ਪੁਲਿਸ ਦੀ ਤੇਜ਼ੀ ਨਾਲ ਜੋੜੇ ਨੂੰ ਵਾਪਸ ਮਿਲਿਆ ਗਹਿਣਿਆਂ ਦਾ ਗੁੰਮ ਹੋਇਆ ਬੈਗ, ਡਰਾਈਵਰ ਨੂੰ ਦਿੱਤਾ ਇਨਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੀਵਾਲੀ ਤੋਂ ਅਗਲੇ ਦਿਨ ਸੋਮਵਾਰ ਨੂੰ ਪੁਣੇ 'ਚ ਇੱਕ ਪਤੀ-ਪਤਨੀ ਦੇ ਤਿੰਨ ਲੱਖ ਰੁਪਏ ਦੀ ਕੀਮਤ ਦੇ ਗਹਿਣੀਆਂ ਨਾਲ ਭਰਿਆ ਬੈਗ ਗੁੰਮ ਹੋ ਗਿ

Pune Police

ਨਵੀਂ ਦਿੱਲੀ : ਦੀਵਾਲੀ ਤੋਂ ਅਗਲੇ ਦਿਨ ਸੋਮਵਾਰ ਨੂੰ ਪੁਣੇ 'ਚ ਇੱਕ ਪਤੀ-ਪਤਨੀ ਦੇ ਤਿੰਨ ਲੱਖ ਰੁਪਏ ਦੀ ਕੀਮਤ ਦੇ ਗਹਿਣੀਆਂ ਨਾਲ ਭਰਿਆ ਬੈਗ ਗੁੰਮ ਹੋ ਗਿਆ ਅਤੇ ਉਨ੍ਹਾਂ ਨੇ ਗਹਿਣੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ।ਗਹਿਣਿਆਂ ਦੇ ਗਾਇਬ ਹੋਣ ਨਾਲ ਪਤੀ-ਪਤਨੀ ਬੇਹੱਦ ਨਿਰਾਸ਼ ਸੀ ਅਤੇ ਦੋਵੇਂ ਉਦਾਸ ਮਨ ਨਾਲ ਪੁਣੇ ਦੇ ਬੰਡਗਾਰਡਨ ਪੁਲਿਸ ਸਟੇਸ਼ਨ ਪਹੁੰਚੇ ਅਤੇ ਰਿਪੋਰਟ ਦਰਜ ਕਰਵਾਈ। ਹਾਲਾਂਕਿ ਪੁਲਿਸ ਨੇ ਕੁੱਝ ਹੀ ਦੇਰ ਵਿੱਚ ਗਹਿਣੀਆਂ ਨਾਲ ਭਰਿਆ ਬੈਗ ਬਰਾਮਦ ਕਰ ਲਿਆ ਅਤੇ ਪਤੀ-ਪਤਨੀ ਨੂੰ ਸੌਂਪ ਵੀ ਦਿੱਤਾ।

ਸੋਮਵਾਰ ਨੂੰ ਦੁਪਹਿਰ ਪੁਣੇ ਦੇ ਬੰਡਗਾਰਡਨ ਪੁਲਿਸ ਸਟੇਸ਼ਨ 'ਚ ਰਿਪੋਰਟ ਦਰਜ ਕਰਵਾਉਣ ਵਾਲੇ ਜਾਗ੍ਰਿਤੀ ਰਵਿੰਦਰ ਯੇਲਦੀ ਨੇ ਦੱਸਿਆ ਕਿ ਮੁੰਬਈ ਤੋਂ ਪੁਣੇ ਉਸਦੇ ਪਤੀ ਰਵਿੰਦਰ ਯੇਲਦੀ ਦੇ ਨਾਲ ਤਕਰੀਬਨ ਦੁਪਹਿਰ 11 : 30 ਵਜੇ ਪਹੁੰਚੀ ਅਤੇ ਸਟੇਸ਼ਨ ਤੋਂ ਆਟੋ ਰਿਕਸ਼ੇ ਤੇ ਪੁਣੇ ਦੇ ਸੈਲੀਸਬਰੀ ਪਾਰਕ ਸਥਿਤ ਘਰ ਗਏ ਪਰ ਜਿਵੇਂ ਹੀ ਪਤੀ-ਪਤਨੀ ਘਰ ਵਿੱਚ ਦਾਖਲ ਹੋਏ ਉਨ੍ਹਾਂ ਨੂੰ ਯਾਦ ਆਇਆ ਕਿ ਗਹਿਣੀਆਂ ਨਾਲ ਭਰਿਆ ਬੈਗ ਉਨ੍ਹਾਂ ਦੇ ਕੋਲ ਹੈ ਹੀ ਨਹੀਂ। ਬੈਗ ਨਾ ਮਿਲਣ 'ਤੇ ਦੋਵਾਂ ਨੇ ਤਲਾਸ਼ੀ ਸ਼ੁਰੂ ਕਰ ਦਿੱਤੀ। ਹਰ ਜਗ੍ਹਾ ਉਸਦੀ ਤਲਾਸ਼ ਕੀਤੀ ਪਰ ਉਨ੍ਹਾਂ ਨੂੰ ਬੈਗ ਨਹੀਂ ਮਿਲਿਆ।

