ਦਿਲਸ਼ਾਦ ਗਾਰਡਨ ਇਲਾਕੇ 'ਚ ਪੰਪ ਹਾਊਸ ਦੀ 60 ਫੁੱਟ ਲੰਬੀ ਕੰਧ ਡਿੱਗੀ, ਕਈ ਵਾਹਨ ਹੇਠਾਂ ਦੱਬੇ  

ਏਜੰਸੀ

ਖ਼ਬਰਾਂ, ਰਾਸ਼ਟਰੀ

ਫ਼ਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ 'ਤੇ ਪਹੁੰਚੀਆਂ

wall colapses

ਨਵੀਂ ਦਿੱਲੀ : ਦਿੱਲੀ ਦੇ ਦਿਲਸ਼ਾਦ ਗਾਰਡਨ 'ਚ ਇੱਕ ਪੰਪ ਹਾਊਸ ਦੀ ਕੰਧ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਕੰਧ ਦੀ ਲੰਬਾਈ 60 ਫੁੱਟ ਅਤੇ ਉਚਾਈ 8 ਫੁੱਟ ਸੀ। ਕੰਧ ਡਿੱਗਣ ਕਾਰਨ ਕਈ ਵਾਹਨ ਇਸ ਦੇ ਹੇਠਾਂ ਦੱਬ ਗਏ ਹਨ। ਹਾਲਾਂਕਿ ਇਸ ਹਾਦਸੇ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।

ਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਵੇਰੇ 7.49 ਵਜੇ ਦਿਲਸ਼ਾਦ ਗਾਰਡਨ ਇਲਾਕੇ 'ਚ ਇਕ ਮਕਾਨ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਤੋਂ ਬਾਅਦ ਫ਼ਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ 'ਤੇ ਪਹੁੰਚੀਆਂ। ਦੱਸਿਆ ਜਾ ਰਿਹਾ ਹੈ ਕਿ ਇਲਾਕੇ 'ਚ ਘਰ ਦੀ ਨਹੀਂ ਸਗੋਂ ਪੰਪ ਹਾਊਸ ਦੀ ਕੰਧ ਡਿੱਗੀ ਸੀ।

ਕਈ ਦੋਪਹੀਆ ਅਤੇ ਚਾਰ ਪਹੀਆ ਵਾਹਨ ਇਸ ਦੀ ਲਪੇਟ ਵਿਚ ਆ ਗਏ।  ਹਾਦਸੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਦੇਖਿਆ ਜਾ ਸਕਦਾ ਹੈ ਕਿ ਕੰਧ ਡਿੱਗਣ ਕਾਰਨ ਕਈ ਵਾਹਨ ਇਸ ਦੇ ਹੇਠਾਂ ਦੱਬ ਗਏ ਹਨ।ਦੋ ਪਹੀਆ ਵਾਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ।