈਨਲਾਂ 'ਤੇ ਵੀ ਰੋਕ ਨਹੀਂ ਲਾ ਸਕਦੇ? ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2016  ਵਿਚ ਵੀ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਿਟੀ ਨੇ ਪਾਕਿਸਤਾਨੀ ਚੈਨਲਾਂ 'ਤੇ ਭਾਰਤੀ ਸਮੱਗਰੀ ਦਿਖਾਉਣ ਤੇ ਐੱਫਐੱਮ ਰੇਡੀਓ ਚੈਨਲਾਂ 'ਤੇ ਪਾਬੰਦੀ ਲਾ ਦਿਤੀ ਸੀ ਜਿਸ ਤੋਂ ਬਾਅਦ ਲਾਹੌਰ ਦੀ ਉੱਚ ਅਦਾਲਤ ਨੇ 2017 ਵਿਚ ਇਹ ਪਾਬੰਦੀ ਹਟਾ ਦਿਤੀ ਸੀ।