‘ਪਾਕਿ’ ਨੇ ਇਕੱਲੇਪਨ ਤੋਂ ਛੁਟਕਾਰਾ ਪਾਉਣ ਲਈ ਕਰਤਾਰਪੁਰ ਕਾਰੀਡੋਰ ਲਈ ਭਰੀ ਸੀ ਹਾਮੀ
ਕਰਤਾਰਪੁਰ ਕਾਰੀਡੋਰ ਲਈ ਭਾਰਤ ਨੇ 20 ਸਾਲ ਪਹਿਲਾਂ ਹੀ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਸੀ। ਹੁਣ ਜਾ ਕੇ ਪਾਕਿਸਤਾਨ ਰਾਜੀ ਹੋਇਆ ਹੈ। ਅਤਿਵਾਦ....
ਨਵੀਂ ਦਿੱਲੀ (ਭਾਸ਼ਾ) : ਕਰਤਾਰਪੁਰ ਕਾਰੀਡੋਰ ਲਈ ਭਾਰਤ ਨੇ 20 ਸਾਲ ਪਹਿਲਾਂ ਹੀ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਸੀ। ਹੁਣ ਜਾ ਕੇ ਪਾਕਿਸਤਾਨ ਰਾਜੀ ਹੋਇਆ ਹੈ। ਅਤਿਵਾਦ ਨੂੰ ਫੈਲਾਉਣਾ ਅਤੇ ਟੇਰਰ ਫੰਡਿੰਗ ਉਤੇ ਲਗਾਮ ਨਾ ਪਾਉਣ ਦੀ ਵਜ੍ਹਾ ਤੋਂ ਪਾਕਿਸਤਾਨ ਅੱਜ ਇਕੱਲਾ ਰਹਿ ਗਿਆ ਹੈ। ਐਵੇਂ ਲਗਦਾ ਹੈ ਕਿ ਮੌਜੂਦਾ ਇਕੱਲੇਪਣ ਤੋਂ ਛੁਟਕਾਰਾ ਪਾਉਣ ਲਈ ਜਲਦ ਹੀ ਉਸ ਨੇ ਕਰਤਾਰਪੁਰ ਸਾਹਿਬ ਕਾਰੀਡੋਰ ਲਈ ਹਾਮੀ ਭਰੀ ਹੈ।
ਇਸ ਤੋਂ ਇਲਾਵਾ, ਪਾਕਿਸਤਾਨ ਨੂੰ ਲਗਦਾ ਹੈ ਕਿ ਇਸ ਨਾਲ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰਨ ਆਉਣ ਵਾਲੇ ਭਾਰਤੀ ਸਿੱਖ ਸ਼ਰਧਾਲੂਆਂ ਵਿਚ ਕੱਟੜਤਾ ਭਰਨ, ਉਹਨਾਂ ਨੂੰ ਰੈਡੀਕਲਾਈਜ਼ ਕਰਨ ਦਾ ਉਸ ਨੂੰ ਮੌਕਾ ਮਿਲੇਗਾ। ਪਾਕਿਸਤਾਨ ਨੇ ਕਰਤਾਰਪੁਰ ‘ਚ ਇਕ ਹਾਈ ਪ੍ਰੋਫਾਇਲ ਇਵੇਂਟ ਵਿਚ ਕਾਰੀਡੋਰ ਦਾ ਨੀਂਹ ਪੱਥਰ ਰੱਖਿਆ, ਪਰ ਭਾਰਤੀ ਪੱਖ ਇਸ ਨੂੰ ਕੋਈ ਵੀ ਅਜਿਹਾ ਕਦਮ ਨਹੀਂ ਮੰਨਦਾ ਜਿਸ ਤੋਂ ਦਿਨਾਂ ਦੇਸ਼ਾਂ ਦੇ ਵਿਚ ਵਾਰਤਾਲਾਪ ਦੀ ਸ਼ੁਰੂਆਤ ਹੋ ਸਕੇ। ਭਾਰਤੀ ਵਿਦੇਸ਼ ਮੰਤਰਾਲਾ ਨੇ ਦੋ ਟੁਕ ਕਹਿ ਦਿਤਾ ਹੈ ਕਿ ਜੇਕਰ ਪਾਕਿਸਤਾਨ ਗੱਲਬਾਤ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਅਤਿਵਾਦ ਉਤੇ ਰੋਕ ਲਗਾਉਣੀ ਹੋਵੇਗੀ।
