ਪਹਾੜੀ ਤੋਂ ਸੈਲਫੀ ਲੈਂਦੇ ਸਮੇਂ 30 ਫੁੱਟ ਹੇਠਾਂ ਡਿੱਗਿਆ ਵਿਅਕਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੰਭੀਰ ਸੱਟਾਂ ਲੱਗੀਆਂ,ਹਸਪਤਾਲ 'ਚ ਕਰਵਾਇਆ ਦਾਖਲ

A person fall down 30 feet while taking selfies from a hill

ਹੈਦਰਾਬਾਦ :ਆਂਧਰਾ ਪ੍ਰਦੇਸ਼ ਦੇ ਚਿਤੁਰ ਜਿਲ੍ਹੇ ਵਿਚ ਇਕ ਵਿਅਕਤੀ ਸੈਲਫ਼ੀ ਲੈਂਦੇ ਸਮੇਂ ਪਹਾੜੀ ਤੋਂ ਤਿਲਕ ਕੇ 30 ਫੁੱਟ ਹੇਠਾਂ ਡਿੱਗ ਗਿਆ। ਵਿਅਕਤੀ ਇਕ ਪਹਾੜੀ ਦੇ ਸਾਹਮਣੇ ਸੈਲਫ਼ੀ ਲੈ ਰਿਹਾ ਸੀ, ਉਦੋਂ ਹੀ ਉਸ ਦਾ ਪੈਰ ਤਿਲਕ ਗਿਆ। ਹਾਲਾਂਕਿ ਉਹ ਹੇਠਾਂ ਡਿੱਗਣ ਦੇ ਬਾਵਜੂਦ ਵੀ ਹੈਰਾਨੀਜਨਕ ਰੂਪ ਨਾਲ ਬੱਚ ਗਿਆ ਪਰ ਉਸ ਦੇ ਗੰਭੀਰ ਸੱਟਾਂ ਲੱਗੀਆਂ ਹਨ। ਵਿਅਕਤੀ ਦੀ ਪਹਿਚਾਣ ਸੱਤਿਆ ਨਾਰਾਇਣ ਦੇ ਰੂਪ ਵਿਚ ਹੋਈ ਹੈ।

ਦੱਸ ਦਈਏ ਕਿ ਸੁੰਦਰ ਸਥਾਨ ਹੋਣ ਕਰਕੇ ਇੱਥੇ ਵੱਡੀ ਗਿਣਤੀ 'ਚ ਸ਼ਰਧਾਲੂ ਆਉਂਦੇ ਹਨ ਅਤੇ ਸੈਲਫੀਆਂ ਲੈਂਦੇ ਹਨ। ਪਹਾੜੀ ਹੋਣ ਕਰ ਕੇ ਇਹ ਇਲਾਕਾ ਕਾਫ਼ੀ ਤਿਲਕਣਦਾਰ ਹੈ। ਇੱਥੋਂ ਦਾ ਦ੍ਰਿਸ਼ ਕਾਫ਼ੀ ਸੁੰਦਰ ਹੈ। ਪਰ ਇੱਥੇ ਪੁੱਜਣ ਵਿਚ ਕਾਫ਼ੀ ਖ਼ਤਰਾ ਹੈ। ਪੁਲਿਸ ਨੇ  ਲੋਕਾਂ ਨੂੰ ਚਿਤਾਵਨੀ ਦੇਣ ਦੇ ਲਈ ਇਥੇ ਬੋਰਡ ਵੀ ਲਗਾਏ ਹੋਏ ਹਨ ਅਤੇ ਹਦਾਇਤ ਦਿੱਤੀ ਹੋਈ ਹੈ ਕਿ ਉਹ ਇਹੋ ਜਿਹੀ ਜਗ੍ਹਾ 'ਤੇ ਨਾ ਜਾਣ। ਪਰ ਪੁਲਿਸ ਦੀ ਸਲਾਹ ਨੂੰ ਲੋਕ ਦਰਕਿਨਾਰ ਕਰ ਕੇ ਉੱਪਰ ਚੜ੍ਹ ਜਾਂਦੇ ਹਨ। ਇੱਥੋਂ ਹਾਦਸੇ ਦੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।