ਪਤੀ ਆਪਣੀ ਪਤਨੀ ਦੇ ਚਰਿੱਤਰ ‘ਤੇ ਕਰਦਾ ਸੀ ਸ਼ੱਕ, ਕਰਤਾ ਇਹ ਕਾਰਾ...
ਮੁਲਜ਼ਮ ਹਰੀਸ਼ ਕਰਦਾ ਹੈ ਪੇਂਟਰ ਦਾ ਕੰਮ
ਲਖਨਉ : ਦਿੱਲੀ ਨਾਲ ਲੱਗਦੇ ਗੋਤਮਬੁੱਧ ਨਗਰ ਜਿਲ੍ਹੇ ਦੇ ਗ੍ਰੇਟਰ ਨੋਇਡਾ ਵਿਚ ਵੀਰਵਾਰ ਰਾਤ ਇੱਕ ਵਿਅਕਤੀ ਨੇ ਆਪਣੀ ਪਤਨੀ ਨਾਲ ਝਗੜਾ ਕਰਨ ਤੋਂ ਬਾਅਦ ਆਪਣੀ ਦੋਣੋ ਲੜਕੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦਾ ਖੁਲਾਸਾ ਸ਼ੁੱਕਰਵਾਰ ਦੀ ਸਵੇਰ ਹੋਇਆ।
ਪਿਤਾ ਦੀ ਬੇਰਿਹਮੀ ਦੇ ਭੇਟ ਚੜੀ ਲੜਕੀਆਂ ਵਿਚੋਂ ਇਕ ਦੀ ਉੱਮਰ ਸੱਤ ਸਾਲ ਅਤੇ ਦੂਜੀ ਦੀ ਉੱਮਰ ਸਿਰਫ਼ ਢਾਈ ਸਾਲ ਸੀ। ਪੁਲਿਸ ਨੇ ਹੱਤਿਆ ਦੇ ਇਲਜ਼ਾਮ ਵਿਚ ਪਿਤਾ ਨੂੰ ਗਿਰਫ਼ਤਾਰ ਕਰ ਲਿਆ ਹੈ। ਮੁਲਜ਼ਮ ਦਾ ਨਾਮ ਹਰੀਸ਼ ਸੋਲਂਕੀ ਹੈ।
ਜਾਣਕਾਰੀ ਮੁਤਾਬਕ ਰੋਜ ਦੀ ਤਰ੍ਹਾਂ ਵੀਰਵਾਰ ਦੀ ਸ਼ਾਮ ਨੂੰ ਵੀ ਹਰੀਸ਼ ਸ਼ਰਾਬ ਪੀ ਕੇ ਘਰ ਪਹੁੰਚਿਆ ਜਿਸ ਤੋਂ ਬਾਅਦ ਉਸਦਾ ਆਪਣੀ ਪਤਨੀ ਨਾਲ ਝਗੜਾ ਹੋਇਆ। ਝਗੜੇ ਦੇ ਕਾਰਨ ਪਤਨੀ ਚਾਰ ਸਾਲਾਂ ਦੇ ਲੜਕੇ ਨੂੰ ਲੈ ਕੇ ਮਕਾਨ ਮਾਲਕ ਦੇ ਇੱਥੇ ਪਹੁੰਚ ਗਈ। ਘਰ ਵਿੱਚ ਹਰੀਸ਼ ਦੋਣੋ ਬੱਚੀਆਂ ਦੇ ਨਾਲ ਰਹਿ ਗਿਆ।ਰਾਤ ਵੇਲੇ ਕਿਸੇ ਸਮੇਂ ਮੌਕਾ ਪਾ ਕੇ ਹਰੀਸ਼ ਨੇ ਇਕ ਲੜਕੀ ਦਾ ਕੰਧ ਨਾਲ ਸਿਰ ਮਾਰ ਕੇ ਜਦਕਿ ਦੂਜੀ ਲੜਕੀ ਦੇ ਸਿਰ ਵਿਚ ਇੱਟਾਂ ਮਾਰ ਕੇ ਹੱਤਿਆ ਕਰ ਦਿੱਤੀ। ਘਰਵਾਲੀ ਜਦੋਂ ਸਵੇਰੇ ਘਰ ਪਹੁੰਚੀ ਤਾਂ ਘਟਨਾ ਦਾ ਖੁਲਾਸਾ ਹੋਇਆ। ਪੁਲਿਸ ਨੇ ਦੋਵਾਂ ਬੱਚੀਆਂ ਦੀ ਮ੍ਰਿਤਕ ਦੇਹਾਂ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਸੁਰਜਪੁਰ ਥਾਣੇ ਵਿਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਘਰਵਾਲੀ ਰੁਬੀ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ ਜਦਕਿ ਹਰੀਸ਼ ਪੇਂਟਰ ਦਾ ਕੰਮ ਕਰਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਹਰੀਸ਼ ਆਪਣੀ ਘਰਵਾਲੀ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ ਅਤੇ ਉਸਨੂੰ ਅਕਸਰ ਕੁੱਟਿਆ ਕਰਦਾ ਸੀ।