ਭਾਰਤ ਦੇ ਲਿਹਾਜ ਨਾਲ ਦੇਖੀਏ ਤਾਂ ਕਰਤਾਰਪੁਰ ਸਾਹਿਬ ਕਾਰੀਡੋਰ ਉਤੇ ਕੰਮ ਸ਼ੁਰੂ ਹੋਣਾ ਲਗਪਗ ਇਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਿੱਖਾਂ ਦੀ ਇਕ ਮੰਗ ਦਾ ਪੂਰਾ ਹੋਣਾ ਹੈ। ਖਾਸ ਕਰਕੇ ਪੰਜਾਬ ਦੇ ਗ੍ਰਾਮੀਣ ਇਲਾਕਿਆਂ ਵਿਚ ਰਹਿਣ ਵਾਲੇ ਸਿੱਖ ਚਾਹੁੰਦੇ ਨੇ ਕਿ ਗੁਰੂ ਨਾਨਕ ਜੀ ਨੇ ਇਥੇ ਜਿੰਦਗੀ ਦੇ ਆਖਰੀ ਸਾਹ ਲਏ ਸੀ, ਉਸ ਥਾਂ ਦੇ ਉਹ ਦਰਸ਼ਨ ਕਰ ਸਕਣ। ਪਾਕਿਸਤਾਨ ਲਈ ਇਹ ਮੌਕਾ ਹੈ ਕਿ ਇਹ ਲਸ਼ਕਰ ਅਤੇ ਜੈਸ਼ਖ ਵਰਗੇ ਅਤਿਵਾਦੀ ਸੰਗਠਨਾਂ ਉਤੇ ਲਗਾਮ ਲਗਾ ਕੇ ਭਾਰਤ ਨਾਲ ਸੰਬੰਧਾਂ ਵਿਚ ਸੁਧਾਰ ਲਈ ਗੰਭੀਰਤਾ ਦਿਖਾ ਸਕੇ।
ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਨਵੀਂ ਸਰਕਾਰ ਨੂੰ ਵਿਰਾਸਤ ਵਿਚ ਖ਼ਸਤਾਹਾਲ ਵਿਚ ਅਰਥਵਿਵਸਥਾ ਮਿਲੀ ਹੈ ਅਤੇ ਉਸ ਨੂੰ ਅਮਰੀਕਾ ਦੇ ਮਜਬੂਤ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੰਪ ਦੀ ਅਗਵਾਈ ਵਿਚ ਅਮਰੀਕਾ ਅਤੇ ਪੱਛਮੀ ਦੇਸ਼ ਪਾਕਿਸਤਾਨ ਉਤੇ ਅਪਣੀ ਸਰਜਮੀਂ ‘ਤੇ ਅਤਿਵਾਦੀ ਸੰਗਠਨਾਂ ਦੇ ਖ਼ਿਲਾਫ਼ ਕਾਰਵਾਈ ਲਈ ਦਬਾਅ ਬਣਾ ਰਿਹਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ਕਿ ਕਸ਼ਮੀਰ ਹੀ ਇਕ ਮੇਨ ਮਸਲਾ ਹੈ ਜਿਸ ਨੂੰ ਸੁਲਝਾਇਆ ਜਾਣਾ ਹੈ , ਨੇ ਭਾਰਤੀ ਪੱਖ ਨੂੰ ਹੈਰਾਨ ਕੀਤਾ ਹੈ।
ਪੱਖ ਦਾ ਕਹਿਣਾ ਹੈ ਕਿ ਇਮਰਾਨ ਖ਼ਾਨ ਇਨ੍ਹੇ ਵੀ ਅਣਜਾਣ ਨਹੀਂ ਹੋ ਸਕਦੇ ਕਿ ਉਹਨਾਂ ਨੂੰ ਕਸ਼ਮੀਰ ਸਮੱਸਿਆ ਦੀ ਗੰਭੀਰਤਾ ਦਾ ਅੰਦਾਜ਼ਾ ਹੀ ਨਾ ਹੋਵੇ। ਕਰਤਾਰਪੁਰ ਕਾਰੀਡੋਰ ਦਾ ਇਸਤੇਮਾਲ ਪਾਕਿਸਤਾਨ ਪੰਜਾਬ ਵਿਚ ਖਾਲਿਸਤਾਨੀ ਪ੍ਰੋਪੇਗੈਂਡਾ ਲਈ ਕਰੇਗਾ, ਇਸ ‘ਤੇ ਮਾਹਰਾਂ ਦੀ ਰਾਏ ਹੈ ਕਿ, ਕਾਰੀਡੋਰ ਦੀ ਵਜ੍ਹਾ ਤੋਂ ਵੱਡੀ ਤਾਦਾਦ ‘ਚ ਭਾਰਤੀ ਸਿੱਖ ਸ਼ਰਧਾਲੂ ਪਵਿੱਤਰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚਣਗੇ ਅਤੇ ਪਾਕਿਸਤਾਨ ਤੋਂ ਵੀ ਸਿੱਖ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦਾ ਦੌਰਾ ਕਰਨਗੇ।
ਵੱਡੀ ਤਾਦਾਦ ਵਿਚ ਇਥੋਂ ਦੇ ਲੋਕਾਂ ਦਾ ਉਥੇ ਜਾਣਾ ਅਤੇ ਉਥੋਂ ਦੇ ਲੋਕਾਂ ਦਾ ਇਥੇ ਆਉਣਾ ਅਤੇ ਪੀਪਲ-ਟੂ-ਪੀਪਲ ਕਾਂਨਟੈਕਟ ਪਾਕਿਸਤਾਨੀ ਫ਼ੌਜ ਨੂੰ ਬੇਆਰਾਮ ਕਰ ਸਕਦਾ ਹੈ।