ਫਿਰ ਤੋਂ ਦੋਵੇਂ ਬੰਡਗਾਰਡਨ ਪੁਲਿਸ ਸਟੇਸ਼ਨ ਪਹੁੰਚੇ। ਰਿਪੋਰਟ ਦਰਜ ਕਰਵਾਉਣ ਦੇ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਬੈਗ ਦੀ ਹਰਸੰਭਵ ਤਲਾਸ਼ ਕੀਤੀ ਜਾਵੇਗੀ। ਜਾਂਚ ਲਈ ਸੀਨੀਅਰ ਪੁਲਿਸ ਇੰਸਪੈਕਟਰ ਸੁਨੀਲ ਤਾਂਬੇ ਨੇ ਕਰਾਇਮ ਡਿਵੀਜ਼ਨ ਦੇ ਪੁਲਿਸ ਇੰਸਪੈਕਟਰ ਦਿਗੰਬਰ ਸ਼ਿੰਦੇ ਦੀ ਅਗਵਾਈ ਵਿੱਚ ਚਾਰ ਲੋਕਾਂ ਦੀ ਟੀਮ ਦਾ ਗਠਨ ਕੀਤਾ। ਉਨ੍ਹਾਂ ਨੇ ਹਰ ਜਗ੍ਹਾ ਤਲਾਸ਼ੀ ਸ਼ੁਰੂ ਕਰ ਦਿੱਤੀ।ਪੁਲਿਸ ਨੇ ਸੜਕ ਦੇ ਦੋਵੇਂ ਨੋਕ 'ਤੇ ਲੱਗੇ 12 ਸੀਸੀਟੀਵੀ ਫੁਟੇਜ ਨੂੰ ਖੰਗਾਲਿਆ। ਸੀਸੀਟੀਵੀ ਫੁਟੇਜ ਨਾਲ 6 ਆਟੋ ਰਿਕਸ਼ਿਆਂ ਨੂੰ ਟਰੇਸ ਕੀਤਾ ਗਿਆ। ਫਿਰ ਇਨ੍ਹਾਂ 6 ਆਟੋ ਰਿਕਸ਼ਿਆਂ ਦੀ ਡਿਟੇਲਸ ਕੱਢਣ ਤੋਂ ਬਾਅਦ ਇੱਕ ਆਟੋ ਰਿਕਸ਼ੇ ਦੇ ਮਾਲਿਕ ਦੀ ਜਾਣਕਾਰੀ ਕੱਢੀ ਗਈ।

ਡਰਾਈਵਰ ਨੂੰ ਪਤਾ ਹੀ ਨਹੀਂ ਲੱਗਿਆ
ਪੁਲਿਸ ਰਿਪੋਰਟ 'ਚ ਦਰਜ ਕਰਵਾਏ ਗਏ ਆਟੋ ਰਿਕਸ਼ੇ ਦੀ ਜਾਣਕਾਰੀ ਨੇ ਜਦੋਂ ਮੇਲ ਖਾਧਾ ਤਾਂ ਉਸ ਰਿਕਸ਼ਾ  ਮਾਲਿਕ ਨਾਲ ਸੰਪਰਕ ਕੀਤਾ ਗਿਆ। ਸਿਕੰਦਰ ਨੂੰ ਬੁਲਾਇਆ ਗਿਆ ਤਾਂ ਪਤਾ ਲੱਗਿਆ ਕਿ ਉਸਨੇ ਇਸ ਪਤੀ-ਪਤਨੀ ਨੂੰ ਉਨ੍ਹਾਂ ਦੇ ਘਰ ਛੱਡਣ ਤੋਂ ਬਾਅਦ ਹੋਰ ਤਿੰਨ ਤੋਂ ਚਾਰ ਮੁਸਾਫਿਰਾਂ ਨੂੰ ਉਨ੍ਹਾਂ ਦੇ ਮੁਕਾਮ 'ਤੇ ਪਹੁੰਚਾਇਆ ਸੀ।ਆਟੋ ਰਿਕਸ਼ਾ ਚਾਲਕ ਦੇ ਪੁਲਿਸ ਸਟੇਸ਼ਨ ਪਹੁੰਚਣ 'ਤੇ ਪਤਾ ਲੱਗਿਆ ਕਿ ਗਹਿਣੀਆਂ ਨਾਲ ਭਰਿਆ ਬੈਗ ਆਟੋ ਰਿਕਸ਼ੇ ਦੇ ਪਿੱਛੇ ਵਾਲੇ ਹਿੱਸੇ 'ਚ ਪਿਆ ਹੈ। ਬੈਗ ਮਿਲਣ ਤੋਂ ਬਾਅਦ ਪਤੀ-ਪਤਨੀ ਨੇ ਰਾਹਤ ਦੀ ਸਾਹ ਲਿਆ ਅਤੇ ਰਿਕਸ਼ਾ ਚਾਲਕ ਨੂੰ ਇਨਾਮ ਦੇ ਤੌਰ 'ਤੇ 500 ਰੁਪਏ ਦਿੱਤੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।