ਜੰਮੂ-ਕਸ਼ਮੀਰ : LoC ਨਾਲ ਲੱਗਦੇ ਨੌਸ਼ਹਿਰਾ ਦੇ ਕਲਾਲ ਸੈਕਟਰ 'ਚ ਧਮਾਕਾ, ਦੋ ਜਵਾਨ ਸ਼ਹੀਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਰਾਜੋਰੀ ਜ਼ਿਲ੍ਹੇ ਦੇ ਕਲਾਲ ਸੈਕਟਰ 'ਚ ਸੁਰੰਗ ਧਮਾਕਾ 'ਚ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਹਾਦਸੇ 'ਚ ਦੋ ਜਵਾਨ ਸ਼ਹੀਦ ਹੋ ਗਏ ਹਨ।

Indian Army

ਰਾਜੋਰੀ : ਜੰਮੂ-ਕਸ਼ਮੀਰ ਦੇ ਰਾਜੋਰੀ ਜ਼ਿਲ੍ਹੇ ਦੇ ਕਲਾਲ ਸੈਕਟਰ 'ਚ ਸੁਰੰਗ ਧਮਾਕਾ 'ਚ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਹਾਦਸੇ 'ਚ ਦੋ ਜਵਾਨ ਸ਼ਹੀਦ ਹੋ ਗਏ ਹਨ। ਫਿਲਹਾਲ ਫੌਜ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਸੂਤਰਾਂ ਮੁਤਾਬਕ ਜ਼ਖ਼ਮੀਆਂ ਨੂੰ ਇਲਾਜ ਲਈ ਕਮਾਂਡ ਹਸਪਤਾਲ ਊਧਮਪੁਰ ਭੇਜਿਆ ਗਿਆ ਹੈ। ਸੂਤਰਾਂ ਮੁਤਾਬਕ ਜਿਸ ਇਲਾਕੇ 'ਚ ਧਮਾਕਾ ਹੋਇਆ ਹੈ, ਉੱਥੇ ਫ਼ੌਜ ਲਗਾਤਾਰ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਇਸ ਵਿਚ ਵੱਡੀ ਗਿਣਤੀ ਵਿਚ ਜਵਾਨ ਮੌਜੂਦ ਸਨ।  ਪੁੰਛ ਦੇ ਜੰਗਲਾਂ 'ਚ ਅਤਿਵਾਦੀਆਂ ਦੀ ਭਾਲ 20ਵੇਂ ਦਿਨ ਵੀ ਜਾਰੀ ਰਹੀ। ਸੁਰੱਖਿਆ ਬਲਾਂ ਨੇ ਪੂਰੇ ਭਟਾਡੂਡੀਆ ਜੰਗਲ ਦੀ ਤਲਾਸ਼ੀ ਮੁਹਿੰਮ ਤੇਜ਼ ਕਰ ਦਿਤੀ ਹੈ।

ਫ਼ੌਜ ਦਾ ਕਹਿਣਾ ਹੈ ਕਿ ਇੱਕ ਹਫ਼ਤੇ ਤੱਕ ਹੋਰ ਅਪਰੇਸ਼ਨ ਚੱਲ ਸਕਦੇ ਹਨ। ਅਤਿਵਾਦੀਆਂ ਦੀ ਭਾਲ ਵਿਚ ਹਰ ਇਕ ਰਣਨੀਤੀ ਅਪਣਾਈ ਜਾ ਰਹੀ ਹੈ। ਤਿੰਨ ਹਜ਼ਾਰ ਤੋਂ ਵੱਧ ਫੌਜ ਦੇ ਜਵਾਨ ਅਤੇ ਪੁਲਿਸ ਦਾ ਇੱਕ ਸਪੈਸ਼ਲ ਆਪਰੇਸ਼ਨ ਗਰੁੱਪ ਅਤਿਵਾਦੀਆਂ ਦੀ ਭਾਲ ਵਿਚ ਲੱਗਾ ਹੋਇਆ ਹੈ। ਅਤਿਵਾਦੀਆਂ ਨੇ 11 ਅਤੇ 14 ਅਕਤੂਬਰ ਨੂੰ ਦੋ ਹਮਲੇ ਕੀਤੇ ਸਨ, ਜਿਸ ਵਿਚ ਦੋ ਜੇਸੀਓ ਸਮੇਤ 9 ਜਵਾਨ ਸ਼ਹੀਦ ਹੋ ਗਏ ਸਨ।

ਅਤਿਵਾਦੀਆਂ ਨਾਲ ਕਈ ਵਾਰ ਮੁਕਾਬਲੇ ਹੋ ਚੁੱਕੇ ਹਨ। ਜਦਕਿ ਅਤਿਵਾਦੀਆਂ ਦੀ ਭਾਲ 'ਚ ਮੌਕੇ 'ਤੇ ਲਿਜਾਏ ਗਏ ਇਕ ਅਤਿਵਾਦੀ ਦੀ ਮੌਤ ਹੋ ਗਈ। ਸੰਘਣੇ ਜੰਗਲ ਅਤੇ ਔਖੇ ਭੂਗੋਲਿਕ ਹਾਲਾਤ 'ਚ ਅਤਿਵਾਦੀਆਂ ਨਾਲ ਮੁਕਾਬਲਾ ਸਿਰੇ ਨਹੀਂ ਚੜ੍ਹਿਆ।