ਭਾਰਤ ਤੇ ਪਾਕਿਸਤਾਨ ਦਾ ਅਵਾਮ ਦੋਵਾਂ ਮੁਲਕਾਂ 'ਚ ਚਾਹੁੰਦਾ ਹੈ ਦੋਸਤੀ: ਇਮਰਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਤੇ ਪਾਕਿਸਤਾਨ ਦਾ ਅਵਾਮ ਦੋਵਾਂ ਮੁਲਕਾਂ ‘ਚ ਦੋਸਤੀ ਚਾਹੁੰਦਾ ਹੈ, ਇਹ ਆਖ ਇਮਰਾਨ ਖਾਨ ਨੇ ਸਿਆਸਤ ਕਰਨ ਵਾਲਿਆਂ ਨੂੰ....

Pakistan with India

ਕਰਤਾਰਪੁਰ ਸਾਹਿਬ (ਭਾਸ਼ਾ) : ਭਾਰਤ ਤੇ ਪਾਕਿਸਤਾਨ ਦਾ ਅਵਾਮ ਦੋਵਾਂ ਮੁਲਕਾਂ ‘ਚ ਦੋਸਤੀ ਚਾਹੁੰਦਾ ਹੈ, ਇਹ ਆਖ ਇਮਰਾਨ ਖਾਨ ਨੇ ਸਿਆਸਤ ਕਰਨ ਵਾਲਿਆਂ ਨੂੰ ਜਿੱਥੇ ਨਸੀਅਤ ਦਿੱਤੀ ਹੈ, ਉੱਥੇ ਹੀ ਦੋਵਾਂ ਮੁਲਕਾਂ ਦੀ ਨਫ਼ਰਤ ਨੂੰ ਮਿੱਟਾ ਚੰਗੇ ਰਿਸ਼ਤੇ ਬਣਾਉਣ ਦੀ ਗੱਲ ਵੀ ਆਖੀ।ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਸਿਆਸਤ ਨੂੰ ਚਮਕਾਉਣ ਦੀ ਥਾਂ ਇਮਰਾਨ ਖਾਨ ਵੱਲੋਂ ਦਿੱਤਾ ਸ਼ਾਂਤੀ ਦਾ ਸੁਨੇਹਾ ਇੱਕ ਯਾਦਗਰ ਲਮ੍ਹਾ ਬਣਾ ਗਿਆ।

ਇਸ ਮੌਕੇ ਇਮਰਾਨ ਨੇ ਕਿਹਾ ਕਿ ਦੁਨੀਆ ਦੇ 2 ਕੱਟੜ ਦੁਸ਼ਮਣ ਦੇਸ਼ ਫ਼ਰਾਂਸ ਤੇ ਜਰਮਨੀ ਜੇਕਰ ਇੱਕ ਮੰਚ ‘ਤੇ ਇੱਕਠੇ ਹੋ ਸਕਦੇ ਨੇ ਤਾਂ ਭਾਰਤ ‘ਤੇ ਪਾਕਿਸਤਾਨ ਦੀ ਦੋਸਤੀ ਕਿਉਂ ਨਹੀਂ ਹੋ ਸਕਦੀ। ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਨੇ ਜਿੱਥੇ ਸਿੱਖਾਂ ਨੂੰ ਕਈ ਚੀਰਾਂ ਤੋਂ ਉਨ੍ਹਾਂ ਤੋਂ ਵਿੱਛੜੇ ਗੁਰਧਾਮਾਂ ਨੂੰ ਮਿਲਾਉਣ ਦੀ ਆਸ ਬਣਵਾ ਦਿੱਤੀ ਹੈ ਉੱਥੇ ਹੀ ਇਮਰਾਨ ਖਾਨ ਦੇ ਸੁਨੇਹੇ ਨੇ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ‘ਚ ਆਈ ਖਟਾਸ ਨੂੰ ਵੀ ਦੂਰ ਕਰਨ ਦੀ ਆਸ ਜਗਾਈ ਹੈ।